Music out Officially Launched

ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਇਕ ਮਿਊਜ਼ਿਕ ਆਊਟ ਨਾਮ ਦੀ ਵੈਬਸਾਈਟ ਲੌਂਚ ਕੀਤੀ ਗਈ. ਜੋ ਕਿ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਹੋਈ ਹੈ ਇਹ ਇਕ ਅਧਿਕਾਰਿਕ ਵੈੱਬ ਸਾਈਟ ਇਸ ਵੈੱਬਸਾਈਟ ਦੀ ਮਦਤ ਨਾਲ ਸੰਗੀਤ ਪ੍ਰੇਮੀ ਮੁਫ਼ਤ ਵਿਚ ਗਾਣੇ ਸੁਨ ਸਕਦੇ ਹਨ ਅਤੇ ਮੁਫ਼ਤ ਵਿਚ ਡਾਊਨਲੋਡ ਵੀ ਕਰ ਸਕਦੇ ਹਨ.ਪਰ ਇਹ ਵੇਬਸਾਈਟ ਬਾਕੀ ਦੀਆਂ ਚੱਲ ਰਹੀਆਂ ਵੇਬਸਾਈਟਾਂ ਵਾਂਗ ਗੈਰ-ਅਧਿਕਾਰਿਤ ਨਹੀਂ ਹੈ ਇਹ ਇਕ ਮੰਜੂਰ ਸ਼ੁਦਾ ਵੇਬਸਾਈਟ ਹੈ ਜਿਸ ਤੇ ਜੋ ਵੀ ਕੰਟੇੰਟ ਹੋਵੇ ਗਾ ਉਹ ਉਸ ਕੰਟੇੰਟ ਦੇ ਮਲਿਕ ਦੀ ਮੰਜੂਰੀ ਨਾਲ ਹੀ ਪਾਇਆ ਜਾਵੇਗਾ, ਇਹ ਵੇਬਸਾਈਟ ਸੰਗੀਤ ਜਗਤ ਨੂੰ ਹੋਰ ਉਚਾ ਲਿਜਾਣ ਚ ਮੀਲ ਪੱਥਰ ਸਾਬਿਤ ਹੋ ਸਕਦੀ ਹੈ ਕਿਊ ਕਿ ਇਸ ਵੇਬਸਾਈਟ ਤੋਂ ਹੋਣ ਵਾਲੀ ਡਾਊਨਲੋਡਿੰਗ ਦਾ ਬਣਦਾ ਹਿੱਸਾ ਉਸ ਕੰਟੇੰਟ ਦੇ ਮਲਿਕ ਨੂੰ ਦਿੱਤਾ ਜਾਵੇ ਗਾ, ਅੱਜ ਦੇ ਸਮੇ ਚ ਜੋ ਗੈਰ- ਅਧਿਕਾਰਿਤ ਵੇਬਸਾਈਟਾਂ ਚੱਲ ਰਹੀਆਂ ਹਨ ਉਹ ਚੋਰੀ ਦਾ ਕੰਟੇੰਟ ਇਸਤੇਮਾਲ ਕਰਦੀਆਂ ਹਨ ਅਤੇ ਉਸ ਤੋਂ ਮੋਟੀ ਕਮਾਈ ਕਰ ਰਹੀਆਂ ਹਨ,
Music Out Free Download song

ਇਸ ਮੌਕੇ ਤੇ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੇ ਬੀਨੂ ਢਿੱਲੋਂ,ਪਿੰਕੀ ਧਾਲੀਵਾਲ ਅਮਰ ਆਡੀਓ, ਬਬਲੀ ਸਿੰਘ (ਸ਼ਮਾਰੂ), ਤੇਜ ਗੋਬਿੰਦ ਵਾਇਟ ਹਿੱਲ, ਜਸਵੀਰਪਾਲ ਸਿੰਘ ਜਸ ਰਿਕਾਰਡਸ, ਸਨੀ ਔਜਲਾ ਸਾ ਰਿਕੋਰਡਸ, ਇਨਫਰਾ ਰਿਕਾਰਡਸ, ਪਰਦੀਪ ਸਰਾਂ (ਫੇਮ ਦੀ ਦੁਨਾਲੀ) ਦੇ ਨਾਲ ਦਿਲਬੀਰ ਸੱਗੂ ਫਾਊਂਡਰ ਮੈਂਜਿੰਗ ਡਰੈਕਟਰ ਜਸਦੀਪ ਸਿੰਘ ਰਤਨ ਜਨਰਲ ਮੈਨੇਜਰ ਸਿਮਰਪ੍ਰੀਤ ਸਿੰਘ ਮੈਨੇਜਰ ਚਰਨਪ੍ਰੀਤ ਸਿੰਘ ਇਸ ਵੇਬਸਾਈਟ ਨੂੰ ਡਿਜ਼ਾਇਨ ਕਰਨ ਵਾਲੇ ਗੌਰਵ ਗਰਗ ਦੇ ਨਾਲ ਸਾਰੀਆਂ ਮਿਊਜ਼ਿਕ ਕੰਪਨੀਆਂ ਦੇ ਮਲਿਕ ਮੌਜੂਦ ਸਨ ਅਤੇ ਬਹੁਤ ਉਤਸ਼ਾਹਿਤ ਸਨ ਕਿਊ ਕਿ ਓਹਨਾ ਦੇ ਚੋਰੀ ਹੋਣ ਵਾਲੇ ਕੰਟੇੰਟ ਨੂੰ ਨੱਥ ਪਾਉਣ ਲਈ ਮਿਊਜ਼ਿਕ ਆਊਟ ਹੁਣ ਦੇਸ਼ ਵਿਦੇਸ਼ ਹਾਲ ਕਿ ਪੂਰੇ ਵਿਸ਼ਵ ਵਿਚ ਲੌਂਚ ਹੋ ਚੁੱਕੀ ਹੈ ਇਹ ਵੈੱਬ ਸਾਈਟ ਮਿਊਜ਼ਿਕ ਕੰਪਨੀਜ਼ ਤੋਂ ਮੰਜੂਰ ਸ਼ੁਦਾ ਹੈ ਇਸ ਵੇਬਸਾਈਟ ਤੇ ਨਵੇਂ ਗਾਣਿਆਂ ਦੇ ਨਾਲ ਨਾਲ ਇਕ ਤੋਂ ਇਕ ਪੁਰਾਣਾ ਗਾਣਾ ਵੀ ਮਿੱਲੇ ਗਾ ਤੁਸੀ ਕਿਸੇ ਵੀ ਤਰੀਕੇ ਦਾ ਮਿਊਜ਼ਿਕ ਇਸ ਵੇਬਸਾਈਟ ਤੋਂ ਚੁੱਕ ਸਕਦੇ ਹੋ ਚਾਹੇ ਉਹ ਕੋਈ ਤੁਹਾਡਾ ਪਿਆਰਾ ਆਰਟਿਸਟ ਹੋਵੇ ਜਾਂ ਫੇਰ ਤੁਹਾਡਾ ਪਸੰਦੀਦਾ ਗਾਣਾ, ਮਿਊਜ਼ਿਕ ਆਊਟ ਦੀ ਲਿਸਟ ਵਿਸ਼ ਲੱਖਾਂ ਹੀ ਪੰਜਾਬੀ ਗਾਣੇ ਹਨ

Comments

comments

Post Author: PT News