Thug Life Punjabi Movie Releasing Worldwide 7 July 2017

ਤੇਗ ਪੌ੍ਡਕਸ਼ਨਜ਼ ਅਤੇ ਪੈਰਾਕੀਟ ਐਂਟਰਟੇਨਮੈਂਟ ਦੀ ਫਿਲਮ #ਠੱਗ_ਲਾਇਫ 7 ਜੁਲਾਈ ਨੂੰ ਦੁਨੀਆਂ ਭਰ ਵਿੱਚ ਓਮ ਜੀ ਗਰੁੱਪ ਵੱਲੌਂ ਰਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਦੇ ਨਿਰਮਾਤਾ ਤੇਗਵੀਰ ਸਿੰਘ ਵਾਲੀਆਂ ਅਤੇ ਸਿਮਰਨਜੋਤ ਸਿੰਘ ਵਾਲੀਆਂ ਹਨ। ਐਕਸ਼ਨ, ਕਮੇਡੀ ਅਤੇ ਰੋਮਾਂਸ ਨਾਲ ਭਰਪੂਰ ਠੱਗ ਲਾਇਫ ਫਿਲਮ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਮੁਕੇਸ਼ ਵੋਹਰਾ ਨੇ । ਜਿੰਨਾਂ ਨੂੰ ਤੁਸੀਂ ਪਹਿਲਾਂ ਅਦਾਕਾਰੀ ਅਤੇ ਮੰਚ ਸੰਚਾਲਕ ਦੇ ਤੋਰ ਤੇ ਪਹਿਲਾਂ ਦੇਖ ਚੁੱਕੇ ਹੋ। ਇਹ ਉਹਨਾਂ ਦੀ ਪਹਿਲੀ ਡਾਇਰੈਕਟ ਕੀਤੀ ਫਿਲਮ ਹੈ।

ਜੇ ਗੱਲ ਫਿਲਮ ਵਿਚਲੇ ਅਦਾਕਰਾ ਦੀ ਕੀਤੀ ਜਾਵੇ ਤਾਂ ਫਿਲਮ ਦੇ ਸਾਰੇ ਕਿਰਦਾਰ ਹੀ ਰੰਗ ਮੰਚ ਦੇ ਮੰਝੇ ਹੋਏ ਕਲਾਕਾਰ ਹਨ, ਫਿਲਮ ਵਿੱਚ ਹਰੀਸ਼ ਵਰਮਾ,ਜਸ ਬਾਜਵਾ,ਰਾਜੀਵ ਠਾਕੁਰ,ਇਹਾਨਾ ਢਿੱਲੋਂ,ਕਰਮਜੀਤ ਅਨਮੋਲ,ਯੋਗਰਾਜ,ਰਾਣਾ ਜੰਗ ਬਹਾਦੁਰ,ਬਰਜੇਸ਼ ਹੀਰਜੀ,ਹੋਬੀ ਧਾਲੀਵਾਲ,ਅਨੀਤਾ ਦੇਵਗਨ,ਹਰਦੀਪ ਗਿੱਲ,ਹਰਿੰਦਰ ਭੁੱਲਰ ਅਤੇ ਹੋਰ ਬਹੁਤ ਹਨ ਜਿੰਂਨਾਂ ਨੇ ਫਿਲਮ ਦੀ ਸ਼ਾਨ ਵਧਾੲੀ ਹੈ।
ਫਿਲਮ ਦਾ ਸੰਗੀਤ ਮਹਾਨ ਸੰਗੀਤਕਾਰ ਜਤਿੰਦਰ ਸ਼ਾਹ ਜੀ ਦਾ ਹੈ। 7 ਜੁਲਾਈ ਨੂੰ ਰਲੀਜ਼ ਹੋਣ ਜਾ ਰਹੀ ਠੱਗ ਲਾਇਫ ਦੀ ਸਾਰੀ ਟੀਮ ਨੂੰ ਪੰਜਾਬੀ ਟੇਸ਼ਨ ਦੀ ਟੀਮ ਵੱਲੋਂ ਸ਼ੁਭਕਾਮਨਾਵਾਂ।

Comments

comments

Post Author: Jasdeep Singh Rattan