ਸੁਪ੍ਰੀਤ ਚੀਮਾ ਆਪਣੀ ਪਛਾਣ ਇੱਕ ਚੰਗੇ Costume Designer ਦੇ ਤੌਰ ਤੇ ਬਣਾਉਣ ਵਿਚ ਸਫਲ ਰਹੀ ਹੈ| ਜ਼ੀਰਕਪੁਰ ਦੀ ਰਹਿਣ ਵਾਲੀ ਸੁਪ੍ਰੀਤ ਨੇ ਪੰਜਾਬੀ ਦੀਆਂ ਕਈ ਸਫਲ ਫ਼ਿਲਮਾਂ ਵਿਚ ਆਪਣੇ ਬਣਾਏ ਡਿਜ਼ਾਈਨਦਾਰ ਪੋਸ਼ਾਕਾਂ ਨਾਲ ਕਲਾਕਾਰਾਂ ਦੀ ਟੌਰ ਵਿਚ ਚਾਰ ਚੰਨ ਲਾਏ ਹਨ| ਸੁਪ੍ਰੀਤ ਦੀ ਝੋਲੀ ਵਿਚ ਕਈ ਹਿੱਟ ਫ਼ਿਲਮਾਂ ਦਾ ਸ਼ਾਨਦਾਰ ਟਰੈਕ ਰਿਕਾਰਡ ਹੈ ਜਿਸ ਵਿਚ ਯੋਧਾ, ਯਾਰ ਅਣਮੁੱਲੇ, ਗੇਲੋ, ਪੈਸਾ ਯਾਰ ਅਤੇ ਪੰਗਾ ਆਦਿ|
ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਹਨ ਰਾਕੀ ਮੈਂਟਲ, ਸਾਵੀ, ਪੰਜਾਬ ਸਿੰਘ ਆਦਿ| ਰਹਿਮਤ ਕੁਲੇਕਸ਼ਨਜ਼ (Rehmat Collections) ਦੇ ਬੈਨਰ ਹੇਠ ਕੰਮ ਕਰ ਰਹੀ ਸੁਪ੍ਰੀਤ ਫ਼ਿਲਮਾਂ ਦੇ ਨਾਲ ਨਾਲ ਆਪਣੀ ਕੁਲੈਕਸ਼ਨ ਵੀ ਰਿਲੀਜ਼ ਕਰ ਚੁਕੀ ਹੈ| ਉਸਦੀ ਸ਼ਗੁਨ ਕੁਲੈਕਸ਼ਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ| ਪੰਜਾਬ ਦੇ ਉੱਘੇ ਕਲਾਕਾਰ ਜਿਵੇ ਰਾਣਾ ਰਣਬੀਰ, ਸ਼ੈਰੀ ਮਾਨ, ਕਰਤਾਰ ਚੀਮਾ, ਨਵ ਬਾਜਵਾ, ਕਰਮਜੀਤ ਅਨਮੋਲ ਆਦਿ ਦੀ ਉਹ ਪਸੰਦੀਦਾ ਡਿਜ਼ਾਈਨਰ ਹੈ| ਸੁਪ੍ਰੀਤ ਨੇ ਇੱਕਲੇ ਹੀ ਕੰਮ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਉਸਨੂੰ ਪਰਿਵਾਰ ਦਾ ਪੂਰਾ ਸਾਥ ਮਿਲਿਆ| ਅਸੀਂ ਉਮੀਦ ਕਰਦੇ ਹਾਂ ਕਿ ਸੁਪ੍ਰੀਤ ਇਸੇ ਤਰਾਂ ਤਰੱਕੀ ਦੀ ਰਾਹ ਤੇ ਅੱਗੇ ਵੱਧਦੀ ਜਾਵੇ| : ਪੰਜਾਬੀ ਫ਼ਰੰਟ (Punjabi Front)