Ammy Virk’s Next Untitled Film Shoot Start

ਗਾਇਕ ਅਤੇ ਅਦਾਕਾਰ ਅੈਮੀ ਵਿਰਕ ਦੀ ਅਗਲੀ ਫਿਲਮ ਦਾ ਸ਼ੂਟ ਚੰਡੀਗ੍ੜ ਨੇੜੇ ਸੂਰੁ ਹੋ ਗਿਆ ਹੈ। ਇੱਕ ਤੋਂ ਬਾਦ ਇੱਕ ੲਿਸ ਸਾਲ ਐਮੀ ਵਿਰਕ ਦੀਆਂ ਪੰਜਾਬੀ ਸਿਨੇ ਪੇ੍ਮੀਆਂ ਨੂੰ ਕਾਫੀ ਫਿਲਮਾ ਦੇਖਣ ਨੂੰ ਮਿਲਣਗੀਆਂ। ਕਾਉਸ ਮੀਡੀਆਂ ਪੋ੍ਡਕਸਨ ਨੰਬਰ 1 ਦੇ ਬੈਨਰ ਹੇਠ ਬਣ ਰਹੀ ੲਿਸ ਫਿਲਮ ਦਾ ਟਾਈਟਲ ਫਿਲਹਾਲ ਨਹੀਂ ਰੱਖਿਆ ਗਿਆ।  ਐਮੀ ਵਿਰਕ ਤੋਂ ੲਿਲਾਵਾ ਫਿਲਮ ਵਿੱਚ ਹੀਰਿਇਨ ਮੋਨਿਕਾ ਗਿੱਲ ਹਨ ਜੋ ਇਸ ਤੋਂ ਪਹਿਲਾਂ ਅੰਬਰਸਰੀਆਂ,ਕਪਤਾਨ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਇਨਾਂ ਤੋਂ ਬਿਨਾਂ ਕਰਮਜੀਤ ਅਨਮੋਲ ਅਤੇ ਸਰਦਾਰ ਸੋਹੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰੀ ਆਉਣਗੇ।

ਫਿਲਮ ਨੂੰ ਡਾੲਿਰੈਕਟ ਵਿਕਰਮ ਪਰਾਧਾਨ ਕਰ ਰਹੇ ਹਨ,ਜਦਿਕ ਕੈਮਰਾਮੈਨ ਦੀ ਭੂਮਿਕਾ ਪਰਦੀਪ ਖਾਨਵਿਲਕਾਰ ਨਿਭਾ ਰਹੇ ਹਨ। ਕਰੇਟਿਵ ਡਾਇਰੈਕਟਰ ਪਰਮਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਵਿਰਾਸਤ ਫਿਲਮ ਵਾਲੇ ਜਨਜੋਤ ਸਿੰੰਘ ਹਨ। ਫਿਲਮ ਦੀ ਕਹਾਣੀ ਜਤਿੰਦਰ ਸਿੰਘ ਲਾਲ ਵੱਲੋਂ ਲਿਖੀ ਗਈ ਹੈ।
ਵਧੇਰੇ ਜਾਣਕਾਰੀ ਲੲੀ ਜੁੜੇ ਰਹੋ ਪੰਜਾਬੀ ਟੇਸ਼ਨ ਨਾਲ।

Comments

comments