ਪੰਜਾਬੀ ਸਿਨੇਮਾ ਦੇ ਵਿਚ ਵੱਖ ਵੱਖ ਕਿਰਦਾਰ ਦੀਆਂ ਫ਼ਿਲਮਾਂ ਪੇਸ਼ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਵਾਰ ਕੁਝ ਨਵਾਂ ਦਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਕੁਝ ਇਸੇ ਤਰਹ ਹੀ ਸ਼ੁਕੁਲ ਸ਼ੋਬਿਜ਼, ਯੂ ਵੀ ਮੋਸ਼ਨ ਪਿਚਰਜ਼ ਅਤੇ ਸਾਗਰ ਐਸ ਸ਼ਰਮਾ ਲੈਕੇ ਆ ਰਹੇ ਨੇ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ | ਇਸ ਫਿਲਮ ਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਕਿ ਇਹ ਫਿਲਮ ਹਥਿਆਰਾਂ ਦੇ ਅਧਾਰ ਤੇ ਬਣੀ ਹੈ | ਇਸ ਫਿਲਮ ਦੇ ਹੁਣ ਤਕ 7 ਟੀਜ਼ਰ ਰਿਲੀਜ਼ ਹੋ ਚੁਕੇ ਹਨ ਜਿਸ ਵਿੱਚ ਹਰ ਇਕ ਕਿਰਦਾਰ ਨੂੰ ਵੱਖਰੇ ਅੰਦਾਜ਼ ਦੇ ਨਾਲ ਦਰਸ਼ਕਾਂ ਅੱਗੇ ਪੇਸ਼ ਕੀਤਾ ਗਿਆ ਹੈ
|
ਇਸ ਫਿਲਮ ਦਾ ਨਿਰਦੇਸ਼ਣ ਕੀਤਾ ਹੈ ਸਾਗਰ ਐਸ ਸ਼ਰਮਾ ਨੇ ਜਿਹਨਾਂ ਨੇ ਮੀਡਿਆ ਨਾਲ ਗੱਲ ਬਾਤ ਕਰਦੇ ਕਿਹਾ ਮੈਂ ਇਸ ਫਿਲਮ ਦਾ ਕਾਫੀ ਸਮੇ ਤੋਂ ਇੰਤਜ਼ਾਰ ਕਰ ਰਿਹਾ ਸੀ ਬਸ ਇੰਤਜ਼ਾਰ ਸੀ ਤਾਂ ਇਕ ਵਦੀਆ ਟੀਮ ਦਾ ਜੋ ਕਿ ਅੱਜ ਮੇਰੇ ਨਾਲ ਬੈਠੀ ਹੈ | ਮੈਂ ਤੇ ਮੇਰੀ ਟੀਮ ਨੇ ਇਸ ਫਿਲਮ ਦੇ ਲਈ ਬਹੁਤ ਮੇਹਨਤ ਕੀਤੀ ਹੈ | ਇਸ ਫਿਲਮ ਦੇ ਵਿੱਚ ਐਕਸ਼ਨ ਦੇ ਕੁਝ ਇਹੋ ਜਿਹੇ ਸੀਨ ਸਨ ਜਿਸ ਵਿੱਚ ਜਾਨ ਦਾ ਜੋਖਿਮ ਵੀ ਸੀ ਲੇਕਿਨ ਕਿਸੇ ਨੇ ਵੀ ਉਹ ਸੀਨ ਕਰਨ ਲਈ ਮਨਾ ਨਹੀਂ ਕੀਤਾ | ਇਸ ਪੂਰੀ ਫਿਲਮ ਨੂੰ ਬਣਾਉਣ ਦਾ ਇਕ ਮਕਸਦ ਹੈ ਕਿ ਯੁਵਾ ਪੀੜੀ ਨੂੰ ਇੱਕ ਚੰਗੇ ਰਸਤੇ ਪਾਇਆ ਜਾਇ- ਜੋ ਕਿ ਫਿਲਮ ਦੇ ਏੰਡ ਵਿੱਚ ਦੱਸਿਆ ਜਾਏਗਾ ਇੱਕ ਸਬਕ ਦੇ ਨਾਲ | ਇੱਕ ਗੱਲ ਦਾ ਦਾਵਾ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਦ ਬਹੁਤ ਲੋਕਾਂ ਦੀ ਜ਼ਿੰਦਗੀ ਦਾ ਵਿਕਾਸ ਹੋਏਗਾ ਅਤੇ ਬੁਰੇ ਰਸਤੇ ਤੇ ਜਾਨ ਤੋਂ ਪਹਿਲਾ ਉਹ 10 ਵਾਰ ਸੋਚਣਗੇ |
ਇਸ ਫਿਲਮ ਦੀ ਸਟਾਰ ਕਾਸ੍ਟ ਦੇ ਵਿੱਚ ਸਾਹਨੁ ਦੀਪ ਜੋਸ਼ੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਅਹੁਜਾ, ਕੁਮਾਰ ਅਜੇ, ਸਾਗਰ ਐਸ ਸ਼ਰਮਾ, ਜਤਿਨ ਸ਼ਰਮਾ, ਮੋਹਿਤ ਭਾਸਕਰ, ਕੀਤਿਕਾ ਅਤੇ ਪੂਨਮ ਸੂਧ ਦੇਖਣ ਨੂੰ ਮਿਲਣਗੇ ਜਿਹਨਾਂ ਨੇ ਬਾਖ਼ੂਬੀ ਅਪਣਾ ਕਿਰਦਾਰ ਨਿਭਾਇਆ ਹੈ | ਇਸ ਫਿਲਮ ਦੇ ਗਾਣੇ ਵੀ ਬਹੁਤ ਜਲਦ ਰਿਲੀਜ਼ ਕੀਤੇ ਜਾਣਗੇ ਜਿਸ ਵਿੱਚ ਇੱਕ ਗਾਣਾ ਨਾਮ ਸਿੰਗਰ ਅਤੇ ਏਕ੍ਟਰ ਨਿੰਜਾ ਨੇ ਗਾਇਆ ਹੈ | ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਮੁੰਨਾ ਸ਼ੁਕੁਲ, ਜਾਏਸ਼ ਪਟੇਲ, ਸ਼ਿੱਖਾ ਸ਼ਰਮਾ, ਸਾਗਰ ਐਸ ਸ਼ਰਮਾ ਅਤੇ ਸੰਜੀਵ ਸੈਣੀ ਨੇ | ਇਸ ਫਿਲਮ ਦੇ ਵਿੱਚ ਈ ਪੀ ਦੀ ਭੂਮਿਕਾ ਨਿਭਾ ਰਹੇ ਨੇ ਦਿਨੇਸ਼ ਸਿੰਘ ਅਤੇ ਧਨੰਜੇ ਭਿਖੁਭਾਈ ਬਰਦ |
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ 8 ਨਵੰਬਰ 2019 ਨੂੰ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ |
ਸ਼ੁਕੁਲ ਸ਼ੋਬਿਜ਼, ਯੂ ਵੀ ਮੋਸ਼ਨ ਪਿਚਰਜ਼ ਅਤੇ ਸਾਗਰ ਐਸ ਸ਼ਰਮਾ ਲੈਕੇ ਆ ਰਹੇ ਨੇ ਅਪਣੀ ਅਗਲੀ ਪੇਸ਼ਕਸ਼ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
previous post