ਲਵੀ ਪਜਨੀ ਪੰਜਾਬ ਦਾ ਸ਼ੇਰ ਪੁੱਤਰ, ਆਪਣੇ ਕੱਦ ਕਾਠ ਦੇ ਬਲਬੂਤੇ ਇੱਕ ਵੱਖਰੀ ਪਛਾਣ ਬਣਾਉਣ ਵਾਲਾ ਕਲਾਕਾਰ ਹੈ| ਖੇਡਾਂ ਵਿਚ ਭਾਗ ਲੈਂਦਿਆਂ ਓੁਹ ਸਫਲ ਅਥਲੀਟ ਬਣਿਆ| 6 ਫੁਟ 8 ਇੰਚ ਕੱਦ ਹੋਣ ਕਰਕੇ ਭੀੜ ਚੋ ਦੂਰੋਂ ਹੀ ਪਹਿਚਾਣੇ ਜਾਣ ਵਾਲੇ ਲਵੀ ਪਜਨੀ ਨੇ ਆਪਣੇ ਫ਼ਿਲਮੀ ਦੌਰ ਦੀ ਸ਼ੁਰੂਆਤ ਜੈਜ਼ੀ ਬੀ ਦੇ ਗੀਤ ਸ਼ਿਕਾਰ ਤੋਂ ਕੀਤੀ ਸੀ| ਫੇਰ ਉਹ ਅੱਗੇ ਵੱਧਦਾ ਗਿਆ ਤੇ ਅੱਜ ਉਹ ਟਾਲੀਵੁੱਡ ਵਿਚ ਵੀ ਚੰਗਾ ਨਾਮ ਕਮਾ ਰਿਹਾ ਹੈ| ਅੱਜ 28 ਅਪ੍ਰੈਲ ਨੂੰ ਰਿਲੀਜ਼ ਹੋਈ ਬਹੁ ਚਰਚਿਤ ਫਿਲਮ “ਬਾਹੂਬਲੀ” ਵਿਚ ਵੀ ਉਸਦਾ ਮਹਤਵਪੂਰਣ ਕਿਰਦਾਰ ਹੈ|
ਪੁਰਾਣੇ ਸਮਿਆਂ ਵਿਚ ਪੰਜਾਬੀ ਗੱਭਰੂਆਂ ਦੀ ਪਛਾਣ ਦਾ ਅਧਾਰ ਹੀ ਓਹਨਾ ਦਾ ਕੱਦ ਕਾਠ ਹੁੰਦਾ ਸੀ| ਅੱਜ ਕਲ ਦੇ ਪੰਜਾਬੀ ਗੱਭਰੂ ਸਿਰਫ ਨਾਮ ਦੇ ਹੀ ਗੱਭਰੂ ਰਹਿ ਗਏ ਹਨ| ਨਸ਼ਿਆਂ ਦੇ ਹੜ ਵਿਚ ਓਹਨਾ ਦੀ ਜਵਾਨੀ ਰੂੜੀ ਜਾ ਰਹੀ ਹੈ| ਇਸ ਮਾੜੇ ਦੌਰ ਵਿਚ ਵੀ ਲਵੀ ਪਜਨੀ ਆਪਣੇ ਦਮ ਤੇ ਅੱਗੇ ਵੱਧ ਰਿਹਾ ਹੈ| ਉਸਦੀ ਮਹੀਨੇ ਦੀ ਖੁਰਾਕ ਦਾ ਖਰਚਾ ਹੀ ਲੇਖਾਂ ਵਿਚ ਹੁੰਦਾ ਹੈ| ਇਹ ਕਲਾਕਾਰ ਆਪਣੇ ਆਪ ਵਿਚ ਹੀ ਇੱਕ ਮਿਸਾਲ ਹੈ| ਅਸੀਂ ਪੰਜਾਬ ਦੇ ਹਰ ਗੱਭਰੂ ਤੋਂ ਲਵੀ ਵਰਗੀ ਸ਼ਰੀਰਕ ਬਣਤਰ ਬਣਾਈ ਰੱਖਣ ਦੀ ਉਮੀਦ ਕਰਦੇ ਹਾਂ|