ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੇ ਖੂਬਸੂਰਤ ਮਿਊਜਿਕ ਲਾਂਚ ਦੇ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਮਸ਼ਹੂਰ ਨਾਂਅ ਇਕੱਠੇ ਆ ਗਏ। ਲਾਂਚ ਪਾਰਟੀ ਦਾ ਆਯੋਜਨ ਸਾਗਾ ਮਿਊਜਿਕ ਐਂਡ ਹੰਬਲ ਮੋਸ਼ਨ ਪਿਕਚਰਸ ਨੇ ਮਿਲ ਕੇ ਕੀਤਾ। ਜਿਕਰਯੋਗ ਹੈ ਕਿ ‘ਅਰਦਾਸ ਕਰਾਂ’ ਫਿਲਮ 19 ਜੁਲਾਈ, 2019 ਨੂੰ ਪਰੇ ‘ਤੇ ਆਵੇਗੀ। ਦੁਨੀਆਂ ਭਰ ‘ਚ ਇਸਦੀ ਰਿਲੀਜ ਦੀ ਵਿਵਸਥਾ ਓਮਜੀ ਸਟਾਰ ਸਟੂਡਿਓ ਵੱਲੋਂ ਕੀਤੀ ਗਈ ਹੈ ਅਤੇ ਦੁਨੀਆਂ ਭਰ ‘ਚ ਡਿਜੀਟਲ ਅਤੇ ਸੈਟੇਲਾਈਟ ਡਿਸਟ੍ਰੀਬਿਊਸ਼ਨ ਦਾ ਕੰਮ ਯੂਨੀਸਿਸ ਇਨਫੋਸਾਲਿਊਸ਼ੰਜ ਅਤੇ ਸਾਗਾ ਮਿਊਜਿਕ ਨੇ ਮਿਲ ਕੇ ਕੀਤਾ ਹੈ। ‘ਅਰਦਾਸ ਕਰਾਂ’ ਹੰਬਲ ਮੋਸ਼ਨ ਪਿਕਚਰਸ ਦੀ ਪੇਸ਼ਕਸ਼ ਹੈ, ਜਿਸਨੂੰ ਗਿੱਪੀ ਗਰੇਵਾਲ ਨੇ ਲਿਖਿਆ,
ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਹੈ, ਜਦੋਂ ਕਿ ਰਵਨੀਤ ਕੌਰ ਗਰੇਵਾਲ ਇਸਦੀ ਸਹਿ-ਨਿਰਮਾਤਾ ਹਨ। ‘ਅਰਦਾਸ ਕਰਾਂ’ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈ।
ਮੈਂ ‘ਅਰਦਾਸ ਕਰਾਂ’ ਤੋਂ ਪਹਿਲਾਂ ‘ਅਰਾਦਸ’ ਦਾ ਨਿਰਦੇਸ਼ਨ ਕੀਤਾ ਸੀ ਅਤੇ ਲੋਕਾਂ ਨੇ ਸਚਮੁਚ ਫਿਲਮ ਨੂੰ ਬਹੁਤ ਪਿਆਰ ਦਿੱਤਾ ਸੀ। ਮੈਨੂੰ ਵਿਸ਼ਵਾਸ ਹੈ ਕਿ ‘ਅਰਦਾਸ ਕਰਾਂ’ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਵੇਗਾ। ਅਜਿਹੇ ਪ੍ਰੋਜੈਕਟ ਦੇ ਜਰੀਏ ਅਸੀਂ ਲੋਕਾਂ ਨੂੰ ਵਧੀਆ ਕੁਆਲਿਟੀ ਦੀਆਂ ਪੰਜਾਬੀ ਫਿਲਮਾਂ ਦੇਣਾ ਚਾਹੁੰਦੇ ਹਾਂ, ਜਿਹੜੀਆਂ ਅਜਿਹੇ ਵਿਸ਼ਿਆਂ ‘ਤੇ ਅਧਾਰਿਤ ਹੋਣ, ਜਿਨ੍ਹਾਂ ਦਾ ਲੋਕਾਂ ਨਾਲ ਸਿੱਧਾ ਤਾਲੁੱਕ ਹੈ,’ ਗਿੱਪੀ ਗਰੇਵਾਲ ਨੇ ਕਿਹਾ। ਟ੍ਰਾਈਸਿਟੀ ‘ਚ ਪਹਿਲੀ ਵਾਰ ਕੋਈ ਮਿਊਜਿਕ ਲਾਂਚ ਪ੍ਰੋਗਰਾਮ ਬਿਲਕੁਲ ਅਕੈਡਮੀ ਅਵਾਰਡਸ ਦੇ ਸਟਾਇਲ ‘ਚ ਆਯੋਜਿਤ ਕੀਤਾ ਗਿਆ ਸੀ। ਲੋਕਾਂ ਨੇ ਆਪਣੀ ਪਸੰਦੀਦਾ ਅਤੇ ਮਸ਼ਹੂਰ ਹਸਤੀਆਂ ਨੂੰ ਰੈਡ ਕਾਰਪੇਟ ‘ਤੇ ਚੱਲਦੇ ਹੋਏ ਦੇਖਿਆ, ਜਿੱਥੇ ਮੁੱਖ ਸਥਾਨ ਤੱਕ ਪਹੁੰਚਣ ਤੋਂ ਪਹਿਲਾਂ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਅਤੇ ਵੀਡਿਓ ਤਿਆਰ ਕੀਤੇ। ਇਹ ਕੁਝ ਠੀਕ ਉਸੇ ਤਰ੍ਹਾਂ ਹੀ ਸੀ, ਜਿਵੇਂ ਕਿ ਆਸਕਰ ਅਵਾਰਡਸ ਜਿਹੇ ਪ੍ਰੋਗਰਾਮਾਂ ‘ਚ ਹੁੰਦਾ ਹੈ। ਮਿਊਜਿਕ ਲਾਂਚ ਈਵੈਂਟ ‘ਚ ਫਿਲਮ ਦੀ ਸਟਾਰ ਕਾਸਟ ਮੌਜ਼ੂਦ ਸੀ, ਜਿਸ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਪਨਾ ਪੱਬੀ, ਜਪਜੀ ਖੈਰਾ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ ਅਤੇ ਸੀਮਾ ਕੌਸ਼ਲ ਆਦਿ ਦੀ ਮੌਜ਼ੂਦਗੀ ਰਹੀ। ਐਨਾ ਹੀ ਨਹੀਂ, ਹੋਣਹਾਰ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਨੇ ਵੀ ਆਪਣੀ ਮੌਜ਼ੂਦਗੀ ਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ੍ਹ ਲਗਾ ਦਿੱਤੇ। ਦਰਸ਼ਕਾਂ ਉਸ ਸਮੇਂ ਚੌਂਕ ਗਰੇ ਜਦੋਂ ਸੁਨਿਧੀ ਚੌਹਾਨ ਨੇ ਈਵੈਂਟ ਦੇ ਦੌਰਾਨਫਿਲਮ ਦਾ ਇੱਕ ਗੀਤ ‘ਸਤਿਗੁਰੂ ਪਿਆਰੇ’ ਗਾਉਣਾ ਸ਼ੁਰੂ ਕਰ ਦਿੱਤਾ।
ਮਿਊਜਿਕ ਲਾਂਚ ਈਵੈਂਟ ਦੇ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਫਿਲਮ ਦੇ ਲਈ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਅਤੇ ਗੀਤ ਹੈਪੀ ਰਾਏਕੋਈ ਅਤੇ ਰਿੱਕੀ ਖਾਨ ਨੇ ਲਿਖੇ ਹਨ। ਗਿੱਪੀ ਗਰੇਵਾਲ, ਸ਼ੈਰੀ ਮਾਨ, ਰਣਜੀਤ ਬਾਵਾ, ਸੁਨਿਧੀ ਚੌਹਾਨ, ਨਛੱਤਰ ਗਿੱਲ ਅਤੇ ਦਵਿੰਦਰਪਾਲ ਸਿੰਘ ਜਿਹੇ ਮਸ਼ਹੂਰ ਗਾਇਕਾਂ ਨੇ ਇਸ ਫਿਲਮ ਦੇ ਵਿਭਿੰਨ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ। ਫਿਲਮ ਦਾ ਸੰਗੀਤ ਸਾਗਾ ਮਿਊਜਿਕ ਵੱਲੋਂ ਜਾਰੀ ਕੀਤਾ ਗਿਆ ਹੈ।
ਯੂਨੀਸਿਸ ਇਨਫੋਸਾਲਿਊਸ਼ੰਜ ਐਂਡ ਸਾਗਾ ਮਿਊਜਿਕ ਦੇ ਸੰਚਾਲਕ ਸ਼੍ਰੀ ਸੁਮਿਤ ਸਿੰਘ ਨੇ ਕਿਹਾ, ‘ਸਾਡੀ ਕੋਸ਼ਿਸ਼ ਦੁਨੀਆਂ ਨੂੰ ਸਾਰਥਕ ਪੰਜਾਬੀ ਸਿਨੇਮਾ ਦੀ ਪੇਸ਼ਕਸ਼ ਕਰਨ ਦੀ ਹੈ। ਅਸੀਂ ਪੰਜਾਬ ਦਾ ਨਾਂਅ ਵਧੀਆ ਕੰਟੈਂਟ ਦੇ ਨਾਲ ਜੋੜਨਾ ਚਾਹੁੰਦੇ ਹਾਂ।’ ਪ੍ਰੋਗਰਾਮ ‘ਚ ਮੌਜ਼ੂਦ ਲੋਕ ਉਦੋਂ ਹੈਰਾਨ ਹੋ ਗਏ ਜਦੋਂ ਗੀਤਾਂ ਨੂੰ ਪਹਿਲੀ ਵਾਰ ਪੇਸ਼ ਕੀਤਾ ਗਿਆ, ਨਾਲ ਹੀ ਚੈਪਟਰ-2 ਨਾਮਕ ਟ੍ਰੇਲਰ ਦਿਖਾਇਆ ਗਿਆ। ਫਿਲਮ ‘ਚ ਚੌਂਕਾਉਂਣ ਵਾਲੇ ਤੱਤਾਂ ਦੇ ਬਾਰੇ ‘ਚ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਕਿ ਇਸ ‘ਚ ਗਿੱਪੀ ਗਰੇਵਾਲ ਨੇ ਇੱਕ ਗੀਤ ਆਪ ਗਾਇਆ ਹੈ ਅਤੇ ਸ਼ੈਰੀ ਮਾਨ ਦਾ ਇੱਕ ਗੀਤ ਵੀ ਇਸ ‘ਚ ਹੈ। ਫਿਲਮ ਦੇ ਚੈਪਟਰ-2 ਦਾ ਆਫੀਸ਼ੀਅਲ ਵੀਡਿਓ ਦਿਖਾਇਆ ਗਿਆ। ਗਿੱਪੀ ਗਰੇਵਾਲ ਅਤੇ ਸ਼ੈਰੀ ਮਾਨ ਦੇ ਗੀਤਾਂ ਦੇ ‘ਚ ਇੱਕ ਸਾਹ ਰੋਕ ਦੇਣ ਵਾਲਾ ਭੰਗੜਾ ਵੀ ਪਾਇਆ ਗਿਆ।
ਫਿਲਮ ਦੇ ਡਾਯਲਾਗ ਰਾਣਾ ਰਣਬੀਰ ਨੇ ਲਿਖੇ ਹਨ, ਜਿਨ੍ਹਾਂ ਨੇ ਗਿੱਪੀ ਗਰੇਵਾਲ ਨੇ ਨਾਲ ਮਿਲ ਕੇ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ‘ਤੇ ਵੀ ਕੰਮ ਕੀਤਾ ਹੈ। ਗਿੱਪੀ ਨੇ ਅਰਦਾਸ ਤੋਂ ਬਾਅਦ, ਹੁਣ ਇਸ ਫਿਲਮ ਦੇ ਲਈ ਨਿਰਦੇਸ਼ਨ ਦੀ ਜਿੰਮੇਦਾਰੀ ਸੰਭਾਲੀ ਹੈ। ਇੱਥੇ ਇਹ ਦੱਸਣਾ ਠੀਕ ਹੋਵੇਗਾ ਕਿ ਪਿਛਲੇ ਸਾਲ, ਜਨਵਰੀ 2018 ‘ਚ ਸਾਗਾ ਮਿਊਜਿਕ ਨੇ ਸਾਗਾ ਨਾਈਟਸ ਨਾਂਅ ਨਾਲ ਇੱਕ ਫਿਲਮੀ ਸਿਤਾਰਿਆਂ ਨਾਲ ਭਰਿਆ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸ ‘ਚ ਫਿਲਮੀ ਬਿਰਾਦਰੀ ਨੂੰ ਸੱਦਿਆ ਗਿਆ ਸੀ। ਇਸ ਸਾਲ ਫਿਰ ਤੋਂ, ਪਰੰਪਰਾ ਨੂੰ ਜੀਵਿਤ ਰੱਖਦੇ ਹੋਏ, ਸਾਗਾ ਮਿਊਜਿਕ ਅਤੇ ਹੰਬਲ ਮੋਸ਼ਨ ਪਿਕਚਰਸ ਨੇ ਮਿਲ ਕੇ ‘ਅਰਦਾਸ ਕਰਾਂ’ ਦਾ ਸੰਗੀਤ ਬਹੁਤ ਹੀ ਧੂੰਮਧਾਮ ਦੇ ਨਾਲ ਲਾਂਚ ਕੀਤਾ।