ਚੰਡੀਗੜ੍ਹ 6 ਫਰਵਰੀ2019. ਜ਼ੀ ਸਟੂਡੀਓ ਨੇ ਨਾਓਟੀ ਮੈਨ ਪ੍ਰੋਡਕਸ਼ਨਸ, ਇੰਫੈਂਟਰੀ ਪਿਕਚਰਸ ਅਤੇ ਡ੍ਰੀਮਇਟਆਤਾ
ਏੰਟਰਟੇਨਮੇੰਟ, ਦੇ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ ਦਾ ਪਹਿਲਾ ਗੀਤ ਰਿਲੀਜ਼
ਕੀਤਾ। ਹੀਰ ਨੂੰ ਜਵਾਨੀ ਗੀਤ ਜ਼ੀ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ।
ਇਹ ਗੀਤ ਨਵਜੀਤ ਨੇ ਗਾਇਆ ਹੈ ਅਤੇ ਹਰਮਨਜੀਤ ਨੇ ਇਸਦੇ ਬੋਲ ਲਿਖੇ ਹਨ। ਇਸ ਗੀਤ ਨੂੰ ਸੰਗੀਤਬੰਦ ਕੀਤਾ
ਹੈ ਜੈਦੇਵ ਕੁਮਾਰ ਨੇ। ਇਹ ਦਿਲ ਨੂੰ ਛੂਣ ਵਾਲਾ ਗੀਤ ਪਿਆਰ ਦੇ ਕਈ ਰੰਗਾਂ ਨੂੰ ਦਰਸ਼ਾਉਂਦਾ ਹੈ। ਪਿਆਰ ਇੱਕ
ਸੁੰਦਰ ਸੁਪਨੇ ਦੇ ਵਰਗੀ ਖੁਸ਼ੀ ਦੇਣ ਵਾਲਾ ਅਨੁਭਵ ਹੈ ਅਤੇ ਵੀਡੀਓ ਚ ਇਸਨੂੰ ਬੇਹਤਰੀਨ ਤਰੀਕੇ ਨਾਲ
ਦਰਸ਼ਾਇਆ ਗਿਆ ਹੈ।
‘ਹੀਰ ਨੂੰ ਜਵਾਨੀ’ ਸਾਰੇ ਪ੍ਰੇਮ ਗੀਤਾਂ ਆ ਇੱਕ ਨਵੀਂ ਪਰਿਭਾਸ਼ਾ ਜਿਹੀ ਦਿੰਦਾ ਹੈ। ਇਹ ਉਸ ਪਿਆਰ ਨੂੰ ਸਮਰਪਿਤ ਹੈ
ਜੋ ਊਪਰਿ ਖੂਬਸੂਰਤੀ ਅਤੇ ਰੂਪ ਰੰਗ ਤੋਂ ਪਰੇ ਸੱਚੇ ਦਿਲ ਅਤੇ ਖੂਬਸੂਰਤ ਮੁਸਕਾਨ ਚ ਨਜ਼ਰ ਆਉਂਦਾ ਹੈ। ਫਿਲਮ ਦੇ
ਟ੍ਰੇਲਰ ਅਤੇ ਪਹਿਲੇ ਗਾਣੇ ਨੇ ਲੋਕਾਂ ਚ ਕਾਫੀ ਉਤਸੁਕਤਾ ਵਧਾਈ ਹੈ। ਅਤੇ ਹੁਣ ਇਸ ਗਾਣੇ ਦੇ ਨਾਲ ਕਾਲਾ ਸ਼ਾਹ
ਕਾਲਾ ਦੇ ਰਿਲੀਜ਼ ਦੀ ਉਤਸੁਕਤਾ ਚ ਹੋਰ ਵਾਧਾ ਹੋਵੇਗਾ।
ਅਮਰਜੀਤ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਸਰਗੁਣ ਮੇਹਤਾ, ਬਿੰਨੂ ਢਿੱਲੋਂ ਅਤੇ ਜੋਰਡਨ
ਸੰਧੂ ਮੁੱਖ ਕਿਰਦਾਰਾਂ ਵਿੱਚ ਹਨ। ਕਾਲਾ ਸ਼ਾਹ ਕਾਲਾ ਇੱਕ ਰੋਮਾੰਟਿਕ ਕਾਮੇਡੀ ਫਿਲਮ ਹੈ ਜਿਸ ਵਿੱਚ ਇੱਕ ਸਮਾਜਿਕ
ਸੰਦੇਸ਼ ਵੀ ਹੈ। ਇਹ ਫਿਲਮ ਪਹਿਲੀ ਵਾਰ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਨੂੰ ਵੱਡੇ ਪਰਦੇ ਤੇ ਇਕੱਠੇ ਪੇਸ਼ ਕਰ ਰਹੀ
ਹੈ।
ਹੀਰ ਨੂੰ ਜਵਾਨੀ ਜ਼ੀ ਮਿਊਜ਼ਿਕ ਕੰਪਨੀ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ ਅਤੇ ਫਿਲਮ ਕਾਲਾ
ਸ਼ਾਹ ਕਾਲਾ 14 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।