ਫ਼ਿਲਮ ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ ਦਾ ਟ੍ਰੇਲਰ ਫ਼ਿਲਮ ਵਿੱਚਲੇ ਮਜਬੂਤ ਸੰਕਲਪ ਨੂੰ ਕਰ ਰਿਹਾ ਬਿਆਨ |

ਅੱਜ ਦੇ ਸਮੇਂ ਵਿੱਚ ਪੰਜਾਬੀ ਸਿਨੇਮਾ ਤਰੱਕੀ ਦੀਆਂ ਰਾਹਾਂ ਉੱਤੇ ਹੈ ਅਤੇ ਆਏ ਦਿਨ ਦਰਸ਼ਕਾਂ ਲਈ ਵੱਖਰੇ ਸੰਕਲਪ ਦੀ  ਫ਼ਿਲਮ ਲੈ ਕੇ ਹਾਜ਼ਰ ਹੁੰਦਾ ਹੈ | ਇਸੇ ਫ਼ਿਲਮੀ ਦੌਰ ਵਿੱਚ 2018 ਵਿੱਚ ਅਨਾਉਂਸ ਹੋਈ ਫ਼ਿਲਮ ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ ਇੱਕ ਹੈ ਜੋ ਕਿ 23 ਅਗਸਤ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ | ਫ਼ਿਲਮ  ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜੋ ਕਿ ਵੱਖਰੇ ਸੰਕਲਪ ਨੂੰ ਬਿਆਨ ਕਰਦਾ ਫ਼ਿਲਮ ਵਿੱਚਲੇ ਕਿਰਦਾਰ ਤੇ ਕਹਾਣੀ ਨੂੰ ਉਭਾਰਦਾ ਹੈ | ਫ਼ਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਹੀ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਰੂਚੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਕਿਉਂਕਿ ਦਰਸ਼ਕਾਂ ਵਲੋਂ ਇਸ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

ਬਾਲੀਵੁੱਡ ਕੁਈਨ ਹੇਮਾ ਮਾਲਿਨੀ ਦੀ ਪ੍ਰੋਡਕਸ਼ਨ ‘ ਐਚ ਐਮ ਕਰਿਏਸ਼ਨ ‘ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਹੇਮਾ ਮਾਲਿਨੀ ਤੇ ਵੇਂਕੀ ਰਾਓ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਇਸਦੇ ਸਹਿ-ਨਿਰਮਾਤਾ ਮੋਹਨ ਰਾਘਵਨ ਹੈ | ਬਾਲੀਵੁੱਡ ਡਾਇਰੈਕਟਰ ਹ੍ਰਿਦਯ ਸ਼ੈੱਟੀ ਨੇ ਫ਼ਿਲਮ  ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ ਰਾਹੀਂ ਪੋਲੀਵੁਡ ਵਿੱਚ ਆਪਣੀ ਪਹਿਲੀ ਫ਼ਿਲਮ ਡਾਇਰੈਕਟ ਕੀਤੀ ਹੈ | ਫ਼ਿਲਮ ਦੀ ਕਹਾਣੀ ਰੱਬੀ ਕੰਦੋਲਾ ਦੁਵਾਰਾ ਲਿਖੀ ਗਈ ਹੈ |

ਫ਼ਿਲਮ ਵਿੱਚਲੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਰੱਬੀ ਕੰਦੋਲਾ, ਨਿਸ਼ਾਨ ਭੁੱਲਰ, ਜਪੁਜੀ ਖਹਿਰਾ , ਜਗਜੀਤ ਸੰਧੂ, ਕੁਲਜਿੰਦਰ ਸਿੰਘ ਸਿੱਧੂ, ਧੀਰਜ ਕੁਮਾਰ, ਆਕਾਂਕਸ਼ਾ ਸਰੀਨ, ਪ੍ਰਿੰਸ ਕੰਵਲਜੀਤ ਸਿੰਘ, ਪਾਲੀ ਸੰਧੂ , ਸ਼ਿਵਇੰਦਰ ਮਹਲ, ਗੁਰਪ੍ਰੀਤ ਕੌਰ ਭੰਗੂ, ਨੀਤੂ ਪੰਧੇਰ, ਨਰਿੰਦਰ ਨੀਨਾ, ਅਨੀਤਾ ਸ਼ਬਦੀਸ਼, ਲੱਕੀ ਧਾਲੀਵਾਲ, ਸੰਸਾਰ ਸੰਧੂ, ਸ਼ੋਹਰਤ ਸਿੰਘ ਨੇ ਆਪਣੀ ਭੂਮਿਕਾ ਨਿਭਾਈ ਹੈ | ਫ਼ਿਲਮ ਦੀ ਕਾਸਟਿੰਗ ਤੋਂ ਹੀ ਫ਼ਿਲਮ ਵਿਚਲੀ ਮਜਬੂਤ ਅਦਾਕਾਰੀ ਦੀ ਖ਼ੁਸ਼ਬੂ ਆ ਰਹੀ ਹੈ |

ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਵਿੱਚ ਇੱਕੋ ਸਮੇਂ ਦੋ ਕਹਾਣੀਆਂ ਨੂੰ ਨਾਲ ਨਾਲ ਚਲਦੇ ਦਿਖਾਇਆ ਗਿਆ ਹੈ ਜਿਸ ਵਿੱਚ ਇੱਕ ਕਹਾਣੀ 1922 ਦੇ ਬੱਬਰ ਅਕਾਲੀ ਸਿੰਘਾਂ ਦੀ ਹੈ ਜਿਹਨਾਂ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਕਰਦਾ ਹੈ | ਬੱਬਰਾਂ ਦੀ ਅਜਾਦੀ ਪ੍ਰਤੀ ਲੜੀ ਲੜਾਈ ਨੂੰ ਫ਼ਿਲਮ ਦੇ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ | ਦੂਜੇ ਪਾਸੇ ਦੂਜੀ ਕਹਾਣੀ ਇਸੇ ਸਮੇਂ ਦੇ ਨੌਜਵਾਨਾਂ ਦੀ ਕਹਾਣੀ ਹੈ ਜੋ ਕਿ ਕਿਸਾਨਾਂ ਦੇ ਹੱਕਾਂ ਤੇ ਸਰਕਾਰ ਦੁਵਾਰਾ ਕੀਤੇ ਜਾ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕਰ ਰਹੀ ਤੇ ਸਰਕਾਰ ਵਿਰੁੱਧ ਮੋਰਚਾ ਲਾਉਂਦੀ ਹੈ |

ਹੱਕ ਸੱਚ ਲਈ ਡੱਟਣ ਤੇ ਓਸਤੇ ਪਹਿਰਾ ਦੇਣ ਦੀ ਸੋਚ ਨੂੰ ਦਰਸਾਉਂਦੇ ਇਸ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਤੇ ਟ੍ਰੇਲਰ ਵਿੱਚਲੇ ਬੱਬਰਾਂ ਦੇ ਅੰਦਾਜ਼ ਨੂੰ ਦੇਖ ਫ਼ਿਲਮ ਨੂੰ ਦੇਖਣ ਪ੍ਰਤੀ ਉਤਸ਼ਾਹ ਵੱਧ ਰਿਹਾ ਹੈ | ਸੋ ਪੰਜਾਬੀ ਸਿਨੇਮਾ ਦੇ ਵੱਖਰੇ ਤੇ ਮਜਬੂਤ ਸੰਕਲਪ ਦੀ ਫ਼ਿਲਮ ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ 23 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ | ਦਰਸ਼ਕਾਂ ਦੇ ਟ੍ਰੇਲਰ ਪ੍ਰਤੀ ਪਿਆਰ ਨੂੰ ਦੇਖਕੇ ਪ੍ਰਤੀਤ ਹੁੰਦਾ ਹੈ ਕਿ ਦਰਸ਼ਕ ਫ਼ਿਲਮ ਨੂੰ ਵੀ ਬਹੁਤ ਪਿਆਰ ਦੇਣਗੇ |

Comments

comments

Post Author: Jasdeep Singh Rattan