ਫ਼ਿਲਮ ‘ ਨਾਢੂ ਖਾਂ ‘ ਦਾ ਦੂਸਰਾ ਗਾਣਾ ‘ ਸ਼ਰਬਤੀ ਅੱਖੀਆਂ ‘ ਗੁਰਨਾਮ ਭੁੱਲਰ ਦੀ ਸੁਰੀਲੀ ਆਵਾਜ਼ ਵਿੱਚ ਹੋਇਆ ਰਿਲੀਜ਼ ।

ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਆਉਣ ਵਾਲੀ ਫ਼ਿਲਮ ‘ ਨਾਢੂ ਖਾਂ ‘ ਦਾ ਟ੍ਰੇਲਰ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ ।  ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਦਾ ਪਹਿਲਾਂ ਗਾਣਾ ‘ ਮੁਲਤਾਨ ‘ ਰਿਲੀਜ਼ ਹੋ ਚੁੱਕਾ ਸੀ ਜੋ ਕਿ ਬੇਹੱਦ ਸੋਹਣਾ ਗਾਣਾ ਹੈ ਤੇ ਹੁਣ ਇਸੇ ਫ਼ਿਲਮ ਦਾ ਦੂਜਾ ਗਾਣਾ ‘ ਸ਼ਰਬਤੀ ਅੱਖੀਆਂ ‘ ਵੀ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਗੁਰਨਾਮ ਭੁੱਲਰ ਨੇ ਗਾਇਆ ਹੈ । ਗੁਰਨਾਮ ਭੁੱਲਰ ਵਲੋਂ ਬਹੁਤ ਹੀ ਸੁਰੀਲੇ ਢੰਗ ਨਾਲ ਇਸ ਗਾਣੇ ਨੂੰ ਗਾਇਆ ਗਿਆ ਹੈ । ਗੁਰਨਾਮ ਇੰਡਸਟਰੀ ਦੇ ਓਹਨਾ ਗਾਇਕਾਂ ਵਿੱਚੋ ਇੱਕ ਹੈ ਜਿਹਨਾਂ ਨੇ ਥੋੜੇ ਹੀ ਸਮੇਂ ਵਿੱਚ ਕਾਮਜਾਬੀ ਹਾਸਿਲ ਕਰਨ ਦੇ ਨਾਲ ਨਾਲ ਆਪਣੀ ਖ਼ਾਸ ਪਹਿਚਾਣ ਬਣਾਈ ਹੈ ।  ਫ਼ਿਲਮ ਦਾ ਇਹ ਗਾਣਾ ਵਿਆਹ ਵਾਲੇ ਘਰ ਵਿੱਚ ਰੌਣਕਾਂ ਲਾਉਂਦਾ ਦਿਖਾਈ ਦੇ ਰਿਹਾ ਹੈ ।
ਫ਼ਿਲਮ ‘ ਨਾਢੂ ਖਾਂ ‘ ਦੇ ਦੂਸਰੇ ਗਾਣੇ ‘ ਸ਼ਰਬਤੀ ਅੱਖੀਆਂ ‘ ਨੂੰ ਸੁਖਜਿੰਦਰ ਸਿੰਘ ਬੱਬਲ ਵਲੋਂ ਲਿਖਿਆ ਗਿਆ ਹੈ ਅਤੇ ਕੁਲਦੀਪ ਸ਼ੁਕਲਾ ਵਲੋਂ ਇਸ ਗਾਣੇ ਨੂੰ ਸੰਗੀਤ ਦਿੱਤਾ ਗਿਆ ਹੈ । ‘ ਵਾਈਟ ਹਿੱਲ ਮਿਊਜ਼ਿਕ ‘ ਵਲੋਂ ਪੇਸ਼ ਕੀਤੇ ਇਸ ਗਾਣੇ ਵਿੱਚ ਸੋਹਣੀ ਸੁਨੱਖੀ ਮੁਟਿਆਰ ਦੇ ਰੂਪ ਤੇ ਸ਼ਰਬਤੀ ਅੱਖੀਆਂ ਦੀ ਤਾਰੀਫ਼  ਕੀਤੀ ਗਈ ਹੈ । ਇਹ ਗਾਣਾ ਦਰਸ਼ਕਾਂ ਨੂੰ ਭੰਗੜਾ ਪਾਉਣ ਲਈ ਮਜਬੂਰ ਕਰਦਾ ਹੈ । ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਫ਼ਿਲਮ ਪੁਰਾਣੇ ਸਮੇਂ ਤੇ ਦਰਸਾਈ ਗਈ ਹੈ ਓਸੇ ਤਰਾਂ ਇਹ ਗਾਣਾ ਵੀ ਪੁਰਾਣੇ ਪੰਜਾਬੀ ਵਕ਼ਤ ਨੂੰ  ਦਿਖਾਉਂਦਾ ਹੈ ਜਿਸ ਵਿੱਚ ਸਾਰੇ ਪਰਿਵਾਰ ਇਕ ਜਗਾ ਬੈਠ ਕੇ ਵਿਆਹ ਦੀਆਂ ਖੁਸ਼ੀਆਂ ਮਨਾਉਂਦੇ ਤੇ ਨੱਚਦੇ ਗਾਉਂਦੇ ਨੇ ।
ਫ਼ਿਲਮ ‘ ਨਾਢੂ ਖਾਂ ‘ ਨੂੰ ਲਾਉਡ ਰੋਡ ਫ਼ਿਲਮਜ਼ ਐਂਡ ਮਿਊਜ਼ਿਕ ਟਾਇਮਸ ਵਲੋਂ ਪੇਸ਼ ਕੀਤਾ ਜਾ ਰਿਹਾ ਹੈ । ਫ਼ਿਲਮ ਨੂੰ ਇਮਰਾਨ ਸ਼ੇਖ ਵਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਹਰਪ੍ਰੀਤ ਸਿੰਘ ਦੇਵਗਨ, ਅੰਚਿਤ ਗੋਇਲ ਅਤੇ ਰਾਕੇਸ਼ ਦਹੀਆ ਇਸ ਫ਼ਿਲਮ ਦੇ ਨਿਰਮਾਤਾ ਹਨ । ਸੁਖਜਿੰਦਰ ਸਿੰਘ ਬੱਬਲ ਵਲੋਂ ਲਿਖੀ ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ । ਬੀ ਐਨ ਸ਼ਰਮਾ, ਬਨਿੰਦਰਜੀਤ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ , ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਅਤੇ ਚਾਚਾ ਬਿਸਨਾ ਵੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ।  ਇਹ ਫ਼ਿਲਮ 26 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ।

Comments

comments

Post Author: Jasdeep Singh Rattan