ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਨੇ ਦਰਸ਼ਕਾਂ ਦੇ ਦਿਲ ਵਿੱਚ ਇੱਕ ਖਾਸ ਜਗ੍ਹਾ ਕਾਇਮ ਕੀਤੀ ਹੋਈ ਹੈ | ਲੋਕਾਂ ਵਲੋਂ ਇਹਨਾਂ ਦੇ ਗਾਣਿਆਂ ਦੇ ਨਾਲ ਨਾਲ ਐਕਟਿੰਗ ਨੂੰ ਵੀ ਬਹੁਤ ਪਿਆਰ ਦਿੱਤਾ ਜਾਂਦਾ ਹੈ | ਸਿੱਪੀ ਗਿੱਲ ਨੇ ਆਪਣੇ ਅੰਦਾਜ਼ ਨਾਲ ਬਹੁਤ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੇ ਮਜਬੂਰ ਕੀਤਾ ਹੈ | ਦੂਜੇ ਪਾਸੇ ਦਿਲਪ੍ਰੀਤ ਢਿੱਲੋਂ ਵੀ ਹਮੇਸ਼ਾ ਦਰਸ਼ਕਾਂ ਦੇ ਚਹੇਤੇ ਰੂਪ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ | ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਪਿੱਛਲੇ 4-5 ਸਾਲਾਂ ਤੋਂ ਦੋਸਤੀ ਯਾਰੀ ਦੇ ਰੂਪ ਵਿੱਚ ਇੱਕਠੇ ਹਨ ਤੇ ਹੁਣ ਫ਼ਿਲਮ ‘ ਜੱਦੀ ਸਰਦਾਰ ‘ ਰਾਹੀਂ ਇੱਕੋ ਫ਼ਿਲਮ ਵਿੱਚ ਨਜ਼ਰ ਆਉਣ ਜਾ ਰਹੇ ਹਨ | ਫ਼ਿਲਮ ‘ ਜੱਦੀ ਸਰਦਾਰ ‘ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਅਤੇ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋ ਜਾ ਰਹੀ ਹੈ |
ਸੌਫਟ ਦਿਲ ਪ੍ਰੋਡਕਸ਼ਨਸ ਅਤੇ ਬਲਜੀਤ ਸਿੰਘ ਜੋਹਲ ਵਲੋਂ ਪੇਸ਼ ਕੀਤੀ ਜਾਨ ਵਾਲੀ ਇਸ ਫ਼ਿਲਮ ਨੂੰ ਬਲਜੀਤ ਸਿੰਘ ਜੋਹਲ ਅਤੇ ਦਿਲਪ੍ਰੀਤ ਸਿੰਘ ਜੋਹਲ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ | ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਤੇ ਕਰਨ ਸੰਧੂ ਦੁਵਾਰਾ ਲਿਖੀ ਗਈ ਹੈ ਅਤੇ ਮਨਭਾਵਨ ਸਿੰਘ ਵਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ | ਸ਼ੁਭ ਸੰਗੀਤ ਦੁਵਾਰਾ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਹੈ | ਫ਼ਿਲਮ ਕਾਸਟ ਦੀ ਗੱਲ ਕਰੀਏ ਤਾਂ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਮੁੱਢ ਗੁੱਗੂ ਗਿੱਲ ਤੇ ਓਹਨਾ ਨਾਲ ਸਾਵਣ ਰੂਪੋਵਾਲੀ, ਹੋਬੀ ਧਾਲੀਵਾਲ, ਅਨੀਤਾ ਦੇਵਗਨ, ਧੀਰਜ ਕੁਮਾਰ ਅਤੇ ਗੁਰਮੀਤ ਸਾਜਨ ਵੀ ਆਪਣੀ ਅਦਾਕਾਰੀ ਨਿਭਾ ਰਹੇ ਨੇ |
ਫ਼ਿਲਮ ਦੇ ਪੋਸਟਰ ਵਿੱਚ ਗੁੱਗੂ ਗਿੱਲ, ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਤੇ ਸਾਵਣ ਰੂਪੋਵਾਲੀ ਦਿਖਾਈ ਦੇ ਰਹੇ ਹਨ | ਜਿਸ ਵਿੱਚ ਗੁੱਗੂ ਗਿੱਲ ਆਪਣੇ ਸਰਦਾਰੀ ਸੁਭਾਅ ਨੂੰ ਕਾਇਮ ਰੱਖਦੇ ਆਪਣੀ ਸਰਦਾਰੀ ਲੁਕ ਦੇ ਰਹੇ ਨੇ ਤੇ ਸਿੱਪੀ ਗਿੱਲ ਵੀ ਆਪਣੇ ਅੰਦਾਜ਼ ਨਾਲ ਪੋਸਟਰ ਦੀ ਸ਼ਾਨ ਵਧਾ ਰਿਹਾ ਹੈ | ਦਿਲਪ੍ਰੀਤ ਢਿੱਲੋਂ ਅੱਖਾਂ-ਅੱਖਾਂ ਨਾਲ ਹੀ ਆਪਣੀ ਦਿੱਖ ਦਾ ਪ੍ਰਮਾਣ ਦੇ ਰਿਹਾ ਹੈ | ਅਦਾਕਾਰਾ ਸਾਵਣ ਰੂਪੋਵਾਲੀ ਵੀ ‘ ਜੱਦੀ ਸਰਦਾਰ ‘ ਦੇ ਪੋਸਟਰ ਵਿੱਚ ਨਜ਼ਰ ਆ ਰਹੀ ਹੈ |
ਇਸ ਫ਼ਿਲਮ ਤੋਂ ਪਹਿਲਾ ਦਿਲਪ੍ਰੀਤ ਢਿੱਲੋਂ ਫ਼ਿਲਮ ‘ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ‘ ਵਿੱਚ ਨਜ਼ਰ ਆਇਆ ਸੀ ਅਤੇ ਸਾਵਣ ਰੂਪੋਵਾਲੀ ਨੇ ਵੀ ਫ਼ਿਲਮ ਫਿਲਹਾਲ ਵਿੱਚ ਰਿਲੀਜ਼ ਹੋਈ ਫ਼ਿਲਮ ‘ ਸਿਕੰਦਰ 2 ‘ ਵਿੱਚ ਆਪਣਾ ਕਿਰਦਾਰ ਨਿਭਾਇਆ ਸੀ | ਫ਼ਿਲਮ ‘ ਜੱਦੀ ਸਰਦਾਰ ‘ ਦੇ ਅਨਾਉੱਸ ਹੋਣ ਤੋਂ ਬਾਅਦ ਹੀ ਦਰਸ਼ਕਾਂ ਵਿਚਕਾਰ ਫ਼ਿਲਮ ਪ੍ਰਤੀ ਉਤਸੁਕਤਾ ਦੇਖੀ ਗਈ ਸੀ ਜੋ ਇਸ ਪੋਸਟਰ ਦੇ ਆਉਣ ਨਾਲ ਹੋਰ ਵੱਧ ਗਈ ਹੈ |