ਰਾਜਵੀਰ ਜਵੰਦਾ ਦੀ ਮੁੱਖ ਕਿਰਦਾਰ ਵਜੋਂ ਪਹਿਲੀ ਫ਼ਿਲਮ ‘ ਜਿੰਦ ਜਾਨ ‘ ਸੰਸਾਰ ਭਰ ਵਿੱਚ ਹੋਈ ਰਿਲੀਜ਼ ।

ਪੰਜਾਬੀ ਇੰਡਸਟਰੀ ਅੱਜ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਹਰ ਸ਼ੁੱਕਰਵਾਰ ਕੋਈ ਨਾ ਕੋਈ ਪੋਲੀਵੁੱਡ ਫ਼ਿਲਮ ਰਿਲੀਜ਼ ਹੁੰਦੀ ਹੀ ਹੈ । ਇਸੇ ਤਰ੍ਹਾਂ ਇਸ ਹਫਤੇ ਵੀ ਦੋ ਪੋਲੀਵੁੱਡ ਫ਼ਿਲਮ ਰਿਲੀਜ਼ ਹੋ ਚੁੱਕੀਆਂ ਨੇ ਜਿਸ ਵਿੱਚੋ ਇਕ ਫ਼ਿਲਮ ਰਾਜਵੀਰ ਜਵੰਦਾ ਦੀ ਫ਼ਿਲਮ ‘ ਜਿੰਦ ਜਾਨ ‘ ਵੀ ਸ਼ਾਮਿਲ ਹੈ ।ਇਹ ਫ਼ਿਲਮ 14 ਜੂਨ 2019 ਨੂੰ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ । ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਪਿੱਛਲੇ ਸਾਲ ਰਿਲੀਜ਼ ਹੋਈ ਫ਼ਿਲਮ ‘ ਸੂਬੇਦਾਰ ਜੋਗਿੰਦਰ ਸਿੰਘ ‘ ਵਿੱਚ ਵੀ ਨਜ਼ਰ ਆਏ ਸਨ । ਰਾਜਵੀਰ ਜਵੰਦਾ ਦੀ ਮੁੱਖ ਕਿਰਦਾਰ ਵਜੋਂ ‘ ਜਿੰਦ ਜਾਨ ‘ ਪਹਿਲੀ ਫ਼ਿਲਮ ਹੈ ।

ਬੀ ਆਰ ਐਸ ਫ਼ਿਲਮਸ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਰਾਜਵੀਰ ਜਵੰਦਾ ਤੇ ਸਾਰਾ ਸ਼ਰਮਾ ਨਜ਼ਰ ਮੁੱਖ ਕਿਰਦਾਰ ਵਜੋਂ ਨਜ਼ਰ ਆਏ । ਫ਼ਿਲਮ ਵਿੱਚਲੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਉਪਾਸਨਾ ਸਿੰਘ, ਜਸਵਿੰਦਰ ਭੱਲਾ, ਹਾਰਬੀ ਸੰਘਾ, ਗੌਰਵ ਕੱਕੜ, ਜੈਸਮੀਨ ਸਿੰਘ, ਮਨਵੀਰ ਸਿੰਘ ‘ਤੇ ਸ੍ਵਾਨਤੰਤਰਾ ਭਾਰਤ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਏ । ਫ਼ਿਲਮ ਦੀ ਕਹਾਣੀ ‘ਤੇ ਨਿਰਦੇਸ਼ਨ ਦਰਸ਼ਨ ਬੱਗਾ ਦੁਆਰਾ ਕੀਤਾ ਗਿਆ ਹੈ । ਰਾਜੀਵ ਕੌਲ ਦੁਆਰਾ ਸਕ੍ਰੀਨਪਲੇ ਅਤੇ ਡਾਇਲੋਗ ਦੀਦਾਰ ਗਿੱਲ ‘ਤੇ ਮਿੰਟੂ ਦੁਆਰਾ ਲਿਖੇ ਗਏ ਹਨ । ‘ ਜਿੰਦ ਜਾਨ ‘ ਫ਼ਿਲਮ ਨੂੰ ਪਵਨ ਅਗਰਵਾਲ ‘ਤੇ ਕਰਨ ਅਗਰਵਾਲ ਪ੍ਰੋਡਿਊਸ ਕਰ ਰਹੇ ਹਨ । ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਧੀਰਜ਼ ਭੰਡਾਰੀ ਹਨ । ਫ਼ਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਮਿਕਸ ਸਿੰਘ, ਕਾਸ਼ੀ ਕਸ਼ਿਅਪ ਅਤੇ ਬੈਕਗਰਾਉਂਡ ਮਿਊਜ਼ਿਕ ਜੈਦੇਵ ਕੁਮਾਰ ਦੁਆਰਾ ਦਿੱਤਾ ਗਿਆ ਹੈ । ‘ ਜਿੰਦ ਜਾਨ ‘ ਫ਼ਿਲਮ ਦੇ ਗਾਣੇ ਹੈਪੀ ਰਾਏਕੋਟੀ ਅਤੇ ਹੈਪੀ ਰੱਖਣਾ ਦੁਆਰਾ ਲਿਖੇ ਗਏ ਹਨ ।

ਫ਼ਿਲਮ ਦੀ ਕਹਾਣੀ ਇੱਕ ਪੰਜਾਬੀ ਗਾਇਕ ਉੱਤੇ ਨਿਰਭਰ ਕਰਦੀ ਹੈ ਜੋ ਕਿ ਆਪਣੀ ਮਾਂ ਦੇ ਸੁਪਨੇ ਪੂਰੇ ਕਰਨ ਥਾਈਲੈਂਡ ਜਾਂਦਾ ਹੈ ਤੇ ਓਥੇ ਆਪਣੇ ਮਾਮੇ ਜਾਣੀ ਕੇ ਜਸਵਿੰਦਰ ਭੱਲਾ ਕੋਲ ਰਹਿੰਦਾ ਹੈ । ਫ਼ਿਲਮ ਵਿੱਚ ਸਾਰਾ ਸ਼ਰਮਾ ਨੂੰ ਉੱਚੇ ਖਾਨਦਾਨ ਦੀ ਵਿਗੜੀ ਹੋਈ ਕੁੜੀ ਦਿਖਾਇਆ ਗਿਆ ਹੈ ਜੋ ਰਾਜਵੀਰ ਜਵੰਦਾ ਨੂੰ  ਆਪਣੇ ਪੈਸੇ ਦੀ ਧੋਂਦ ਤੇ ਨੀਵਾਂ ਦਿਖ਼ਾਉਣ ਲਈ ਉਸ ਨੂੰ ਆਪਣਾ ਮਿਊਜ਼ਿਕ ਟੀਚਰ ਰੱਖ ਕੇ ਉਸਦੀ ਅਤੇ ਉਸਦੀ ਕਲਾ ਦੀ ਬੇਇਜ਼ਤੀ ਕਰਦੀ ਹੈ । ਫ਼ਿਲਮ ਵਿੱਚ ਰੋਮਾਂਸ, ਕਾਮੇਡੀ ਦੇ ਨਾਲ ਨਾਲ ਐਕਸ਼ਨ ਵੀ ਦਿਖਾਏ ਗਏ ਨੇ ।

ਪੋਲੀਵੁੱਡ ਵਿੱਚ ਮੁੱਖ ਅਦਾਕਾਰ ਦੇ ਰੂਪ ਵਿੱਚ ਆਪਣੀ ਪਹਿਲੀ ਫ਼ਿਲਮ ਰਾਹੀਂ ਰਾਜਵੀਰ ਜਵੰਦਾ ਦੀ ਐਕਟਿੰਗ ਉੱਭਰ ਕੇ ਸਾਹਮਣੇ ਆਈ ਹੈ । ਸਾਊਥ ਫ਼ਿਲਮ ਵਿੱਚ ਕੰਮ ਕਰਨ ਤੋਂ ਬਾਅਦ ਪੰਜਾਬੀ ਫ਼ਿਲਮੀ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦਿਖਾਉਣ ਆਈ ਅਦਾਕਾਰਾ ਸਾਰਾ ਸ਼ਰਮਾ ਨੇ ਵੀ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ । ਜਸਵਿੰਦਰ ਭੱਲਾ , ਉਪਾਸਨਾ ਸਿੰਘ ਤੇ ਹਾਰਬੀ ਸਿੰਘ ਨੇ ਵੀ ਹਮੇਸ਼ਾ ਦੀ ਤਰ੍ਹਾਂ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ । ਇਥੇ ਦਸ ਦਈਏ ਕਿ ਫ਼ਿਲਮ ‘ ਜਿੰਦ ਜਾਨ ‘ ਦੇ ਨਾਲ ਹੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਦੀ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਵੀ 14 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ । ਪੰਜਾਬੀ ਇੰਡਸਟਰੀ ਵਿੱਚ ਦੋਨੋ ਅਦਾਕਾਰ ਬਤੌਰ ਗਾਇਕ ਆਪਣੀ ਨਾਮ ਕਮਾ ਚੁੱਕੇ ਨੇ ਤੇ ਹੁਣ ਫ਼ਿਲਮ ਵਿੱਚ ਵੀ ਆਪਣੀ ਕਿਸਮਤ ਅਜਮਾ ਰਹੇ ਨੇ ਜੋ ਕਿ ਕਿਤੇ ਨਾ ਕਿਤੇ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ ।

Comments

comments

Post Author: Jasdeep Singh Rattan