ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ ।

ਪੰਜਾਬੀ ਫ਼ਿਲਮੀ ਜਗਤ ਅੱਜਕਲ੍ਹ ਬਹੁਤ ਤਰੱਕੀ ਕਰ ਰਿਹਾ ਹੈ ਜਿਸ ਵਿੱਚ ਹਰ ਵਰਗ ਦੇ ਅਦਾਕਾਰ ਨੂੰ ਆਪਣੇ ਹੁਨਰ ਨੂੰ ਸਾਬਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸੇ ਮੌਕੇ ਨਾਲ ਅਦਾਕਾਰ ਕਾਮਜਾਬੀ ਦੀਆ ਮੰਜਿਲਾਂ ਨੂੰ ਛੂਹ ਰਹੇ ਹਨ ਤੇ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ । ਇਸੇ ਹੀ ਤਰ੍ਹਾਂ ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਗਾਇਕੀ ਦੀ ਦੁਨੀਆ ਤੋਂ ਫ਼ਿਲਮੀ ਦੁਨੀਆ ਵਿੱਚ ਪੈਰ ਧਰਿਆ ਹੈ ।

2 ਅਗਸਤ 2018 ਨੂੰ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾਕੇ ਆਪਣੀ ਪਹਿਲੀ ਫ਼ਿਲਮ ਬਾਰੇ ਜਾਣਕਾਰੀ ਦਿੱਤੀ ਸੀ । ਉਸ ਸਮੇਂ ਓਹਨਾ ਨੂੰ ਇਹ ਸਭ ਸੁਪਨਾ ਲੱਗ ਰਿਹਾ ਸੀ ਜੋ ਹੁਣ ਸੱਚ ਹੋਣ ਜਾ ਰਿਹਾ । ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਿਆ ਜਿਸ ਵਿੱਚ ਓਹਨਾ ਨਾਲ ਪੋਸਟਰ ਵਿੱਚ ਨਜ਼ਰ ਆ ਰਹੇ ਨੇ ਤਾਨੀਆ ਤੇ ਨਿਰਮਲ ਰਿਸ਼ੀ । ਪੋਸਟਰ ਵਿੱਚ ਇੱਕ ਪਾਸੇ ਸੋਨਮ ਬਾਜਵਾ,ਨਿਰਮਲ ਰਿਸ਼ੀ ਤੇ ਤਾਨੀਆ ਇੱਕ ਵੱਖਰੇ ਸਵੈਗ ਵਿੱਚ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਗੁਰਨਾਮ ਭੁੱਲਰ ਓਹਨਾ ਵੱਲ ਦੇਖ ਕੇ ਹੱਸ ਰਹੇ ਨੇ ।

ਫ਼ਿਲਮ ‘ ਗੁੱਡੀਆਂ ਪਟੋਲੇ ‘ ਨੂੰ ਐਮੀ ਵਿਰਕ ਦੀ ਪ੍ਰੋਡਕਸ਼ਨ ਹਾਊਸ ‘ ਵਿਲੇਜ਼ਰਸ ਫ਼ਿਲਮ ਸਟੂਡੀਓ ‘ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਪ੍ਰੋਡਿਊਸ ਕਰ ਰਹੇ ਨੇ ਭਗਵੰਤ ਵਿਰਕ ਤੇ ਨਵ ਵਿਰਕ । ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਇਸ ਫ਼ਿਲਮ ਨੂੰ ਵਿਜੈ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ ਜਿਹੜੇ ਇਸ ਤੋਂ ਪਹਿਲਾ ‘ ਹਰਜੀਤਾ ‘ ਫ਼ਿਲਮ ਵੀ ਡਾਇਰੈਕਟ ਕਰ ਚੁੱਕੇ ਹਨ । ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ ਜਿਹਨਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

‘ ਗੁੱਡੀਆਂ ਪਟੋਲੇ ‘ ਫ਼ਿਲਮ ਦੇ ਰਿਲੀਜ਼ ਹੋਏ ਪੋਸਟਰ ਨੂੰ ਦੇਖ ਕੇ ਫ਼ਿਲਮ ਨੂੰ ਦੇਖਣ ਦੀ ਓਕਸਕਤਾ ਹੋਰ ਵੱਧ ਗਈ ਹੈ । ਫ਼ਿਲਮ ਦੀ ਕਹਾਣੀ ਕੀ ਹੋਏਗੀ ਇਸ ਬਾਰੇ ਪੋਸਟਰ ਤੋਂ ਤਾਂ ਕੁਝ ਪਤਾ ਨਹੀਂ ਲੱਗ ਰਿਹਾ, ਹੁਣ ਬਸ ਫ਼ਿਲਮ ਦੇ ਟ੍ਰੇਲਰ ਦਾ ਇੰਤਜਾਰ ਹੈ ।
ਟ੍ਰੇਲਰ ਦੇ ਰਿਲੀਜ਼ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਦਰਸ਼ਕਾਂ ਲਈ ਇਸ ਫ਼ਿਲਮ ਨੂੰ 8 ਮਾਰਚ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰ ਦਿੱਤਾ ਜਾਵੇਗਾ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ ।

Comments

comments