ਕਾਮੇਡੀ ਨਾਲ ਭਰਭੂਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ ਛੜਾ ‘ ਹੋਈ ਰਿਲੀਜ਼ ।

ਜੱਟ ਅਤੇ ਜੁਲੀਅਟ ‘ ਦੀ ਜੋੜੀ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ । ਸਾਲ 2012 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦੀ ਜੋੜੀ ਨੇ ਦਰਸ਼ਕਾਂ ਦੇ ਦਿਲ ਵਿੱਚ ਰਾਜ ਕੀਤਾ ਹੋਇਆ ਹੈ ਤੇ ਆਪਣਾ ਰੁਤਬਾ ਕਾਇਮ ਰੱਖਿਆ ਹੋਇਆ ਹੈ । ਆਪਣੇ ਕਾਮੇਡੀ ਤੇ ਚੁਲਬੁਲੇ ਕਿਰਦਾਰ ਰਾਹੀਂ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੇ ਦਿਲਜੀਤ ਆਪਣੇ ਫੈਨਜ਼ ਨੂੰ ਖੁਸ਼ ਕਰਨ ਦਾ ਕੋਈ ਵੀ ਮੌਕਾ ਨਹੀਂ ਗਵਾਉਂਦਾ ਤੇ ਦੂਜੇ ਪਾਸੇ ਨੀਰੂ ਬਾਜਵਾ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦੀਵਾਨਾ ਬਣਾ ਰਹੀ ਹੈ । ਆਪਣੇ ਹੁਨਰ ਦੇ ਰੁਤਬੇ ਨੂੰ ਕਾਇਮ ਰੱਖਦਿਆ ਇੱਕ ਵਾਰ ਫਿਰ ਇਹ ਜੋੜੀ ਫ਼ਿਲਮ ਇਸੇ ਰੁਤਬੇ ਨੂੰ ਕਾਇਮ ਰੱਖਦਿਆ ਇੱਕ ਵਾਰ ਫਿਰ ਇਹ ਜੋੜੀ ਫ਼ਿਲਮ ‘ ਛੜਾ ‘ ਨਾਲ ਵਾਪਸ ਆ ਚੁੱਕੀ ਹੈ । ਫ਼ਿਲਮ  ‘ ਛੜਾ ‘ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਜਿਸਨੂੰ ਦਰਸ਼ਕਾਂ ਵਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ ।

‘ ਏ ਐਂਡ ਏ ਐਡਵਾਈਜ਼ਰ ‘ ਅਤੇ ‘ ਬਰਾਤ ਫ਼ਿਲਮਜ਼ ‘ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਫ਼ਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਦੁਆਰਾ ਹੀ ਲਿਖੀ ਗਈ ਹੈ। ਫ਼ਿਲਮ ਦੇ ਨਿਰਮਾਤਾ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ  ਪਵਨ ਗਿੱਲ ਹਨ । ਫ਼ਿਲਮ ਦੀ ਬਾਕੀ ਅਦਾਕਾਰਾ ਦੀ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਤੋਂ ਇਲਾਵਾ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕਮਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਬਨਿੰਦਰ ਬਨੀ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ । ਫ਼ਿਲਮ ਵਿਚਲੇ ਡਾਇਲਾਗ ਜਗਦੀਪ ਸਿੱਧੂ ਵੱਲੋਂ ਬਹੁਤ ਖੂਬਸੂਰਤੀ ਨਾਲ ਲਿਖੇ ਗਏ ਨੇ ।

ਫ਼ਿਲਮ ਦੀ ਕਹਾਣੀ ਇੱਕ 29 ਸਾਲਾਂ ਛੜੇ ਦੇ ਇਰਦ ਗਿਰਦ ਘੁੰਮਦੀ ਹੈ ਜਿਸ ਦਾ ਵਿਆਹ ਨਹੀਂ ਹੋ ਰਿਹਾ । ਛੜੇ ਦੀ ਭੂਮਿਕਾ ਨਿਭਾ ਰਹੇ ਦਲਜੀਤ ਨੂੰ ਫ਼ਿਲਮ ਵਿੱਚ ਫੋਟੋਗ੍ਰਾਫਰ ਦਾ ਕੰਮ ਕਰਦਿਆਂ ਦਿਖਾਇਆ ਗਿਆ ਹੈ । ਅਕਸਰ ਹੀ ਵਿਆਹਾਂ ਵਿੱਚ ਦਿਲਜੀਤ ਆਪਣੇ ਵਿਆਹ ਦੇ ਸੁਪਨੇ ਵੀ ਸਜਾਉਂਦਾ ਹੈ ਤੇ ਇਸੇ ਕੰਮ ਦੌਰਾਨ ਉਹ ਇੱਕ ਵਿਆਹ ਵਿੱਚ ਨੀਰੂ ਬਾਜਵਾ ਨਾਲ ਮਿਲਦਾ ਹੈ ਅਤੇ ਉਸ ਨਾਲ ਆਪਣੇ ਵਿਆਹ ਦੇ ਸੁਪਨੇ ਸਜਾਉਂਦਾ ਹੈ ।ਤੇ ਦੂਜੇ ਪਾਸੇ ਇਹ ਵੀ ਦੱਸ ਦਈਏ ਕਿ ਨੀਰੂ ਬਾਜਵਾ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦੀ । ਨੀਰੂ ਬਾਜਵਾ ਤੇ ਦਿਲਜੀਤ ਦੇ ਜ਼ਿੰਦਗੀ ਦੇ ਮਜ਼ਾਜ ਇੱਕ ਦੂਜੇ ਦੇ ਰਹਿਣ ਸਹਿਣ ਨਾਲੋਂ ਬਿਲਕੁੱਲ ਵੱਖਰੇ ਦਿਖਾਏ ਗਏ ਹਨ । ਦਿਲਜੀਤ ਦੋਸਾਂਝ ਆਪਣੇ ਇੱਕ ਤਰਫਾ ਪਿਆਰ ਰਾਹੀਂ ਨੀਰੂ ਬਾਜਵਾ ਨੂੰ ਵਿਆਹ ਲਈ ਮਨਾ ਸਕਣਗੇ ਜਾਂ ਨਹੀਂ ਇਹ ਤਾਂ ਹੁਣ ਫ਼ਿਲਮ ਦੇਖਣ ਤੇ ਹੀ ਪਤਾ ਲਗੇਗਾ ।

ਫ਼ਿਲਮ ਵਿੱਚਲੇ ਗਾਣਿਆਂ  ਨੂੰ ਵੀ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਜਾ ਰਿਹਾ ਹੈ ਜੋ ਕਿ ਹੈਪ੍ਪੀ ਰਾਏਕੋਟੀ, ਰਾਜ ਰਣਜੋਧ, ਰਾਵ ਹੰਜਰਾ ਦੁਵਾਰਾ ਲਿਖੇ ਗਏ ਨੇ ਅਤੇ  ਦਿਲਜੀਤ ਦੋਸਾਂਝ , ਰਾਜ ਰਣਜੋਧ , ਸ਼ਿਪਰਾ ਗੋਇਲ ਦੁਵਾਰਾ ਗਾਏ ਗਏ ਨੇ । ਛੜਿਆਂ ਦੇ ਦੁੱਖਾਂ ਨੂੰ ਬਾਖੂਬੀ ਬਿਆਨ ਕਰਦੀ ਤੇ ਕਾਮੇਡੀ ਭਰਭੂਰ ਇਸ ਫ਼ਿਲਮ ਰਾਹੀਂ ਜਗਦੀਪ ਸਿੱਧੂ ਨੇ ਫ਼ਿਲਮ ‘ ਕਿਸਮਤ ‘ ਤੋਂ ਬਾਅਦ ਇੱਕ ਹੋਰ ਸੁਪਰਹਿੱਟ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ਦੀ ਝੋਲੀ ਪਾ ਦਿੱਤੀ ਹੈ ।

Comments

comments

Post Author: Jasdeep Singh Rattan