ਇੰਟਰਨੈਸ਼ਨਲ ਸਟੂਡੈਂਟ ਦੇ ਪਿਆਰ ਦੀ ਕਹਾਣੀ ਨੂੰ ਦਰਸਾਉਂਦੀ ਫ਼ਿਲਮ ‘ ਦਿਲ ਦੀਆਂ ਗੱਲਾਂ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪਰਮੀਸ਼ ਵਰਮਾ ਨੌਜਵਾਨ ਪੀੜੀ ਦਾ ਐਸਾ ਚਹੇਤਾ ਅਦਾਕਾਰ ਹੈ ਜਿਸ ਨੂੰ ਡਾਇਰੈਕਟਰ, ਮੋਡਲ, ਸਿੰਗਰ ਤੇ ਐਕਟਰ ਬਣਨ ਤੱਕ ਉਸਦੇ ਫੈਨਜ਼ ਨੇ ਹਮੇਸ਼ਾ ਸਪੋਰਟ ਕੀਤੀ ਹੈ । ਸਿਰਫ਼ ਪੰਜਾਬ ਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਪਰਮੀਸ਼ ਵਰਮਾ ਨੂੰ ਉਸਦੇ ਫੈਨਜ਼ ਹਮੇਸ਼ਾ ਅੱਖਾਂ ਤੇ ਬੈਠਾ ਕੇ ਰੱਖਦੇ ਨੇ । ਗੱਲ ਕਰੀਏ ਪਰਮੀਸ਼ ਦੇ ਫ਼ਿਲਮੀ ਸਫਰ ਦੀ ਤਾਂ ਉਸਨੇ ਫ਼ਿਲਮ ‘ ਕਿਰਪਾਨ ‘ ਰਾਹੀਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਰੋਕੀ ਮੈਂਟਲ ਤੇ ਹੁਣ ‘ ਦਿਲ ਦੀਆ ਗੱਲਾਂ ‘ ਰਾਹੀਂ ਦਰਸ਼ਕਾਂ ਦੇ ਰੋਬਰੂ ਹੋਵੇਗਾ । ਫ਼ਿਲਮ ਦਿਲ ਦੀਆ ਗੱਲਾਂ ਦਾ ਟ੍ਰੇਲਰ ਰਿਲੀਜ਼ ਹੋ ਚੁਕਾ ਹੈ ਜਿਸ ਵਿਚ ਪਰਮੀਸ਼ ਵਰਮਾ ਦੇ ਨਾਲ ਵਾਮੀਕਾ ਗੱਬੀ ਮੁੱਖ ਕਿਰਦਾਰ ਦੇ ਰੂਪ ਵਿਚ ਭੂਮਿਕਾ ਨਿਭਾ ਰਹੇ ਨੇ ।
ਫ਼ਿਲਮ ‘ ਦਿਲ ਦੀਆ ਗੱਲਾਂ ‘ ਨੂੰ ਸਪੀਡ ਰਿਕਾਰਡਸ, ਪਿਟਾਰਾ ਟਾਕਿਸ ਤੇ ਓਮਜੀ ਗਰੁੱਪ ਵਲੋਂ ਪੇਸ਼ ਕੀਤਾ ਗਿਆ ਹੈ । ਫ਼ਿਲਮ ਦੀ ਕਹਾਣੀ ਨੂੰ ਪਰਮੀਸ਼ ਵਰਮਾ ਤੇ ਉਦੇਪ੍ਰਤਾਪ ਸਿੰਘ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ । ਦਿਨੇਸ਼ ਔਲਕ, ਰੂਬੀ, ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ ਫ਼ਿਲਮ ਦੇ ਨਿਰਮਾਤਾ ਹਨ । ਇਹ ਫ਼ਿਲਮ 3 ਮਈ 2019 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀਂ ਹੈ ।
ਫ਼ਿਲਮ ਦੀ ਕਹਾਣੀ ਇੱਕ ਪੰਜਾਬੀ ਸਟੂਡੈਂਟ ਦੀ ਹੈ ਜੋ ਵਿਦੇਸ਼ ਵਿੱਚ ਪੜ੍ਹਾਈ ਕਰਨ ਤੇ ਕਮਾਈ ਕਰਨ ਲਈ ਪੰਜਾਬ ਤੋਂ ਗਿਆ ਹੈ । ਪਰਮੀਸ਼ ਵਰਮਾ ਦੇ ਫ਼ਿਲਮੀ ਕਿਰਦਾਰ ਨੂੰ ਲਾਡੀ ਨਾਂ ਦੇ ਮੁੰਡੇ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਹੈ । ਲਾਡੀ ਦੀ ਮੁਲਾਕਾਤ ਉਚੇ ਨੱਖਰੇ ਵਾਲੀ ਕੁੜੀ ਨਿਤਾਸ਼ਾ ਨਾਲ ਹੁੰਦੀ ਹੈ ਜਿਸ ਦਾ ਕਿਰਦਾਰ ਵਾਮੀਕਾ ਗੱਬੀ ਵਲੋਂ ਨਿਭਾਇਆ ਜਾ ਰਿਹਾ ਹੈ । ਥੋੜੀ ਬਹੁਤੀ ਨੋਕ ਝੋਕ ਤੋਂ ਬਾਅਦ ਦੋਵਾਂ ਵਿੱਚ ਦੋਸਤੀ ਤੇ ਫਿਰ ਪਿਆਰ ਹੋ ਜਾਂਦਾ ਹੈ ਜਿਸ ਨੂੰ ਫ਼ਿਲਮ ਦੇ ਟ੍ਰੇਲਰ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ ।  ਫ਼ਿਲਮ ਦੀ ਕਹਾਣੀ ਵਿੱਚ ਉਸ ਸਮੇਂ ਮੋੜ ਆਉਂਦਾ ਹੈ ਜਦੋ ਵਾਮੀਕਾ ਦੀ ਮੰਗਣੀ ਕਿਸੇ ਹੋਰ ਮੁੰਡੇ ਨਾਲ ਹੋ ਜਾਂਦੀ ਹੈ ਤੇ ਲਾਡੀ ਇਕੱਲਾ ਰਹਿ ਜਾਂਦਾ ਹੈ ।
‘ ਦਿਲ ਦੀਆ ਗੱਲਾਂ ‘ ਫ਼ਿਲਮ ਇੱਕ ਕਿਊਟ ਤੇ ਪਿਆਰੀ ਜਹੀ ਪ੍ਰੇਮ ਕਹਾਣੀ ਤਾਂ ਹੈ ਹੀ ਨਾਲ ਹੀ ਫ਼ਿਲਮ ਵਿੱਚ ਬਾਹਰਲੇ ਮੁਲਕਾਂ ਵਿੱਚ ਗਏ ਸਟੂਡੈਂਟਾਂ ਦੀ ਸੰਘਰਸ਼ ਭਰੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ । ਫ਼ਿਲਮ ਦੀ ਕਹਾਣੀ ਓਹਨਾ ਸਟੂਡੈਂਟਸ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ ਜੋ ਪੜ੍ਹਾਈ ਦੇ ਨਾਲ ਨਾਲ ਕਮਾਈ ਕਰ ਕੇ ਆਪਣੀਆਂ ਤੇ ਆਪਣੇ ਪਰਿਵਾਰ ਦੀਆ ਲੋੜਾਂ ਪੂਰੀਆਂ ਕਰਦੇ ਹਨ । ਪਰਿਵਾਰ ਤੋਂ ਦੂਰੀ ਦੇ ਦੁੱਖ ਨੂੰ ਬਿਆਨ ਕਰਦੇ ਡਾਇਲੋਗ ਫ਼ਿਲਮ ਦੇ ਟ੍ਰੇਲਰ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ । ਸੋ ਸਟੂਡੈਂਟ ਦੇ ਸੰਘਰਸ਼ ਤੇ ਪਿਆਰੀ ਪ੍ਰੇਮ ਕਹਾਣੀ ਨੂੰ 3 ਮਈ ਨੂੰ ਸਿਨੇਮਾਘਰਾਂ ਵਿੱਚ ਦੇਖਣ ਜਰੂਰ ਪਹੁੰਚਣਾ ।

Comments

comments