ਅਰਸ਼ ਬੇਨੀਪਾਲ ਦਾ ਨਵਾਂ ਗੀਤ ‘ਰੇਂਜ’ ਇਕ ਜਬਰਦਸਤ ਸੈਡ ਰੋਮਾਂਟਿਕ ਨੰਬਰ ਹੈ

ਇਹ ਗਾਣਾ ਅਰਸਾਰਾ ਮਿਊਜ਼ਿਕ ਲੇਬਲ ਤੋਂ ਰਿਲੀਜ਼ ਹੋਇਆ ਹੈ
ਚੰਡੀਗੜ੍ਹ, 28 ਜੂਨ 2019, ਬਹੁਤ ਸਾਰੇ ਕਲਾਕਾਰ ਹਰ ਦਿਨ ਮਨੋਰੰਜਨ ਦੀ ਦੁਨੀਆਂ ਵਿਚ ਕਦਮ ਰੱਖਦੇ ਹਨ। ਜਿਹਨਾਂ ਵਿੱਚੋਂ ਬਹੁਤ ਥੋੜੇ ਹੀ ਕਾਮਯਾਬ ਹੁੰਦੇ ਹਨ ਅਤੇ
ਬਾਕੀ ਭੀੜ ਬਣਕੇ ਰਹਿ ਜਾਂਦੇ ਹਨ। ਇਕ ਅਜਿਹੇ ਹੀ ਕਲਾਕਾਰ ਹਨ ਜਿਹਨਾਂ ਨੇ ਸੰਗੀਤ ਦੇ ਖੇਤਰ ਵਿਚ ਕਦਮ ਰੱਖਿਆ ਅਤੇ ਅਤੇ ਕਾਮਯਾਬੀ ਦਾ ਰਸਤਾ ਬਣਾਇਆ ਹੈ। ਉਹ ਕਲਾਕਾਰ ਹੋਰ ਕੋਈ ਨਹੀਂ ‘ਸਾਂਵਲਾ ਰੰਗ’ ਗਾਣੇ ਨਾਲ ਮਸ਼ਹੂਰ ਹੋਏ ‘ਅਰਸ਼ ਬੈਨੀਪਾਲ’ ਹਨ। ਅਰਸ਼ ਬੇਨੀਪਾਲ ਨੇ ਆਪਣੀ ਹਿੱਟ ਗੀਤਾ ਦੀ ਸੂਚੀ ਵਿੱਚ ਇਕ ਹੋਰ ਗੀਤ ਸ਼ਾਮਿਲ ਕੀਤਾ ਹੈ। ਇਸ ਗੀਤ ਦਾ ਟਾਇਟਲ ਹੈ ‘ਰੇਂਜ’। ਗੀਤ ਦੇ ਬੋਲ ‘ਪ੍ਰੀਤ ਚੀਮਾ’ ਦੁਆਰਾ ਲਿਖੇ ਗਏ ਹਨ। ‘ਰੇਂਜ’ ਨੂੰ ਮਿਊਜ਼ਿਕ ‘ਰੈਂਡੀ ਜੇ’ ਨੇ ਦਿੱਤਾ ਹੈ ਮਿਊਜ਼ਿਕ ਲੇਬਲ ‘ਅਰਸਾਰਾ ਮਿਊਜ਼ਿਕ’ ਦੇ ਅਧੀਨ, ਜਿਸ ਨੇ ਕਈ ਪ੍ਰਸਿੱਧ ਪੰਜਾਬੀ ਫਿਲਮਾਂ ਜਿਵੇਂ ਕਿ ‘ਗੋਰਿਆਂ ਨੂੰ ਦਫ਼ਾ ਕਰੋ’ ਨੂੰ ਪ੍ਰੋਡਿਊਸ ਕੀਤਾ ਹੈ। ਗੀਤ ਦੀ ਵੀਡੀਓ ਨੂੰ ‘ਜੇਸੀ ਧਨੋਆ’ ਦੁਆਰਾ ਡਾਇਰੈਕਟ ਕੀਤਾ ਹੈ। ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਰਾਜ ਭੱਚੂ ਨੇ ਕੀਤਾ ਹੈ। ਇਹ ਗੀਤ ਸੰਨੀ ਜੰਡੂ ਦੀ ਪੇਸ਼ਕਾਰੀ ਹੈ।

ਗੀਤ ਰਿਲੀਜ਼ ਦੇ ਮੌਕੇ ‘ਤੇ, ਅਰਸ਼ ਬੇਨੀਪਾਲ ਨੇ ਕਿਹਾ, “ਰੇਂਜ ਮੇਰੇ ਪਿਛਲੇ ਸਾਰੇ ਗਾਣਿਆਂ ਨਾਲੋਂ ਬਹੁਤ ਵੱਖਰਾ ਹੈ। ਮੈਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਦਰਸ਼ਕਾਂ ਨੂੰ ਮੇਰੇ ਪੁਰਾਣੇ ਗੀਤਾਂ ਦੀ ਤਰਾਂ ਹੀ ਬਹੁਤ ਪਸੰਦ ਆਵੇਗਾ। ਪੂਰੀ ਟੀਮ ਨਾਲ ਕੰਮ ਕਰਨਾ ਇਕ ਵਧੀਆ ਅਨੁਭਵ ਸੀ।“ ਵੀਡੀਓ ਦੇ ਡਾਇਰੈਕਟਰ ਜੇਸੀ ਧਨੋਆ ਨੇ ਕਿਹਾ, “ਮੈਂ ਪੰਜਾਬੀ ਉਦਯੋਗ ਵਿੱਚ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਅਤੇ ਮੈਂ ਅਰਸ਼ ਬੈਨੀਪਾਲ ਦੀ ਨਿਮਰਤਾ ਅਤੇ ਨਵੀਆਂ ਚੀਜ਼ਾਂ ਸਿੱਖਣ ਦੀ ਸਮਰੱਥਾ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ। ਮੈਂ ਚਾਹੁੰਦਾ ਸੀ ਕਿ ਇਹ ਗਾਣਾ ਵੱਖਰਾ ਹੋਵੇ ਪਰ ਅੱਜ ਦੇ ਸਮੇਂ ਦੇ ਮੁਤਾਬਿਕ ਹੋਵੇ।

ਮੈਂ ਅਤੇ ਪੂਰੀ ਟੀਮ ਨੇ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਹੈ ਇਸ ਗੀਤ ਨੂੰ ਵਧੀਆ ਤੋਂ ਵਧੀਆ ਬਣਾਉਣ ਦੀ ਅਤੇ ਉਮੀਦ ਹੈ ਕਿ ਲੋਕ ਇਸ ਟਰੈਕ ਨੂੰ ਪਸੰਦ ਕਰਨਗੇ।“ “ਹਾਲਾਂਕਿ, ਇਸ ਸਮੇਂ ਲੋਕ ਜ਼ਿਆਦਾ ਵੀਡੀਓ ਵਿੱਚ ਨਿਵੇਸ਼ ਕਰਦੇ ਹਨ ਅਤੇ ਜ਼ਿਆਦਾਤਰ ਸਮਾਂ ਆਡੀਓ ਅਤੇ ਕਲਾਕਾਰਾਂ ਦੀ ਗਾਇਕੀ ਨੂੰ ਅਣਦੇਖੀ ਕਰ ਦਿੰਦੇ ਹਨ। ਅਸੀਂ ਆਪਣੀ ਹਿੱਸੇਦਾਰੀ ਅਜਿਹੀ ਜਗਾਹ ਪਾਉਣਾ ਚਾਹੁੰਦੇ ਸੀ ਜੋ ਦਰਸ਼ਕਾਂ ਨੂੰ ਦਿਖਣ ਵਿੱਚ ਤਾਂ ਚੰਗਾ ਲੱਗੇ ਹੀ ਸਗੋਂ ਉਹਨਾਂ ਦੇ ਸੁਨਣ ਵਿੱਚ ਵੀ ਵਧੀਆ ਲੱਗੇ। ਅਰਸ਼ ਦੀ ਆਵਾਜ਼ ਬਹੁਤ ਵਧੀਆ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ‘ਤੇ ਪ੍ਰਭਾਵ ਪਾਉਣਗੇ, ‘ਗੀਤ ਦੇ ਨਿਰਮਾਤਾ ਰਾਜ ਭੱਚੂ ਨੇ ਕਿਹਾ। ਰੇਂਜ’ ਗੀਤ ਅਰਸਾਰਾ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ 28 ਜੂਨ 2019 ਨੂੰ ਰਿਲੀਜ ਹੋ ਚੁੱਕਾ ਹੈ।

Comments

comments