ਅਮਰਿੰਦਰ ਗਿੱਲ , ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਦੀ ਨਵੀ ਫ਼ਿਲਮ ‘ ਲਾਈਏ ਜੇ ਯਾਰੀਆਂ ‘ ਦੀ ਪਹਿਲੀ ਝਲਕ ਪੋਸਟਰ ਜਰੀਏ ਆਈ ਸਾਹਮਣੇ ।

ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਦਰਸ਼ਕ ਹਮੇਸ਼ਾ ਅਮਰਿੰਦਰ ਗਿੱਲ ਦੀਆ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ । ਅਮਰਿੰਦਰ ਗਿੱਲ ਖੂਬਸੂਰਤ ਆਵਾਜ਼ ਦੇ ਨਾਲ ਨਾਲ ਚੰਗੇ ਅਦਾਕਾਰ ਤਾਂ ਹੈ ਹੀ ਪਰ ਨਾਲ ਹੀ ਓਹਨਾ ਦਾ ਸਾਊ ਤੇ ਸ਼ਰਮੀਲਾ ਸੁਭਾਅ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦਾ ਹੈ । ਪੋਲੀਵੁਡ ਦੀਆਂ ਹਿੱਟ ਫ਼ਿਲਮਾਂ ਵਿਚ ਅਮਰਿੰਦਰ ਦਾ ਬਹੁਤ ਵੱਡਾ ਸਾਥ ਹੈ ਤੇ ਇਸੇ ਸਾਥ ਨੂੰ ਬਰਕਰਾਰ ਰੱਖਦਿਆਂ ਓਹਨਾ ਦੁਆਰਾ ਇਕ ਹੋਰ ਫ਼ਿਲਮ ਅਨਾਊਂਸ ਕਰ ਦਿਤੀ ਗਈ ਹੈ ਜਿਸ ਦਾ ਨਾਮ ਹੈ ‘ ਲਾਈਏ ਜੇ ਯਾਰੀਆਂ ‘ ।

ਫ਼ਿਲਮ ‘ ਲਾਈਏ ਜੇ ਯਾਰੀਆਂ ‘ ਦੀ ਪਹਿਲੀ ਝਲਕ ਸੋਸ਼ਲ ਮੀਡਿਆ ਰਾਹੀਂ ਦਰਸ਼ਕਾਂ ਦੇ ਸਾਹਮਣੇ ਆ ਚੁੱਕੀ ਹੈ ਤੇ ਇਸਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ । ਰਿਧਮ ਬੋਇਜ਼ ਡਿਸਟਰੀਬੀਓਸ਼ਨ ਅਤੇ  ਪਾਪੀਲਿਓ ਮੀਡਿਆ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਜਾਵੇਗਾ । ਇਥੇ ਦਸ ਦਈਏ ਕੇ ਸੁੱਖ ਸੰਘੇੜਾ ਦੀ ਬਤੋਰ ਡਾਇਰੈਕਟ ਇਹ ਪਹਿਲੀ ਫ਼ਿਲਮ ਹੈ । ਫ਼ਿਲਮ ਦੀ ਕਹਾਣੀ ਧੀਰਜ ਰਤਨ ਦੁਵਾਰਾ ਲਿਖੀ ਗਈ ਹੈ ਅਤੇ ਇਸਦੇ ਡਾਇਲੋਗ ਧੀਰਜ ਰਤਨ ਤੇ ਅੰਬਰਦੀਪ ਸਿੰਘ ਦੁਵਾਰਾ ਸਾਂਝੇ ਤੋਰ ਤੇ ਲਿਖੇ ਗਏ ਹਨ ।

ਅਮਰਿੰਦਰ ਗਿੱਲ ਤੋਂ ਇਲਾਵਾ ਫ਼ਿਲਮ ਵਿਚ ਹਰੀਸ਼ ਵਰਮਾ, ਰੂਪੀ ਗਿੱਲ ਅਤੇ ਰੁਬੀਨਾ ਬਾਜਵਾ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾ ਅਮਰਿੰਦਰ ਤੇ ਰੂਪੀ ਗਿੱਲ ਨੇ ਫ਼ਿਲਮ ‘ ਅਸ਼ਕੇ ‘ ਵਿਚ ਇਕੱਠਿਆਂ ਕੰਮ ਕੀਤਾ ਸੀ ਜਿਸਨੂੰ ਦਰਸ਼ਕਾਂ ਵਲੋਂ ਕਾਫ਼ੀ ਸਲਾਇਆ ਗਿਆ ਸੀ ਤੇ ਫ਼ਿਲਮ ਬਾਕਸ ਆਫ਼ਿਸ ਤੇ ਵੀ ਹਿੱਟ ਰਹੀ ਸੀ । ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਦੀ ਐਕਟਿੰਗ ਵੀ ਹਮੇਸ਼ਾਂ ਦਰਸ਼ਕਾਂ ਵਲੋਂ ਪਸੰਦ ਕੀਤੀ ਜਾਂਦੀ ਰਹੀ ਹੈ ।

ਫ਼ਿਲਮ ‘ ਲਾਈਏ ਜੇ ਯਾਰੀਆਂ ‘ 7 ਜੂਨ 2019 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਦੇ ਪੋਸਟਰ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਵਿੱਚ ਫ਼ਿਲਮ ਨੂੰ ਜਾਨਣ ਤੇ ਦੇਖਣ ਦਾ ਉਤਸ਼ਾਹ ਬਹੁਤ ਵੱਧ ਚੁੱਕਾ ਹੈ । ਫ਼ਿਲਮ ਵਿਚਲੇ ਸਾਰੇ ਹੀ ਅਦਾਕਾਰਾ ਆਪਣੇ ਕੰਮ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾ ਚੁੱਕੇ ਹਨ ਸੋ ਓਹਨਾ ਤੋਂ ਇਸ ਫ਼ਿਲਮ ਪ੍ਰਤੀ ਦਰਸ਼ਕਾਂ ਨੂੰ ਬਹੁਤ ਉਮੀਦਾਂ ਨੇ । ਆਸ ਹੈ ਕਿ ਫ਼ਿਲਮ ‘ ਲਾਈਏ ਜੇ ਯਾਰੀਆਂ ‘ ਦਰਸ਼ਕਾਂ ਦੀਆਂ ਉਮੀਦਾਂ ਨੂੰ ਇਸੇ ਤਰਾਂ ਕਾਇਮ ਰੱਖੇਗੀ ਤੇ ਖੂਬਸੂਰਤ ਕਹਾਣੀ ਨਾਲ ਇਕ ਹੋਰ ਫ਼ਿਲਮ ਬਾਕਸ ਆਫ਼ਿਸ ਤੇ ਆਪਣੀ ਛਾਪ ਛੱਡ ਜਾਵੇਗੀ ।

Comments

comments

Post Author: Jasdeep Singh Rattan