ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਕਈ ਕਈ ਦਿਨਾਂ ਤੱਕ ਰੌਣਕ ਲੱਗੀ ਰਹਿੰਦੀ ਸੀ ਤੇ ਬਰਾਤ ਵੀ ਕੁੜੀ ਵਾਲਿਆਂ ਘਰ ਠਹਿਰਾ ਕਰਦੀ ਸੀ । ਇਸੇ ਦੋਰਾਨ ਕੁੜੀ ਤੇ ਮੁੰਡੇ ਵਾਲੇ ਨੱਚਦੇ ਗਾਉਂਦੇ ਪੂਰੇ ਜਸ਼ਨ ਮਨਾਉਂਦੇ ਸਨ । ਸਵੇਰੇ ਸਵੱਖਤੇ ਹੀ ਆਨੰਦ ਕਾਰਜ ਹੋ ਜਾਂਦੇ ਸਨ ਤੇ ਵਿਆਹ ਦੇ ਸ਼ਗਨ ਉਸਤੋਂ ਬਾਅਦ ਕੀਤੇ ਜਾਂਦੇ ਸਨ । […]