12 ਮਈ ਨੂੰ ਫਿਲਮ ਲਾਹੌਰੀਏ ਰਿਲੀਜ਼ ਹੋਣ ਜਾ ਰਹੀ ਹੈ| ਫਿਲਮ ਦਾ ਟ੍ਰੇਲਰ ਆਪਣੇ ਆਪ ਵਿਚ ਬੜਾ ਆਕਰਸ਼ਕ ਹੈ| ਫਿਲਮ ਨਾਮਵਾਰ ਸਿਤਾਰਿਆਂ ਨਾਲ ਭਰੀ ਹੋਈ ਹੈ| ਜਿਥੇ ਫਿਲਮ ਵਿਚ ਪੰਜਾਬੀ ਫ਼ਿਲਮੀ ਸਿਤਾਰੇ ਹਨ ਓਥੇ ਹੀ ਥੇਟਰ ਦੇ ਕਲਾਕਾਰਾਂ ਨੂੰ ਵੀ ਪੂਰਾ ਮੌਕਾ ਦਿੱਤਾ ਗਿਆ ਹੈ| ਰਿਦਮ ਬੋਆਇਜ਼ ਐਂਟਰਟੇਨਮੈਂਟ ਅਤੇ ਅੰਬਰਦੀਪ ਪੋ੍ਡਕਸ਼ਨਜ ਦਾ ਆਪਣੇ ਆਪ ਵਿਚ ਚੰਗੀਆਂ ਫਿਲਮਾਂ ਬਣਾਉਣ ਵਿੱਚ ਨਾਮ ਸ਼ੁਮਾਰ ਹੈ| ਇਸ ਫਿਲਮ ਤੋਂ ਅੰਬਰਦੀਪ ਸਿੰਘ ਆਪਣੇ ਫਿਲਮ ਨਿਰਦੇਸ਼ਕ ਪਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ| ਕਾਫੀ ਸਫਲ ਫ਼ਿਲਮਾਂ ਦੀ ਕਹਾਣੀ ਪੇਸ਼ ਕਰਨ ਤੋਂ ਬਾਅਦ ਨਿਰਦੇਸ਼ਕ ਦੇ ਤੌਰ ਤੇ ਇਹ ਪਹਿਲਾ ਕਦਮ ਜ਼ਰੂਰ ਪਸੰਦ ਕੀਤਾ ਜਾਵੇਗਾ|
ਫਿਲਮ ਦੀ ਕਹਾਣੀ ਫਿਲਮ ਦੀ ਰੀੜ ਦੀ ਹੱਡੀ ਹੁੰਦੀ ਹੈ| ਲਹੋਰੀਏ ਫਿਲਮ ਦੀ ਕਹਾਣੀ ਕਾਫੀ ਦਮਦਾਰ ਹੈ| ਆਪਸੀ ਭਾਈਚਾਰੇ ਉੱਤੇ ਬਣੀ ਇਹ ਫਿਲਮ ਸਿੱਖਾਂ ਅਤੇ ਮੁਸਲਮਾਨਾਂ ਦੇ ਹਾਲਾਤਾਂ ਉੱਤੇ ਅਧਾਰਿਤ ਹੈ| ਫਿਲਮ ਵਿਚ ਅਮਰਿੰਦਰ ਗਿੱਲ ਇੱਕ ਦਮਦਾਰ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ| ਓਹਦੇ ਵਾਸਤੇ ਦਿਲਾਂ ਵਿਚ ਪਿਆਰ ਇੱਕ ਹੋਣਾ ਚਾਹੀਦਾ ਹੈ ਨਾ ਕੇ ਰਿੱਤੀ ਰਿਵਾਜ਼|
ਫਿਲਮ ਦੇ ਲਗਭਗ ਸਾਰੇ ਹੀ ਕਿਰਦਾਰ ਆਪਣੇ ਆਪਣੇ ਫਨ ਦੇ ਮਾਹਿਰ ਹਨ| ਭਾਵੇ ਗੱਲ ਸਰਗੁਣ ਮਹਿਤਾ ਦੀ ਹੋਵੇ, ਹੌਬੀ ਧਾਲੀਵਾਲ, ਸੰਦੀਪ ਮਲ੍ਹੀ, ਬਲਵਿੰਦਰ ਬੁੱਲਟ ਆਦਿ| ਗਾਇਕਾ ਨਿਮਰਤ ਖੈਰਾ ਨੂੰ ਵੀ ਇਸ ਵਿੱਚ ਮੌਕਾ ਦਿੱਤਾ ਗਿਆ ਹੈ| ਯੁਵਰਾਜ ਹੰਸ ਵੀ ਇੱਕ ਅਲੱਗ ਰੂਪ ਵਿਚ ਦਿਸੇਗਾ| ਕੁੱਲ ਮਿਲਾ ਕੇ ਫਿਲਮ ਸਾਰੇ ਪਰਿਵਾਰ ਨਾਲ ਜਾ ਕੇ ਦੇਖਣ ਵਾਲੀ ਹੈ|