ਇਹ ਫ਼ਿਲਮ ਸੁਮਿਤ ਦੱਤ, ਡ੍ਰੀਮਬੁੱਕ ਪ੍ਰੋਡਕਸ਼ਨਸ ਅਤੇ ਲਿਓ ਸਟਰਾਇਡ ਦੀ ਪੇਸ਼ਕਾਰੀ ਹੈ
ਆਉਣ ਵਾਲੀ ਫਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੇ ਨਿਰਮਾਤਾ ਪੂਰੇ ਜੋਸ਼ ਨਾਲ
ਫਿਲਮ ਦੀਆਂ ਪ੍ਰੋਮੋਸ਼ਨਾਂ ਚ ਜੁੜੇ ਹੋਏ ਹਨ। ਪਰ ਉਹ ਦਰਸ਼ਕਾਂ ਦੀ ਉਤਸੁਕਤਾ ਨੂੰ
ਵਧਾਉਣ ਲਈ ਹਰ ਦੂਜੇ ਦਾ ਫਿਲਮ ਦਾ ਅਗਲਾ ਗਾਣਾ ਰਿਲੀਜ਼ ਕਰ ਰਹੇ ਹਨ। ਪਹਿਲਾਂ ਹੀ
ਫਿਲਮ ਦੇ ਚਾਰ ਗਾਣੇ ਰਿਲੀਜ਼ ਹੋ ਚੁੱਕੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ
ਮਿਲਿਆ ਹੈ ਅਤੇ ਅੱਜ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਜਿਸਦਾ ਟਾਇਟਲ ਹੈ ‘ਬਿਊਟੀਫੁੱਲ ਜੱਟੀ’।
ਇਸ ਗੀਤ ਨੂੰ ਗਾਇਆ ਹੈ ਖੁਦ ਗਿੱਪੀ ਗਰੇਵਾਲ ਨੇ। ਗੀਤ ਦੇ ਬੋਲ ਲਿਖੇ ਹਨ ਮਨਿੰਦਰ
ਕੈਲੇ ਨੇ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਨੇ ਇਸਨੂੰ
ਸੰਗੀਤਬੰਦ ਕੀਤਾ ਹੈ।
ਗੀਤ ਬਾਰੇ ਦੱਸਦਿਆਂ, ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ, “’ਚੰਡੀਗੜ੍ਹ-
ਅੰਮ੍ਰਿਤਸਰ-ਚੰਡੀਗੜ੍ਹ’ ਮੇਰੇ ਸਭ ਤੋਂ ਪਸੰਦੀਦਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਅਤੇ
ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਛੋਟੀ ਤੋਂ
ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ ਹੋਵੇ ,ਬੋਲੀ ਹੋਵੇ ਜਾਂ
ਫਿਰ ਸੰਗੀਤ ਹੋਵੇ। ਮੈਂਨੂੰ ਲੱਗਦਾ ਕਿ ਸੰਗੀਤ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ
ਰੱਖਦਾ ਹੈ। ਮੈਂਨੂੰ ਯਕੀਨ ਹੈ ਕਿ ‘ਬਿਊਟੀਫੁੱਲ ਜੱਟੀ’ ਗੀਤ ਲੋਕਾਂ ਨੂੰ ਨੱਚਣ
ਲਈ ਮਜਬੂਰ ਕਰ ਦੇਵੇਗਾ ਅਤੇ ਅਗਲਾ ਪਾਰਟੀ ਐਂਥੇਮ ਬਣੇਗਾ।
ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ
ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਨਰੇਸ਼
ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ। ਫ਼ਿਲਮ ਨੂੰ
ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਸਾਰੇ ਪ੍ਰੋਜੈਕਟ ਨੂੰ
ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਦੁਆਰਾ ਕੀਤਾ ਗਿਆ ਹੈ।
ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ ਚ ਪਹਿਲੀ ਵਾਰ ਇਕੱਠੇ ਨਜ਼ਰ
ਆਉਣਗੇ।
ਪੂਰੇ ਵਿਸ਼ਵਭਰ ਵਿੱਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ
ਕੀਤਾ ਜਾਵੇਗਾ। ‘ਬਿਊਟੀਫੁੱਲ ਜੱਟੀ’ ਗੀਤ 22 ਮਈ ਨੂੰ ਟਾਈਮਜ਼ ਮਿਊਜ਼ਿਕ ਦੇ
ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਗਿਆ ਹੈ।