ਗਿੱਪੀ ਗਰੇਵਾਲ ਦੁਵਾਰਾ ਡਾਇਰੈਕਟ ਤੇ ਪ੍ਰੋਡਿਊਸ ਕੀਤੀ ਫ਼ਿਲਮ ‘ ਅਰਦਾਸ ਕਰਾਂ ‘ 19 ਜੁਲਾਈ 2019 ਨੂੰ ਹੋ ਰਹੀ ਹੈ ਰਿਲੀਜ਼ ।

ਗਿੱਪੀ ਗਰੇਵਾਲ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਐਸੀ ਸਖਸ਼ੀਅਤ ਹੈ ਜਿਸ ਨੇ ਹਰ ਖੇਤਰ ਵਿਚ ਆਪਣਾ ਨਾਮ ਕਮਾਇਆ ਹੋਇਆ ਹੈ । ਗਾਇਕੀ ਤੋਂ ਸ਼ੁਰੂ ਕੀਤੇ ਆਪਣੇ ਸਫ਼ਰ ਨੂੰ ਜਾਰੀ ਰੱਖਦਿਆਂ ਗਿੱਪੀ ਗਰੇਵਾਲ ਐਕਟਿੰਗ , ਡਾਇਰੈਕਸ਼ਨ ਤੇ ਪ੍ਰੋਡੂਸਰ ਤੱਕ ਦੇ ਸਫ਼ਰ ਵਿਚ ਕਾਮਜਾਬੀ ਨਾਲ ਅੱਗੇ ਵੱਧ ਰਹੇ ਨੇ । ਗਿੱਪੀ ਦੇ ਗੀਤਾਂ ਨੂੰ ਤਾਂ ਦਰਸ਼ਕਾਂ ਨੇ ਪਿਆਰ ਦਿੱਤਾ ਹੀ ਸੀ ਪਰ ਨਾਲ ਹੀ ਉਸਦੀ ਅਦਾਕਾਰੀ ਨੂੰ ਬਹੁਤ ਮਾਨ ਦਿੱਤਾ ।
ਗਾਇਕੀ ਤੇ ਐਕਟਿੰਗ ਤੋਂ ਪਰੇ 2016 ਵਿੱਚ ਗਿੱਪੀ ਵਲੋਂ ਲਿਖੀ ਤੇ ਨਿਰਮਾਣ ਕੀਤੀ ਫ਼ਿਲਮ ‘ ਅਰਦਾਸ ‘ ਨੇ ਦਰਸ਼ਕਾਂ ਦੀ ਦਿਲਾਂ ਵਿਚ ਇਕ ਸਤਿਕਾਰਿਤ ਜਗ੍ਹਾ ਬਣਾਈ ਹੋਈ ਹੈ । ਇਸੇ ਸਤਿਕਾਰ ਸਦਕਾ ਗਿੱਪੀ ਵਲੋਂ ਪਿੱਛਲੇ ਸਾਲ ਫ਼ਿਲਮ ‘ ਅਰਦਾਸ ‘ ਦੇ ਸਿਰਲੇਖ ਹੇਠ ਇਕ ਹੋਰ ਫ਼ਿਲਮ ‘ ਅਰਦਾਸ 2 ‘ ਅਨਾਊਂਸ ਕੀਤੀ ਸੀ ਜਿਸ ਨੂੰ ਬਾਅਦ ਵਿੱਚ ‘ ਅਰਦਾਸ ਕਰਾਂ ‘ ਦਾ ਨਾਮ ਦੇ ਦਿੱਤਾ ਗਿਆ ਹੈ ।
ਹੰਬਲ ਮੋਸ਼ਨ ਪਿਕਚਰਸ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ‘ ਅਰਦਾਸ ਕਰਾਂ ‘ ਦੀ ਕਹਾਣੀ ਗਿੱਪੀ ਤੇ ਰਾਣਾ ਰਣਬੀਰ ਦੁਵਾਰਾ ਲਿਖੀ ਗਈ ਹੈ । ਫ਼ਿਲਮ ਵਿਚਲੇ ਡਾਇਲੋਗ ਰਾਣਾ ਰਣਬੀਰ ਵਲੋਂ ਲਿਖੇ ਗਏ ਨੇ । ਫ਼ਿਲਮ ਦੇ ਸਹਿ ਨਿਰਮਾਤਾ ਰਵਨੀਤ ਕੌਰ ਗਰੇਵਾਲ ਨੇ ਅਤੇ ਇਸ ਵਿਚਲਾ ਸੰਗੀਤ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ ।
ਫ਼ਿਲਮ ‘ ਅਰਦਾਸ ਕਰਾਂ ‘ 19 ਜੁਲਾਈ 2019 ਨੂੰ ਸੰਸਾਰ ਭਰ ਵਿੱਚ ਰਿਲੀਜ਼ ਹੋ ਜਾ ਰਹੀ ਹੈ । ਇਸ ਫ਼ਿਲਮ ਦੇ ਅਨਾਉਂਸ ਹੋਣ ਤੋਂ ਬਾਅਦ ਹੀ ਦਰਸ਼ਕਾਂ ਵਿਚਕਾਰ ਇਸ ਫ਼ਿਲਮ ਪ੍ਰਤੀ ਕਾਫ਼ੀ ਉਤਸ਼ਾਹ ਪੈਦਾ ਹੋ ਗਿਆ ਸੀ ਜੋ ਫ਼ਿਲਮ ਦੀ ਰਿਲੀਜ਼ਿੰਗ ਤਾਰੀਕ ਤੋਂ ਬਾਅਦ ਹੋਰ ਜਾਂਦਾ ਵੱਧ ਗਿਆ ਹੈ । ਫ਼ਿਲਮ ਦਾ ਸਿਰਲੇਖ ‘ ਅਰਦਾਸ ਕਰਾਂ ‘ ਫ਼ਿਲਮ ਵਿੱਚਲੇ ਖੂਬਸੂਰਤ ਸੰਕਲਪ ਤੇ ਸੰਦੇਸ਼ ਨੂੰ ਦਰਸਾ ਰਿਹਾ ਹੈ । ਇੰਤਜ਼ਾਰ ਹੈ ਫ਼ਿਲਮ ਦੇ ਰਿਲੀਜ਼ ਹੋਣ ਦਾ ਤੇ ਉਮੀਦ ਹੈ ਫ਼ਿਲਮ ‘ ਅਰਦਾਸ ‘ ਵਾਂਗ ਇਹ ਫ਼ਿਲਮ ਵੀ ਚੰਗਾ ਸੁਨੇਹਾ ਦਰਸ਼ਕਾਂ ਤੱਕ ਪਹੁੰਚਾਵੇਗੀ ।

Comments

comments