ਗਾਇਕ ਗੈਰੀ ਸੰਧੂ 8 ਸਾਲ ਦੀ ਲੰਬੀ ਉਡੀਕ ਤੋਂ ਬਾਅਦ E3UK & Eventimm ਕੰਪਨੀ ਨਾਲ ਇੰਗਲੈਂਡ ਦੀ ਧਰਤੀ ਤੇ ਪੈਰ ਰੱਖੇਗਾ

ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪ੍ਰਵਾਹ ਨੀ ਕਰਦਾ, ਜਿਸ ਨੇ ਰੱਬ ਤੇ ਡੋਰੀਆਂ ਸੁੱਟੀਆਂ ਹੋਣ ਤਾਂ ਉਸ ਇਨਸਾਨ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਪੈਂਦੀ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਮ ਜਿਸ ਨੂੰ ਮਿਊਜ਼ਿਕ ਨਾਲ ਪਿਆਰ ਕਰਨ ਵਾਲੇ ਲੋਕ ਹਰੇਕ ਕੋਨੇ ਵਿੱਚ ਜਾਣਦੇ ਨੇ ।ਆਪਣੀ ਮਿੱਠੀ ਆਵਾਜ਼ ਅਤੇ ਵੱਖਰੇ ਅੰਦਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਤੁਹਾਡਾ ਆਪਣਾ ਗਾਇਕ ਗੈਰੀ ਸੰਧੂ ਇੱਕ ਵਾਰ ਫੇਰ ਯੂ.ਕੇ ਦੀ ਧਰਤੀ ਤੇ ਮੁੜੇਗਾ ।

ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲਾ ਗੈਰੀ ਸੰਧੂ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਗੋਂਦਾ-ਗੋਂਦਾ ਇੰਗਲੈਂਡ ਦੀ ਧਰਤੀ ਤੇ ਆ ਪਹੁੰਚਾ। ਯੂ.ਕੇ ਦੀ ਧਰਤੀ ਤੇ ਹੱਡ ਤੋੜ ਮਿਹਨਤ ਕੀਤੀ ਮਿਹਨਤ ਦੇ ਨਾਲ-ਨਾਲ ਆਪਣੀ ਗਾਇਕੀ ਦੇ ਸ਼ੌਕ ਨੂੰ ਮਰਨ ਨਹੀਂ ਦਿੱਤਾ ।

garry sandhu uk tour
garry sandhu uk tour

ਗੈਰੀ ਸੰਧੂ ਨੇ ਯੂ.ਕੇ ਵਿੱਚ ਰਹਿੰਦੀਆਂ ਹੋਇਆ ਉੱਥੇ ਦੇ ਲੋਕਾਂ ਲਈ ਇੱਕ ਗੀਤ ਗਾਇਆ “ਕੋਈ ਮੋੜ ਲਿਆਵੋ ਨੀ ਫਰੈਸ਼ੀ ਮੇਰਾ ਭੱਜ ਗਿਆ” . ਇਸ ਗੀਤ ਨੇ ਯੂ.ਕੇ ਵਿੱਚ ਗੈਰੀ ਸੰਧੂ ਦੀ ਵੱਖਰੀ ਪਹਿਚਾਣ ਬਣਾ ਦਿੱਤੀ ਤੇ ਗੈਰੀ ਸੰਧੂ ਯੂ.ਕੇ ਵਿੱਚ ਰਹਿੰਦੇ ਹੋਏ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਿਆ। ਉਸ ਤੋਂ ਬਾਅਦ ਗੈਰੀ ਸੰਧੂ ਦੀ ਮਿਹਨਤ ਹੋਰ ਰੰਗ ਲੈ ਕੇ ਆਈ ਤੇ ਉਸ ਨੇ ਕਈ ਹੋਰ ਗੀਤ ਰਿਕਾਰਡ ਕੀਤੇ “ਸਾਹਾਂ ਤੋਂ ਪਿਆਰਿਆ” “ਟੌਰ” “ਦਿਲ ਦੇਦੇ” ਇਹਨਾਂ ਗੀਤਾਂ ਨਾਲ ਯੂ.ਕੇ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਗੈਰੀ ਸੰਧੂ ਨੂੰ ਬਹੁਤ ਪਿਆਰ ਮਿਲਿਆ ।ਹਰ ਇੱਕ ਨੂੰ ਖਿੜੇ ਮੱਥੇ ਮਿਲਣ ਵਾਲੇ ਗੈਰੀ ਸੰਧੂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ 2011 ਵਿੱਚ ਗੈਰੀ ਸੰਧੂ ਨੂੰ ਯੂ.ਕੇ ਦੀ ਸਰਕਾਰ ਨੇ ਗੈਰ-ਕਾਨੂੰਨੀ ਤੌਰ ਤੇ ਯੂ.ਕੇ ਆਣ ਕਰਕੇ ਯੂ.ਕ ਤੋਂ ਡਿਪੋਰਟ ਕਰ ਦਿੱਤਾ ।

ਪਰ ਗੈਰੀ ਨੇ ਉਸ ਰੱਬ ਤੇ ਡੋਰੀਆਂ ਸੁੱਟੀਆਂ ਸੀ ਯੂ.ਕੇ ਤੋਂ ਇੰਡੀਆ ਆਉਂਦੇ ਸਮੇਂ ਗੈਰੀ ਸੰਧੂ ਦੇ ਦਿਲ ਵਿੱਚ ਇੱਕ ਹੀ ਗੱਲ ਸੀ ਕਿ “ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪ੍ਰਵਾਹ ਨੀ ਕਰਦਾ” ਗੈਰੀ ਸੰਧੂ ਰੱਬ ਤੇ ਭਰੋਸਾ ਰੱਖਦਾ ਹੋਇਆ ਇੰਡੀਆ ਆਗਿਆ । ਇੰਡੀਆ ਵਿੱਚ ਗੈਰੀ ਸੰਧੂ ਨੂੰ ਹੱਥੀ ਛਾਵਾਂ ਕੀਤੀਆਂ ਤੇ ਗੈਰੀ ਦੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ । ਪਰ ਗੈਰੀ ਸੰਧੂ ਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਉਸ ਪ੍ਰਮਾਤਮਾ ਤੇ ਭਰੋਸਾ ਰੱਖਿਆ ਗੈਰੀ ਸੰਧੂ ਸਮੇਂ-ਸਮੇਂ ਸਿਰ ਆਪਣੇ ਗੀਤ ਕਰਦਾ ਰਿਹਾ ਤੇ ਸਰੋਤਿਆਂ ਦਾ ਭਰਮਾਂ ਹੁੰਗਾਰਾ ਮਿਲਦਾ ਰਿਹਾ ।

ਗੈਰੀ ਸੰਧੂ ਦਾ ਕਹਿਣਾ ਹੈ ਕਿ ਮੈਂ ਆਪਣੇ ਇਤਿਹਾਸ ਨੂੰ ਬਦਲ ਤਾਂ ਨਹੀਂ ਸਕਦਾ ਪਰ ਮੈਂ ਇਹਨਾਂ 10 ਸਾਲਾਂ ਵਿਚ ਬਹੁਤ ਕੁੱਝ ਸਿੱਖਿਆ ਹਾਂ । ਗੈਰੀ ਸੰਧੂ ਨੇ ਆਪਣੀ ਕਲਾਂ ਦਿਖਾਉਣ ਲਈ ਅਸਟਰੇਲੀਆ, ਕੈਨੇਡਾ ਅਤੇ ਯੂਰਪ ਦੇ ਟੂਰ ਕੀਤੇ । ਗੈਰੀ ਸੰਧੂ ਨੇ ਆਪਣੀ ਮਿਹਨਤ ਸਦਕਾ ਇੱਕ ਆਪਣੀ ਮਿਊਜ਼ਿਕ ਕੰਪਨੀ ਲਾਂਚ ਕੀਤੀ “ਫਰੈਸ਼ ਮੀਡੀਆ” ਜਿਸ ਵਿੱਚ ਗੈਰੀ ਸੰਧੂ ਨੇ ਬਹੁਤ ਸਾਰੇ ਨਵੇਂ ਗੀਤ ਕੀਤੇ ਜਿਸ ਕਰਕੇ ਹੁਣ ਗੈਰੀ ਸੰਧੂ ਨੂੰ ਦੁਨੀਆ ਦੇ ਹਰ ਕੋਨੇ ਦੇ ਲੋਕ ਜਾਣਦੇ ਹਨ । ਗੈਰੀ ਸੰਧੂ ਹੁਣ ਬਾਲੀਵੁੱਡ ਵਿਚ ਵੀ ਆਪਣੇ ਪੈਰ ਰੱਖ ਚੁੱਕਿਆ ਹੈ । ਗੈਰੀ ਸੰਧੂ ਦਾ ਗਾਣਾ “ਹੌਲੀ ਹੌਲੀ” ਅਜੇ ਦੇਵਗਨ ਦੀ ਫ਼ਿਲਮ “ਦੇ ਦੇ ਪਿਆਰ ਦੈ” ਵਿਚ ਨੇਹਾ ਕਕਰ ਦੇ ਨਾਲ ਆਇਆ ਹੈ।
ਤੇ ਜਿੱਦਾਂ ਸੱਚ ਹੀ ਕਿਹਾ ਗਿਆ ਹੈ ਕਿ ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ । 8 ਸਾਲ ਦੀ ਲੰਬੀ ਉਡੀਕ ਤੋਂ ਬਾਅਦ E3UK & Eventimm ਕੰਪਨੀ ਦੀ ਮਿਹਨਤ ਸਦਕਾ ਗੈਰੀ ਸੰਧੂ ਇੱਕ ਵਾਰ ਫਿਰ ਆਪਣੇ ਉਨ੍ਹਾਂ ਪਿਆਰ ਕਰਨ ਵਾਲਿਆਂ ਸਰੋਤਿਆਂ ਨੂੰ ਮਿਲਣ ਜਾ ਰਿਹਾ ਹੈ ਜੋ ਕਾਫ਼ੀ ਲੰਬੇ ਸਮੇਂ ਤੋਂ ਗੈਰੀ ਸੰਧੂ ਦੀ ਉਡੀਕ ਕਰ ਰਹੇ ਨੇ ।
ਕਾਫ਼ੀ ਲੰਬੇ ਸਮੇਂ ਤੋਂ ਬਾਅਦ ਗੈਰੀ ਸੰਧੂ ਇਸ ਸਾਲ 5੩”™ ਕੰਪਨੀ ਦੇ ਨਾਲ ਮਿਲ ਕੇ 2 ਨਵੰਬਰ ਨੂੰ ਇੰਗਲੈਂਡ ਦੇ ਸਭ ਤੋਂ ਵੱਡੇ ਭੰਗੜਾ ਫ਼ੈਸਟੀਵਲ E3UK & Eventimm ਤੇ ਬਹੁਤ ਹੀ ਜਲਦ ਰੌਣਕਾਂ ਲਾਵਾਂਗੇ ।

Eventimm ਕੰਪਨੀ 2007 ਤੋਂ ਮਨੋਰੰਜਨ ਇੰਡਸਟਰੀ ਲਈ ਵਰਕ ਵੀਜ਼ਾ ਦਾ ਕੰਮ ਕਰ ਰਹੀ ਹੈ। Eventimm ਕੰਪਨੀ ਨੇ ਅੰਤਰ-ਰਾਸ਼ਟਰੀ ਪੱਧਰ ਤੇ ਮਸ਼ਹੂਰ ਕਲਾਕਾਰ ਜਿਵੇਂ ਕਿ ਸਲਮਾਨ ਖ਼ਾਨ, ਪ੍ਰਿਯੰਕਾ ਚੋਪੜਾ, ਅਕਸ਼ੇ ਕੁਮਾਰ, ਕਪਿਲ ਸ਼ਰਮਾ, ਸੋਨਾਕਸ਼ੀ ਸਿਨਹਾ, ਫਰ੍ਹਾਨ ਅਖ਼ਤਰ, ਏ ਆਰ ਰਹਿਮਾਨ, ਆਸ਼ਾ ਭੋਂਸਲੇ, ਅਦਨਾਨ ਸਾਮੀ, ਆਤਿਫ ਅਸਲਮ, ਬਾਦਸ਼ਾਹ, ਸੁਖਵਿੰਦਰ ਸਿੰਘ, ਜਾਵੇਦ ਅਖ਼ਤਰ ਲਈ ਕੰਮ ਕੀਤਾ ਹੈ।

Eventimm ਕੰਪਨੀ ਦੇ ਡਰੈਕਟਰ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਇੱਕ ਦੂਜਾ ਮੌਕਾ ਮਿਲਣਾ ਚਾਹੀਦਾ ਹੈ ।ਇਹ ਸਫ਼ਰ ਬਹੁਤ ਹੀ ਲੰਬਾ ਪਰ ਫਲਦਾਇਕ ਰਿਹਾ । ਸਹੀ ਸਹਿਯੋਗ ਤੇ ਮਾਰਗ ਦਰਸ਼ਨ ਨਾਲ ਬੰਦਾ ਕੁੱਝ ਵੀ ਹਾਸਲ ਕਰ ਸਕਦਾ ਹੈ ।

Comments

comments