“ਇੱਕ ਸੰਧੂ ਹੁੰਦਾ ਸੀ“ ਦੇ ਨਿਰਮਾਤਾਵਾ ਨੇ ਫਿਲਮ ਦਾ ਪ੍ਰੀ-ਟੀਜ਼ਰ ਕੀਤਾ ਰਿਲੀਜ਼

ਚੰਡੀਗੜ੍ਹ 9 ਜਨਵਰੀ 2020. ਗੋਲਡਨ ਬ੍ਰਿਜ਼ ਫਿਲਮਸ ਐਂਡ ਏੰਟਰਟੇਨਮੇੰਟ ਪ੍ਰਾਇਵੇਟ ਲਿਮਿਟਿਡ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਨੂੰ
ਰਿਲੀਜ਼ ਕਰਨ ਲਈ ਤਿਆਰ ਹਨ। ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੀ ਇੱਕ ਛੋਟੀ ਜਿਹੀ ਝਲਕ ਜਾਰੀ ਕੀਤੀ ਹੈ
ਜੋ 9 ਜਨਵਰੀ ਨੂੰ ਰਿਲੀਜ਼ ਹੋਈ ਹੈ। ਇਸਦੇ ਨਾਲ ਹੀ ਨਿਰਮਾਤਾਵਾਂ ਨੇ ਪੰਜਾਬੀ ਸਿਨੇਮਾ ਦਾ ਰੁਤਬਾ ਹੋਰ ਵੀ ਵਧਾ ਦਿੱਤਾ ਹੈ। ਹਾਲਾਂਕਿ, ਇਹ ਹਲੇ ਖਤਮ ਨਹੀਂ
ਹੋਇਆ ਹੈ ਕਿਓਂਕਿ ਇੱਕ ਹੋਰ ਲੰਬਾ ਟੀਜ਼ਰ 13 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਸੰਗੀਤ ਗਿੱਪੀ ਗਰੇਵਾਲ ਦੇ ਹੰਬਲ ਮਿਊਜ਼ਿਕ ਦੁਆਰਾ
ਸੰਭਾਲਿਆ ਜਾਵੇਗਾ।

ਫਿਲਮ ਦੇ ਨਿਰਦੇਸ਼ਕ, ਰਾਕੇਸ਼ ਮਹਿਤਾ ਨੇ ਕਿਹਾ, “ਮੈਂਨੂੰ ਅਜਿਹੀਆਂ ਫ਼ਿਲਮਾਂ ਬਣਾਉਣਾ ਪਸੰਦ ਹੈ ਜੋ ਦਰਸ਼ਕਾਂ ਨੂੰ ਬੰਨੀ ਰੱਖਣ। ਫਿਲਮ ਵਾਸਤਵ ਚ ਬਹੁਤ ਹੀ
ਮਨੋਰੰਜਕ ਹੈ ਜੋ ਦਰਸ਼ਕਾਂ ਨੂੰ ਜਜ਼ਬਾਤਾਂ ਦੇ ਰੋਲਰਕੋਸਟਰ ਤੇ ਲੈ ਜਾਵੇਗੀ। ਮੈਂਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਵਧੀਆ ਰਿਸਪੌਂਸ ਦੇਣਗੇ।“
ਟੀਜ਼ਰ ਦੇ ਰਿਲੀਜ਼ ਮੌਕੇ, ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ, “ਹਰ ਬੀਤਦੇ ਦਿਨ ਦੇ ਨਾਲ, ਪੰਜਾਬੀ ਮਨੋਰੰਜਨ ਇੰਡਸਟਰੀ ਵੱਧ ਫੁਲ ਰਹੀ ਹੈ। ਦਰਸ਼ਕਾਂ ਨੂੰ ਕਿਸੇ
ਇੱਕ ਖਾਸ ਸ਼ੈਲੀ ਦੀ ਵਜਾਏ ਫ਼ਿਲਮਾਂ ਦੀਆਂ ਸਾਰੀਆਂ ਸ਼ੈੱਲੀਆਂ ਹੀ ਪਸੰਦ ਹਨ। ਇਹ ਐਕਸ਼ਨ ਡਰਾਮਾ ਹੈ ਜੋ ਮੈਂਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਬਹੁਤ ਪਸੰਦ
ਆਵੇਗਾ।“

ਫਿਲਮ ਚ ਗਿੱਪੀ ਗਰੇਵਾਲ, ਨੇਹਾ ਸ਼ਰਮਾ, ਬੱਬਲ ਰਾਏ, ਰੋਸ਼ਨ ਪ੍ਰਿੰਸ ਅਤੇ ਪਵਨ ਮਲਹੋਤਰਾ ਮੁੱਖ ਭੂਮਿਕਾਵਾਂ ਚ ਨਜ਼ਰ ਆਉਣਗੇ। ਫਿਲਮ ਦੇ ਸਾਰੇ ਐਕਸ਼ਨ ਸੀਨਾਂ ਨੂੰ ਮਸ਼ਹੂਰ
ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਨੇ ਨਿਰਦੇਸ਼ਿਤ ਕੀਤਾ ਹੈ। ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਦੁਆਰਾ ਕੀਤਾ ਜਾਵੇਗਾ।
ਫਿਲਮ ‘ਇੱਕ ਸੰਧੂ ਹੁੰਦਾ ਸੀ’ 28 ਫਰਵਰੀ ਨੂੰ ਰਿਲੀਜ਼ ਹੋਵੇਗੀ।

Comments

comments