ਆਉਣ ਵਾਲੀ ਫਿਲਮ ‘ਚੰਡੀਗੜ੍ਹ -ਅੰਮ੍ਰਿਤਸਰ- ਚੰਡੀਗੜ੍ਹ’ ਦਾ ਔਫ਼ਿਸ਼ਲ ਪੋਸਟਰ ਹੋਇਆ ਰਿਲੀਜ਼

ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਨਿਭਾਉਣਗੇ ਮੁੱਖ ਭੂਮਿਕਾ

ਇੱਕ ਫਿਲਮ ਦਾ ਟਾਇਟਲ ਹੀ ਹੁੰਦਾ ਹੈ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਅਤੇ ਉਹਨਾਂ ਨੂੰ ਫਿਲਮ ਪ੍ਰਤੀ ਉਤਸਾਹਿਤ ਕਰਦਾ ਹੈ। ਅਜਿਹੀ ਹੀ ਇੱਕ ਫਿਲਮ
ਹੈ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਜਿਸਦਾ ਟਾਇਟਲ ਬਹੁਤ ਹੀ ਅਲੱਗ ਅਤੇ ਵਚਿੱਤਰ ਹੈ ਜਿਸਨੇ ਦਰਸ਼ਕਾਂ ਵਿੱਚ ਫਿਲਮ ਦੀ ਰਿਲੀਜ਼ ਨੂੰ ਲੈਕੇ ਦਿਲਚਸਪੀ ਹੋਰ ਵੀ
ਵਧਾ ਦਿੱਤੀ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਪਹਿਲੀ ਵਾਰੀ ਵੱਡੇ ਪਰਦੇ ਤੇ ਨਜ਼ਰ ਆਵੇਗੀ।  ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਨੂੰ ਡਾਇਰੈਕਟ ਕੀਤਾ ਹੈ ਕਰਨ ਕੇ ਗੁਲਿਆਨੀ ਨੇ ਅਤੇ ਇਹ ਸੁਮਿਤ ਦੱਤ ਅਤੇ ਡ੍ਰੀਮ ਬੁਕ ਦੀ ਪੇਸ਼ਕਸ਼ ਹੈ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਏ ਲਿਓਸਟ੍ਰਾਇਡ ਏੰਟਰਟੇਨਮੇੰਟ ਪ੍ਰੋਡਕਸ਼ਨ ਨੇ।

ਪ੍ਰਸਿੱਧ ਸੰਗੀਤ ਨਿਰਦੇਸ਼ਕ, ਜਤਿੰਦਰ ਸ਼ਾਹ ਨੇ ਇਸ ਫਿਲਮ ਨੂੰ ਸੰਗੀਤਬੰਦ ਕੀਤਾ ਹੈ ਅਤੇ ਸਕ੍ਰੀਨਪਲੇ ਅਤੇ ਡਾਇਲਾਗ ਲਿਖੇ ਹਨ ਨਰੇਸ਼ ਕਥੂਰੀਆ ਨੇ। ਇਹਨਾਂ ਸਭ ਹੁਨਰਮੰਦ ਕਲਾਕਾਰਾਂ ਦੇ ਇਕੱਠੇ ਕੰਮ ਕਰਨ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਇਹ ਫਿਲਮ ਯਕੀਨਨ ਇੱਕ ਬਲੋਕਬਸਟਰ ਹੋਵੇਗੀ।  ਹਾਲ ਹੀ ਵਿੱਚ ਫਿਲਮ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ। ਪੋਸਟਰ ਤੋਂ ਇਹ ਲੱਗਦਾ ਹੈ ਕਿ ਇਹ ਫਿਲਮ ਇੱਕ ਹਲਕੀ ਫੁਲਕੀ ਮਨੋਰੰਜਨ ਨਾਲ ਭਰਪੂਰ ਫਿਲਮ ਹੋਵੇਗੀ। ਦੋਨੋਂ ਹੀ ਅਦਾਕਾਰ ਬਹੁਤ ਹੀ ਖੁਸ਼ ਮਿਜ਼ਾਜ਼ ਚ ਨਜ਼ਰ ਆ ਰਹੇ ਹਨ ਅਤੇ ਫਿਲਮ ਇੱਕ ਰੋਮਾੰਟਿਕ ਕਾਮੇਡੀ ਹੋਵੇਗੀ।

ਫਿਲਮ ਦੀ ਕਹਾਣੀ ਦੋ ਕਿਰਦਾਰਾਂ ਦੇ ਦੁਆਲੇ ਘੁੰਮਦੀ ਹੈ ਅਤੇ ਕਿਵੇਂ ਇਹ ਸਫ਼ਰ ਇਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਇਹਨਾਂ ਦੀ ਕਹਾਣੀ ਵਿੱਚ ਕੀ ਕਿਰਦਾਰ ਨਿਭਾਉਂਦਾ ਹੈ। ਇਹ ਫਿਲਮ ਸ਼ਾਇਦ ਇਸ ਗੱਲ ਨੂੰ ਸਾਬਿਤ ਕਰੇਗੀ ਕਿ ਕਈ ਵਾਰ ਸਿਰਫ ਇੱਕ ਹੀ ਪਲ ਕਾਫੀ ਹੁੰਦਾ ਹੈ।  ਹਾਲ ਹੀ ਵਿੱਚ ਇੱਕ ਐਵਾਰਡ ਸ਼ੋ ਤੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟੇਜ ਤੇ ਬਹੁਤ ਹੀ ਜਬਰਦਸਤ ਕੈਮਿਸਟ੍ਰੀ ਦਿਖਾਈ ਜਿਸਤੋਂ ਇਹ ਸਾਬਿਤ ਹੁੰਦਾ ਹੈ ਕਿ ਦਰਸ਼ਕ ਜਰੂਰ ਇਸ ਨਵੀਂ ਜੋੜੀ ਨੂੰ ਪਸੰਦ ਕਰਨਗੇ। ਇਸ ਨਾਲ ਦੋਨਾਂ ਦੇ ਹੀ ਫੈਨਸ ਦੀ ਉਤਸੁਕਤਾ ਬਹੁਤ ਵੱਧ ਗਈ ਹੈ ਜੋ ਬੇਸਬਰੀ ਨਾਲ ਇਸ ਫਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ।

ਪੂਰੇ ਵਿਸ਼ਵਭਰ ਵਿੱਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾਵੇਗਾ। ਇਹ ਫਿਲਮ 24 ਮਈ 2019 ਨੂੰ ਰਿਲੀਜ਼ ਹੋਵੇਗੀ।

Chandigarh-Amritsar- Chandigarh
Chandigarh-Amritsar- Chandigarh

Comments

comments