Get Ready to Solve the Murder Mystery along with ‘Saab Bahadar’

ਕੌਣ ਹੈ ਉਨ੍ਹਾਂ ਸੱਭ ਅਪਰਾਧਾਂ ਦੇ ਪਿੱਛੇ ਜੋ ਪੰਜਾਬ ਦੇ ਸ਼ਾਂਤ ਪਿੰਡ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕੀ ਹੈ ਕਾਰਣ ਰਹੱਸਮਈ ਮੌਤਾਂ ਦਾ। ਇਨ੍ਹਾਂ ਸੱਭ ਰਹੱਸਾਂ ਤੋਂ ਜਲਦ ਹੀ ਪਰਦਾ ਉੱਠਣ ਵਾਲਾ ਹੈ। ਦੋ ਫ਼ੀਸਦੀ ਡੰਡਾ ਅਤੇ ਅਠਾਨਵੇਂ ਫੀਸਦੀ ਦਿਮਾਗ ਇਸਤੇਮਾਲ ਕਰਨ ਵਾਲੇ ਪੁਲਿਸ ਅਫਸਰ ਦੇ ‘ਸਾਬ ਬਹਾਦਰ’ ਦੇ ਨਾਲ, ਜੋ ਆ ਰਹੇ ਹਨ 26 ਮਈ ਨੂੰ ਪਰਚਾ ਕੱਟਣ ਦੇ ਲਈ।

 ਇਹ ਫਿਲਮ ਪੇਸ਼ਕਸ਼ ਹੈ ਵਾਈਟ ਹਿੱਲ ਸਟੂਡੀਓ ਅਤੇ ਜੀ ਸਟੂਡੀਓ ਦੀ, ਜਿਸ ਦਾ ਨਿਰਮਾਣ ਕੀਤਾ ਹੈ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ। ਫਿਲਮ ਵਿੱਚ ਪ੍ਰੀਤ ਕਮਲ ਫੀਮੇਲ ਲੀਡ ਵਿੱਚ ਹਨ, ਬਾਕੀ ਸਟਾਰਕਾਸਟ ਵਿੱਚ ਜਸਵਿੰਦਰ ਭੱਲਾ, ਰਾਣਾ ਰਣਬੀਰ, ਸੀਮਾ ਕੌਸ਼ਲ ਅਤੇ ਹੌਬੀ ਧਾਲੀਵਾਲ ਸ਼ਾਮਿਲ ਹਨ। ਫਿਲਮ ਪੰਜਾਬੀ ਇੰਡਸaਟਰੀ ਵਿੱਚ ਇੱਕ ਥ੍ਰਿਲਰ ਹੋਣ ਦਾ ਭਰੋਸਾ ਦਿਲਾਉਂਦੀ ਹੈ ਜੋ ਕਿ ਆਪਣੀ ਕਾਮੇਡੀ ਪ੍ਰੋਡਕਸ਼ਨ ਦੇ ਲਈ ਜਾਣੀ ਜਾਂਦੀ ਹੈ

Saab Bahadar Ammy Virk 26 May
Saab Bahadar Ammy Virk 26 May

 ਐਮੀ ਵਿਰਕ ਜੋ ਨਵੇਂ ਅਵਤਾਰ ਅਤੇ ਐਕਸ਼ਨ ਵਿੱਚ ਨਜ਼ਰ ਆਉਣਗੇ ਨੇ ਕਿਹਾ ਕਿ, “ਮੈਂ ਕਾਮੇਡੀ ਅਤੇ ਰੋਮਾਂਟਿਕ ਦੋਨਾਂ ਹੀ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਹੁਣ ਪੰਜਾਬੀ ਸਿਨੇਮਾ ਵਿੱਚ ਰਹੱਸ ਅਤੇ ਡਰ ਨਾਲ ਜੁੜੀ ਫਿਲਮ ਵਿੱਚ ਕੰਮ ਕਰਨਾ ਮੇਰੇ ਲਈ ਅਲੱਗ ਅਨੁਭਵ ਹੈ। ਮੇਰੇ ਲਈ ਕੁਝ ਨਵਾਂ ਕਰਨਾ ਹਮੇਸ਼ਾ ਤੋਂ ਹੀ ਦਿਲਚਸਪ ਰਿਹਾ ਹੈ ਅਤੇ ਚੰਗਾ ਲੱਗਦਾ ਹੈ ਜਦੋਂ ਤੁਹਾਡੀ ਮਿਹਨਤ ਨੂੰ ਕੋਈ ਪਾਜੀਟਿਵ ਤਰੀਕੇ ਨਾਲ ਲੈਂਦਾ ਹੈ। ਮੈਂ ਆਪਣੇ ਸੱਭ ਦਰਸ਼ੱਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਬ ਬਹਾਦਰ ਜ਼ਰੂਰ ਦੇਖਣ ਤਾਂ ਕਿ ਅਸੀਂ ਅੱਗੇ ਵੀ ਇੰਡਸਟਰੀ ਵਿੱਚ ਕੁਝ ਨਵਾਂ ਲਿਆ ਸਕੀਏ।”

 ਜਸਵਿੰਦਰ ਭੱਲਾ ਨੇ ਕਿਹਾ ਕਿ, “ਪੰਜਾਬੀ ਫਿਲਮ ਸਾਬ ਬਹਾਦਰ ਵਿੱਚ ਤੁਹਾਨੂੰ ਸਸਪੈਂਸ, ਡਰ, ਕਾਮੇਡੀ ਅਤੇ ਰੋਮਾਂਸ ਦਾ ਮੇਲ ਮਿਲੇਗਾ। ਫਿਲਮ ਦਾ ਟ੍ਰੇਲਰ ਬਹੁਤ ਚੰਗਾ ਹੈ ਅਤੇ ਰਹੱਸ ਨਾਲ ਭਰਿਆ ਹੈ ਜੋ ਕਿ ਦਰਸ਼ੱਕਾਂ ਨੂੰ ਬਹੁਤ ਪਸੰਦ ਆਇਆ ਹੈ । ਇਸ ਬਾਰ ਨਿਰਮਾਤਾਵਾਂ ਨੇ ਕੁਝ ਹੱਟ ਕੇ ਕੀਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਸਾਡੀ ਮਿਹਨਤ ਪਸੰਦ ਆਵੇ।”

 ਫਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ, “ਜੱਟ ਐਂਡ ਜੁਲੀਅਟ, ਪੰਜਾਬ 1984 ਅਤੇ ਸਰਦਾਰਜੀ ਵਰਗੀਆਂ ਹਿੱਟ ਫ਼ਿਲਮਾਂ ਸਾਡੇ ਬੈਨਰ ਤੋਂ ਹਨ। ਇਸ ਵਾਰ ਅਸੀਂ ਇੱਕ ਅਲੱਗ ਰਚਨਾ ਦੇ ਨਾਲ ਕੁਝ ਕਰਨਾ ਚਾਹੁੰਦੇ ਸੀ। ਲੇਖਕ ਜੱਸ ਗਰੇਵਾਲ ਵਲੋਂ ਲਿਖੀ ਗਈ ਕਹਾਣੀ ਨੇ ਸਾਨੂੰ ਸਹੀ ਮੌਕਾ ਦਿੱਤਾ ਇੱਕ ਨਵੀਂ ਤਰ੍ਹਾਂ ਦੀ ਸਟੋਰੀਲਾਈਨ ਤੇ ਕੰਮ ਕਰਨ ਦਾ। ਸਾਬ ਬਹਾਦਰ ਆਪਣੇ ਆਪ ਵਿੱਚ ਇੱਕ ਪਹਿਲੀ ਅਜਿਹੀ ਫਿਲਮ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਪੁਰਾਣੀ ਫ਼ਿਲਮਾਂ ਦੀ ਤਰ੍ਹਾਂ ਹੀ ਦਰਸ਼ੱਕ ਇਸ ਫਿਲਮ ਨੂੰ ਵੀ ਪਿਆਰ ਦੇਣਗੇ ।”

 ਫਿਲਮ ਦੇ ਗੀਤ ਗਾਏ ਹਨ ਐਮੀ ਵਿਰਕ, ਨਛੱਤਰ ਗਿੱਲ ਅਤੇ ਸੁਨਿਧੀ ਚੌਹਾਨ ਨੇ। ਸਾਬ ਬਹਾਦਰ ਦੀ ਕਹਾਣੀ ਡਰਾਮਾ, ਸਸਪੈਂਸ, ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਹੈ ਜੋ ਕਿ ਫਿਲਮ ਨੂੰ ਇੱਕ ਅਲੱਗ ਹੀ ਰੂਪਰੇਖਾ ਤੇ ਟ੍ਰੀਟ ਕਰੇਗੀ। ਫਿਲਮ ਸਸਪੈਂਸ ਦੇ ਨਾਲ ਭਰਪੂਰ ਹੋਵੇਗੀ

Comments

comments

Post Author: Jasdeep Singh Rattan