BAILARAS Releasing Worldwide On 6 October 2017

ਬੀਨੁੰ ਢਿੱਲੋਂ ਦੇ ਪੌਡਕਸਨ ਹਾਊਸ ਨਾਟੀ ਮੇਨ ਪੌਡਕਸ਼ਨਜ਼ ਦੀ ਪਹਿਲੀ ਫਿਲਮ ਬਾਈਲਾਰਸ 6 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋਣ ਜਾ ਰਹੀ ਹੈ,ਇਸ ਫਿਲਮ ਰਾਂਹੀ ਬੀਨੂੰ ਢਿੱਲੋਂ ਆਪਣਾ ਪੌ੍ਡਕਸ਼ਨ ਹਾਉਸ ਵੀ ਲਾਂਚ ਕਰ ਰਹੇ ਨੇ। ਇਸ ਪੌ੍ਡਕਸ਼ਮ ਹਾਉਸ ਦੀ ਖਾਸੀਅਤ ਇਹ ਹੈ ਇਸ ਫਿਲਮ ਰਾਂਹੀ ਥੀਏਟਰ ਦੇ ਕਲਾਕਾਰਾਂ ਨੂੰ ਮੋਕਾ ਦਿੱਤਾ ਜਾ ਰਿਹਾ ਹੈ।

ਬਾਈਲਾਰਸ ਫਿਲਮ ਨੂੰ ਸ਼ਿਤਿਜ਼ ਚੌਧਰੀ ਨਿਰਦੇਸ਼ਿਤ ਕਰ ਰਹੇ ਹਨ ਜੋ ਇਸ ਤੋਂ ਪਹਿਲਾਂ ਮਿਸਟਰ ਐਂਡ ਮਿਸਿਜ਼ 420 ਅਤੇ ਮੈਂ ਤੇਰੀ ਤੂੰ ਮੇਰਾ ਵਰਗੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਫਿਲਮ ਦੀ ਕਹਾਣੀ ਕਈ ਹਿੱਟ ਫਿਲਮਾਂ ਦੇ ਕਹਾਣੀਕਾਰ ਜਸ ਗਰੇਵਾਲ ਨੇ ਲਿਖੀ ਹੈ ਜੋ ਪਹਿਲਾਂ ਬੰਬੂਕਾਟ ਅਤੇ ਰੱਬ ਦਾ ਰੇਡਿਓ ਵਰਗੀਆਂ ਲਿਖ ਚੁੱਕੇ ਹਨ।

ਬੀਨੂੰ ਢਿੱਲੋਂ ਤੋਂ ਇਲਾਵਾ ਇਸ ਫਿਲਮ ਵਿੱਚ,ਪਰਾਚੀ ਤਹਿਲਾਨ (ਅਰਜਨ ਫਿਲਮ),ਕਰਮਜੀਤ ਅਨਮੋਲ,ਹੋਬੀ ਧਾਲੀਵਾਲ,ਨਿਰਮਲ ਰਿਸ਼ੀ, ਰੁਪਿੰਦਰ ਰੂਪੀ,ਪ੍ਭਜੋਤ ਕੌਰ ਅਤੇ ਜੱਗੀ ਧੂਰੀ ਵੀ ਅਪਣੀ ਆਪਣੀ ਅਦਾਕਾੀ ਦੇ ਜੋਹਰ ਦਿਖਾਉਣਗੇ। ਬਾਈਲਾਰਸ ਫਿਲਮ 6 ਅਕਤੂਬਰ ਨੂੰ ਓਮ ਜੀ ਗਰੁੱਪ ਵੱਲੋਂ ਦੁਨੀਆਂ ਭਰ ਵਿੱਚ ਰਲੀਜ਼ ਕੀਤਾ ਜਾ ਰਿਹਾ ਹੈ।

Bailaras Punjabi Movie 6th October

Comments

comments