10 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਫ਼ਿਲਮ ‘ ਲੁਕਣ ਮੀਚੀ ‘

ਪ੍ਰੀਤ ਹਰਪਾਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਤੇ ਬਹੁਤ ਹੀ ਸੁਰੀਲਾ ਗਾਇਕ ਹੈ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਆਪਣਾ ਨਾਮ ਕਮਾਇਆ ਹੈ । ਪ੍ਰੀਤ ਹਰਪਾਲ ਆਪਣੇ ਫ਼ਿਲਮੀ ਸਫ਼ਰ ਨੂੰ ਜਾਰੀ ਰੱਖਦਿਆਂ ਇੱਕ ਹੋਰ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ । ਇਸ ਫ਼ਿਲਮ ਦਾ ਸਿਰਲੇਖ ਹੈ ‘ ਲੁਕਣ ਮੀਚੀ ‘ ਜਿਸ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ । ਫ਼ਿਲਮ ‘ਲੁਕਣ ਮੀਚੀ ‘ ਵਿੱਚ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਮੁੱਖ ਭੂਮਿਕਾ ਵਜੋਂ ਨਜ਼ਰ ਆਉਣਗੇ ।
ਬੰਬਲ ਬੀ ਪ੍ਰੋਡਕਸ਼ਨ ਅਤੇ ਫ਼ੇਮ ਮਿਊਜ਼ਿਕ ਵਲੋਂ ਪੇਸ਼ ਕੀਤੀ ਜਾਨ ਵਾਲੀ ਇਸ ਫ਼ਿਲਮ ਨੂੰ ਅਵਤਾਰ ਬੱਲ ਤੇ ਬਿਕਰਮ ਬੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਦੁਵਾਰਾ ਲਿਖੀ ਗਈ ਹੈ ਅਤੇ ਇਸ ਨੂੰ ਐਮ ਹੁੰਦਲ ਡਾਇਰੈਕਟ ਕਰ ਰਹੇ ਨੇ । ਫ਼ਿਲਮ ਵਿਚਲਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ । ਫ਼ਿਲਮ ਵਿੱਚ ਪ੍ਰੀਤ ਹਰਪਾਲ ਤੇ ਮੈਂਡੀ ਤੋਂ ਇਲਾਵਾ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੌਬੀ ਧਾਲੀਵਾਲ, ਬੀ ਐੱਨ ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ ਤੇ ਹੋਰ ਕਈ ਸਿਤਾਰੇ ਵੀ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ ।
ਫ਼ਿਲਮ ‘ ਲੁਕਣ ਮੀਚੀ ‘ 10 ਮਈ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਵਿਚਲੀ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਫ਼ਿਲਮ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਇਕੱਠੇ  ਦਿਖਾਈ ਦੇਣਗੇ ਜਿਸ ਨਾਲ ਓਹਨਾ ਦੇ ਡਾਇਲੋਗ ਤੇ ਵੱਖਰਾ ਅੰਦਾਜ਼ ਫ਼ਿਲਮ ਨੂੰ ਚਾਰ ਚੰਨ ਲਾਉਣਾ ਯਕੀਨੀ ਬਣਾਵੇਗਾ ।
ਮੈਂਡੀ ਤੱਖਰ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ । ਭੋਲੇਪਨ ਤੇ ਨਰਮ ਸੁਭਾਹ ਦੀ ਮਾਲਕਿਨ ਮੈਂਡੀ ਦੀ ਅਦਾਕਾਰੀ ਵਿੱਚ ਵੀ ਭੋਲਾਪਨ ਆਮ ਹੀ ਝਲਕਦਾ ਦਿਖਾਈ ਦਿੰਦਾ ਹੈ ਤੇ ਓਥੇ ਹੀ ਪ੍ਰੀਤ ਹਰਪਾਲ ਦੀ ਅਦਾਕਾਰੀ ਵੀ ਓਹਨਾ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ । ਸੋ ਦੇਖਦੇ ਹਾਂ ਕਿ ਪੋਲੀਵੁਡ ਦੀ ਇਸ ਨਵੀਂ ਜੋੜੀ ਨਾਲ 10 ਮਈ ਨੂੰ ਕੌਣ ਕੌਣ ਖੇਡੇਗਾ ‘ ਲੁਕਣ ਮੀਚੀ ‘ ।

Comments

comments

Post Author: Jasdeep Singh Rattan