ਫ਼ਿਲਮ ‘ ਲਾਈਏ ਜੇ ਯਾਰੀਆਂ ‘ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਬੇਹੱਦ ਪਸੰਦ ।

ਅਮਰਿੰਦਰ ਗਿੱਲ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਦਿਗਜ਼ ਹੈ ਜੋ ਆਪਣੇ ਦਰਸ਼ਕਾਂ ਦੇ ਭਰੋਸੇ ਨੂੰ ਹਮੇਸ਼ਾ ਨਾਲ ਲੈ ਕੇ ਆਪਣੇ ਪ੍ਰੋਜੈਕਟ ਤਿਆਰ ਕਰਦਾ ਹੈ । ਇਸੇ ਭਰੋਸੇ ਨਾਲ ਹੀ ਉਹ ਆਪਣੇ ਦਰਸ਼ਕਾਂ ਨੂੰ ਸਰਪਰਾਈਜ਼ ਫ਼ਿਲਮ ਦੇ ਰਹੇ ਹਾਂ ਜਿਸ ਦੀ ਉਦਾਰਨ ਉਸਦੀ ਪਿੱਛਲੀ ਫ਼ਿਲਮ ‘ ਅਸ਼ਕੇ ‘ ਹੈ ਜੋ ਸਰਪਰਾਈਜ਼ ਫ਼ਿਲਮ ਹੋਣ ਦੇ ਬਾਵਜੂਦ ਵੀ ਬੋਸਓਫੀਸ ਤੇ ਆਪਣਾ ਪੂਰਾ ਕਮਾਲ ਦਿਖਾ ਚੁਕੀ ਹੈ । ਹੁਣ ਇਸੇ ਤਰਾਂ ਅਮਰਿੰਦਰ ਗਿੱਲ ਆਪਣੀ ਅਗਲੀ ਫ਼ਿਲਮ ‘ ਲਾਈਏ ਜੇ ਯਾਰੀਆਂ ‘ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ ਜੋ ਕਿ ਇੱਕ ਤਰਾਂ ਦੀ ਸਰਪਰਾਈਜ਼ ਫ਼ਿਲਮ ਹੀ ਹੈ ਕਿਉੰਕਿ 7 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਅਨਾਊਂਸਮੈਂਟ ਵੀ ਕੁੱਝ ਦਿਨ ਪਹਿਲਾਂ ਹੀ ਹੋਈ ਸੀ ਤੇ ਹੁਣ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ।

ਰਿਧਮ ਬੋਇਜ਼ ਡਿਸਟਰੀਬੀਓਸ਼ਨ ਅਤੇ ਪਾਪੀਲਿਓ ਮੀਡਿਆ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਦੁਵਾਰਾ ਲਿਖੀ ਗਈ ਹੈ ਅਤੇ ਇਸਦੇ ਡਾਇਲੋਗ ਧੀਰਜ ਰਤਨ ਤੇ ਅੰਬਰਦੀਪ ਸਿੰਘ ਦੁਵਾਰਾ ਸਾਂਝੇ ਤੋਰ ਤੇ ਲਿਖੇ ਗਏ ਹਨ । ਇਸ ਫ਼ਿਲਮ ਨੂੰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ । ਅਮਰਿੰਦਰ ਗਿੱਲ ਤੋਂ ਇਲਾਵਾ ਫ਼ਿਲਮ ਵਿਚ ਹਰੀਸ਼ ਵਰਮਾ, ਰੂਪੀ ਗਿੱਲ ਅਤੇ ਰੁਬੀਨਾ ਬਾਜਵਾ ਵੀ ਨਜ਼ਰ ਆਉਣਗੇ । ਫ਼ਿਲਮ ਦੀ ਹੋਰ ਅਦਾਕਾਰਾ ਦੀ ਗੱਲ ਕਰੀਏ ਤਾਂ ਫ਼ਿਲਮ ਵਿੱਚ ਸੱਜਣ ਅਦੀਬ, ਅੰਬਰਦੀਪ ਸਿੰਘ ,ਕਮਲਜੀਤ ਨੀਰੂ, ਪ੍ਰਕਾਸ਼ ਗਾਧੂ ਤੇ ਕਈ ਹੋਰ ਅਦਾਕਾਰਾ ਨੇ ਆਪਣੀ ਅਦਾਕਾਰੀ ਦਿਖਾਈ  ਹੈ ।

ਫ਼ਿਲਮ ਵਿੱਚਲੇ ਮਿਊਜ਼ਿਕ ਡਾਕਟਰ ਜ਼ਿਊਸ, ਇੰਟੈਂਸ, ਸਨਾਪੀ ,ਮਿਕਸ ਸਿੰਘ ਅਤੇ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ । ਫ਼ਿਲਮ ਵਿਚਲੇ ਗਾਣਿਆਂ ਨੂੰ  ਅਮਰਿੰਦਰ ਗਿੱਲ, ਗੈਰੀ ਸੰਧੂ, ਸੱਜਣ ਅਦੀਬ, ਮਨਿੰਦਰ ਬੁੱਟਰ, ਰਾਜ ਰਣਜੋਧ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗਾਇਆ ਹੈ ਜਿਸ ਨੂੰ ਹਰਮਨਜੀਤ, ਬੀਰ ਸਿੰਘ, ਰਾਜ ਰਣਜੋਧ, ਬਲਿੰਗ, ਮਨਿੰਦਰ ਬੁੱਟਰ, ਰਵ ਹੰਜਰਾ, ਹੈਪ੍ਪੀ ਪਰਸੋਵਾਲ ਵਲੋਂ ਬੋਲ ਦਿੱਤੇ ਗਏ ਨੇ ।

ਫ਼ਿਲਮ ਦੀ ਕਹਾਣੀ ਦੋ ਟਰੱਕ ਯੂਨੀਅਨ ਦੀ ਹੈ ਜਿਸ ਵਿੱਚ ਇੱਕ ਹੈ ਸ਼ਮਸ਼ੇਰ ਟ੍ਰਾੰਸਪੋਰਟ ਤੇ ਦੂਜੀ ਹੈ ਰੌਣਕ ਟ੍ਰਾੰਸਪੋਰਟ ਜਿਹਨਾਂ ਨੂੰ ਅਮਰਿੰਦਰ ਗਿੱਲ ਤੇ ਰੂਪੀ ਗਿੱਲ ਚਲਾ ਰਹੇ ਨੇ । ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਰੂਪੀ ਗਿੱਲ ਤੇ ਅਮਰਿੰਦਰ ਗਿੱਲ ਦੇ ਪਿਤਾ ਇਕੱਠੇ ਕੰਮ ਕਰਦੇ ਸਨ ਪਰ ਕਿਸੇ ਤਰਾਂ ਰੂਪੀ ਗਿੱਲ ਦੇ ਪਿਤਾ ਦੇ ਗੁਜਰ ਜਾਨ ਤੋਂ ਬਾਅਦ ਅਮਰਿੰਦਰ ਗਿੱਲ ਕੰਪਨੀ ਦਾ ਵੱਧ ਹਿੱਸਾ ਆਪ ਰੱਖ ਕੇ ਥੋੜਾ ਹਿੱਸਾ ਰੂਪੀ ਗਿੱਲ ਨੂੰ ਦੇ ਦਿੰਦਾ ਹੈ ਜਿਸ ਕਾਰਨ ਰੂਪੀ ਗਿੱਲ ਅਮਰਿੰਦਰ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ । ਜਿਸ ਦਰਮਿਆਨ ਉਹ ਪੰਜਾਬ ਤੋਂ ਆਏ ਹਰੀਸ਼ ਵਰਮਾ ਨੂੰ ਕੰਪਨੀ ਦਾ ਮੈਨੇਜਰ ਰੱਖ ਲੈਂਦੀ ਹੈ । ਟ੍ਰੇਲਰ ਵਿੱਚ ਰੁਬੀਨਾ ਬਾਜਵਾ ਵੀ ਨਜ਼ਰ ਆ ਰਹੀ ਹੈ । ਟ੍ਰੇਲਰ ਵਿੱਚ ਪਿਆਰ , ਤਕਰਾਰ ਤੇ ਕਾਮੇਡੀ ਨੂੰ ਵੀ ਦਿਖਾਇਆ ਗਿਆ ਹੈ ।

5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੀ ਖ਼ਾਸੀਅਤ ਇਹ ਵੀ ਹੈ ਕਿ ਇਹ ਫ਼ਿਲਮ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫ਼ਿਲਮ ‘ ਭਾਰਤ ‘ ਦੇ ਬਰਾਬਰ ਰਿਲੀਜ਼ ਹੋ ਰਹੀ ਹੈ । ਸੋ ਭਾਰਤ ਵਿੱਚ 5 ਜੂਨ ਅਤੇ ਹੋਰ ਦੇਸ਼ਾ ਵਿੱਚ 7 ਜੂਨ ਨੂੰ ਫ਼ਿਲਮ ‘ ਲਾਈਏ ਜੇ ਯਾਰੀਆਂ ‘ ਸਿਨੇਮਾਘਰਾਂ ਵਿੱਚ ਧੂਮ ਪਾਉਣ ਲਈ ਤਿਆਰ ਹੈ ।

Comments

comments