ਫ਼ਿਲਮ ‘ ਮੁਕਲਾਵਾ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪੰਜਾਬੀ ਇੰਡਸਟਰੀ ਵਿੱਚ ਫ਼ਿਲਮਾਂ ਦਾ ਰੁਝਾਨ ਵਧਣ ਦੇ ਨਾਲ ਨਾਲ ਫ਼ਿਲਮੀ ਮੁਕਾਬਲੇ ਵੀ ਵੱਧ ਗਏ ਨੇ ਕਿਉਂਕਿ ਹਰ ਹਫਤੇ ਇੱਕ ਨਵੀ ਫ਼ਿਲਮ ਰਿਲੀਜ਼ ਹੋ ਰਹੀ ਹੈ । ਇਸੇ ਰੁਝਾਨ ‘ਚ ਇੱਕ ਹੋਰ ਪੰਜਾਬੀ ਫ਼ਿਲਮ ‘ ਮੁਕਲਾਵਾ ‘ 24 ਮਈ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁਕਾ ਹੈ । ਫ਼ਿਲਮ ‘ ਮੁਕਲਾਵਾ ‘ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਵਜੋਂ ਸਾਹਮਣੇ ਆ ਰਹੇ ਨੇ । ਸੋਨਮ ਤੇ ਐਮੀ ਦੀ ਜੋੜੀ ‘ ਨਿੱਕਾ ਜੈਲਦਾਰ ‘ ਵਿੱਚ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੀ ਗਈ ਸੀ ।
ਵਾਈਟ ਹਿੱਲ ਸਟੂਡੀਓਜ਼ ਵਲੋਂ ਪੇਸ਼ ਕੀਤੀ ਜਾ ਰਹੀ ਫ਼ਿਲਮ ‘ ਮੁਕਲਾਵਾ ‘ ਨੂੰ ਸਿਮਰਜੀਤ ਸਿੰਘ ਵਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਹਨ । ਫ਼ਿਲਮ ਵਿੱਚ ਐਮੀ ਤੇ ਸੋਨਮ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਅਤੇ ਨਿਰਮਲ ਰਿਸ਼ੀ ਵੀ ਭੂਮਿਕਾ ਨਿਭਾ ਰਹੇ ਨੇ । ਫ਼ਿਲਮ ਦੀ ਸਟਾਰ ਕਾਸਟ ਆਪਣੇ ਆਪ ਵਿੱਚ ਕਾਫ਼ੀ ਮੁਹਾਰਤ ਰੱਖਦੀ ਹੈ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਵਿਚਲੀ ਐਕਟਿੰਗ ਖੁਸ਼ ਕਰਨ ਵਾਲੀ ਹੋਵੇਗੀ ।
ਫ਼ਿਲਮ ਦੇ ਟ੍ਰੇਲਰ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਫ਼ਿਲਮ ਦੀ ਕਹਾਣੀ ਵਿਆਹ ਤੋਂ ਬਾਅਦ ਮੁਕਲਾਵੇ ਨੂੰ ਕੇ ਬਣਾਈ ਗਈ ਹੈ ਜਿਸ ਵਿੱਚ ਐਮੀ ਵਿਰਕ ਤੇ ਉਸਦੇ ਵੱਡੇ ਭਰਾ ਦਾ ਵਿਆਹ ਇਕੋ ਘਰ ਦੀਆਂ ਦੋ ਕੁੜੀਆਂ ਨਾਲ ਹੋ ਜਾਂਦਾ ਹੈ ਜਿਸ ਵਿੱਚ ਸੋਨਮ ਤੇ ਐਮੀ ਇੱਕ ਜੋੜੀ ਹੁੰਦੀ ਹੈ । ਪੁਰਾਣੇ ਸੱਭਿਆਚਾਰ ਮੁਤਾਬਿਕ ਵਿਆਹ ਤੋਂ ਬਾਅਦ ਕੁੜੀ ਨੂੰ ਪੇਕੇ ਹੀ ਰੱਖ ਲਿਆ ਜਾਂਦਾ ਸੀ ਤੇ ਕੁਝ ਸਮੇਂ ਬਾਅਦ ਡੋਲੀ ਦੇ ਰੂਪ ਵਿੱਚ ਉਸਦਾ ਮੁਕਲਾਵਾ ਤੋਰਿਆ ਜਾਂਦਾ ਸੀ ਤੇ ਮੁਕਲਾਵੇ ਤੋਂ ਪਹਿਲਾਂ ਤੇ ਵਿਆਹ ਤੋਂ ਮਗਰੋਂ ਵੀ ਕੁੜੀ ਮੁੰਡੇ ਨੂੰ ਮਿਲਣ ਦੀ ਆਜ਼ਾਦੀ ਨਹੀਂ ਹੁੰਦੀ ਸੀ । ਇਸੇ ਸਿਰਲੇਖ ਤੇ ਬਣੀ ਇਸ ਫ਼ਿਲਮ ਵਿੱਚ ਆਪਣੀ ਹੀ ਘਰਵਾਲੀ ਨੂੰ ਮਿਲਣ ਤੇ ਮੁਕਲਾਵਾ ਲੈ ਕੇ ਆਉਣ ਦੀ ਜੱਦੋ ਜਹਿਦ ਨੂੰ ਫਿਲਮਾਇਆ ਗਿਆ ਹੈ ।

ਫ਼ਿਲਮ ਦੇ ਟ੍ਰੇਲਰ ਵਿੱਚ ਕਰਮਜੀਤ ਅਨਮੋਲ ਤੇ ਐਮੀ ਦੀ ਕਾਮੇਡੀ ਨੂੰ ਵੀ ਦਿਖਾਇਆ ਗਿਆ ਹੈ । ਜਿਕਰਯੋਗ ਹੈ ਕਿ ਐਮੀ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਦਰਸ਼ਕਾਂ ਵਲੋਂ ਸਲਾਉਣਯੋਗ ਸਾਬਿਤ ਹੋ ਸਕਦੀ ਹੈ । ਐਮੀ ਤੇ ਸੋਨਮ ਦੀ ਐਕਟਿੰਗ ਨੂੰ ਤਾਂ ਸਾਰਿਆਂ ਵਲੋਂ ਹੀ ਬਹੁਤ ਪਿਆਰ ਦਿੱਤ ਜਾਂਦਾ ਹੈ ਪਰ ਦੇਖਣਾ ਇਹ ਹੈ ਕਿ ਨਵੇਂ ਸਿਰਲੇਖ ਤੇ ਸੰਕਲਪ ਦੀ ਇਸ ਫ਼ਿਲਮ ਤੇ ਜੋੜੀ  ਨੂੰ ਦਰਸ਼ਕਾਂ ਵਲੋਂ ਕਿਹਨਾਂ ਕੁ ਪਿਆਰ ਮਿਲਦਾ ਹੈ ਸੋ 24 ਮਈ ਨੂੰ ਲੱਗੇਗਾ ਪਤਾ ਕਿ ਐਮੀ ਨੂੰ ਸੋਨਮ ਦਾ ਮੁਕਲਾਵਾ ਮਿਲੇਗਾ ਜਾ ਨਹੀਂ ।

Comments

comments

Post Author: Jasdeep Singh Rattan