ਕਰਮਜੀਤ ਅਨਮੋਲ – ਕਵਿਤਾ ਕੌਸ਼ਿਕ ਨੇ ਪੋਲੀਵੁਡ ਇੰਡਸਟਰੀ ਵਿੱਚ ਆਪਣੀ ਇੱਕ ਅਨੋਖੀ ਸ਼ਾਪ ਛੱਡੀ ਹੋਈ ਹੈ । ਕਾਮੇਡੀ ਬਾਦਸ਼ਾਹ ਕਰਮਜੀਤ ਅਨਮੋਲ ਆਪਣੇ ਹੁਨਰ ਨਾਲ ਲੋਕ ਨੂੰ ਹਮੇਸ਼ਾ ਸੰਤੁਸ਼ਟ ਕਰਦੇ ਹਨ ਤੇ ਇਸ ਵਾਰ ਵੀ ਆਪਣੀ ਅਦਾਕਾਰੀ ਦੇ ਮਿਸਾਇਲ ਕਾਇਮ ਕਰਨ ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਨਾਲ ਦਰਸ਼ਕਾਂ ਸਾਹਮਣੇ ਹਾਜ਼ਰ ਹਨ । ਤੇ ਦੂਜੇ ਪਾਸੇ ਕਵਿਤਾ ਕੌਸ਼ਿਕ ਵੀ ਪੰਜਾਬੀ ਇੰਡਸਟਰੀ ਵਿੱਚ ਆਪਣੇ ਪੈਰ ਜਮ੍ਹਾ ਚੁੱਕੀ ਹੈ ਤੇ ਇਸ ਫ਼ਿਲਮ ਰਹੀ ਇੱਕ ਵੱਖਰੇ ਰੋਲ ਤੇ ਅਦਾਕਰੀ ਨਾਲ ਦਰਸ਼ਕਾਂ ਸਾਹਮਣੇ ਆਈ ਹੈ । ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਅੱਜ 28 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਵਲੋਂ ਪੂਰਾ ਸਹਿਯੋਗ ਤੇ ਪਰ ਦਿੱਤਾ ਜਾ ਰਿਹਾ ਹੈ । ਦਰਸ਼ਕਾਂ ਦਾ ਕਹਿਣਾ ਹੈ ਕਿ ਫ਼ਿਲਮ ਹਾਸਿਆਂ ਭਰਭੂਰ ਹੈ ਤੇ ਕਹਾਣੀ ਵੀ ਬਹੁਤ ਖੂਬ ਲਿਖੀ ਤੇ ਫ਼ਿਲਮ ਵਿੱਚ ਵਿੱਚ ਦਰਸਾਈ ਗਈ ਹੈ ।
ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਵਲੋਂ ਕੀਤੀ ਇਸ ਫ਼ਿਲਮ ਨੂੰ ਅਵਤਾਰ ਸਿੰਘ ਦੁਵਾਰਾ ਲਿਖਿਆ ਗਿਆ ਹੈ ਤੇ ਡਾਇਰੈਕਟ ਵੀ ਖ਼ੁਦ ਅਵਤਾਰ ਸਿੰਘ ਦੁਵਾਰਾ ਹੀ ਕੀਤਾ ਗਿਆ ਹੈ । ਫ਼ਿਲਮ ਵਿੱਚ ਮੁੱਖ ਕਿਰਦਾਰਾਂ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ, ਈਸ਼ਾ ਰਿਖੀ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਪ੍ਰਕਾਸ਼ ਗਾਧੂ ਅਤੇ ਹੋਰ ਕਈ ਅਦਾਕਾਰਾਂ ਨੇ ਵੀ ਆਪਣੀ ਭੂਮਿਕਾ ਨਿਭਾਉਦੇ ਨਜ਼ਰ ਆਏ । ‘ ਮਿੰਦੋ ਤਾਸੀਲਦਾਰਨੀ ‘ ਦੀ ਪ੍ਰੋਡਕਸ਼ਨ ਟੀਮ ਇਸ ਤੋਂ ਪਹਿਲਾਂ ਵੀ ਪੰਜਾਬੀ ਸਿਨੇਮਾ ਨੂੰ ਹਿੱਟ ਫ਼ਿਲਮ ‘ ਲਾਵਾਂ ਫੇਰੇ ‘ ਦੇ ਰੂਪ ਵਿੱਚ ਦੇ ਚੁੱਕੀ ਹੈ ਜਿਸਨੂੰ ਵੀ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ।
ਫ਼ਿਲਮ ਵਿੱਚ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਦੀ ਜੋੜੀ ਨੂੰ ਪਹਿਲੀ ਵਾਰ ਇਕੱਠੇ ਦੇਖਿਆ ਗਿਆ ਤੇ ਪਸੰਦ ਵੀ ਕੀਤਾ ਗਿਆ ਹੈ । ਫ਼ਿਲਮ ਵਿੱਚ ਰਾਜਵੀਰ ਤੇ ਈਸ਼ਾ ਦੇ ਵਿਆਹ ਨੂੰ ਦਿਖਾਇਆ ਗਿਆ ਹੈ ਤੇ ਓਹਨਾ ਵਿਚਲੇ ਪਿਆਰ ਨੂੰ ਵੀ ਬਾਖੂਬੀ ਦਿਖਾਇਆ ਗਿਆ ਹੈ । ਫ਼ਿਲਮ ਵਿੱਚ ਕਰਮਜੀਤ ਅਨਮੋਲ ਨੂੰ ਤੇਜਾ ਸਿੰਘ ਦਾ ਰੋਲ ਨਿਭਾਉਂਦੇ ਦਿਖਾਇਆ ਗਿਆ ਹੈ ਓਥੇ ਹੀ ਕਵਿਤਾ ਨੂੰ ਮਹਿੰਦਰ ਕੌਰ ਤਹਿਸਿਲਦਾਰਨੀ ਦੀ ਭੂਮਿਕਾ ਵਿੱਚ ਦਿਖਾਇਆ ਗਿਆ ਹੈ ਜਿਸਨੂੰ ਸਾਰੇ ਮਿੰਦੋ ਤਹਿਸੀਲਦਾਰਨੀ ਦੇ ਨਾਮ ਨਾਲ ਜਾਣਦੇ ਤੇ ਬਲਾਉਂਦੇ ਹਨ । ਤੇਜਾ ਆਪਣੇ ਪਿਤਾ ਨੂੰ ਮਿੰਦੋ ਤਹਿਸੀਲਦਾਰਨੀ ਤੇ ਆਵਦੇ ਰਿਸ਼ਤੇ ਬਾਰੇ ਝੂਠ ਬੋਲਦਾ ਹੈ ਤੇ ਸਾਰੇ ਪਿੰਡ ਵਿੱਚ ਓਹਨਾ ਦੇ ਕਾਲਪਨਿਕ ਰਿਸ਼ਤੇ ਦੀ ਅਫਵਾਹ ਫੈਲ ਜਾਂਦੀ ਹੈ । ਪਰ ਤੇਜੇ ਨੂੰ ਮਿੰਦੋ ਬਾਰੇ ਕੁੱਝ ਪਤਾ ਨਹੀਂ ਹੁੰਦਾ ਇਸੇ ਦੋਰਾਨ ਮਿੰਦੋ ਤੇਜੇ ਦੇ ਪਿੰਡ ਤਹਿਸੀਲਦਾਰ ਦੇ ਰੂਪ ਵਿੱਚ ਆ ਜਾਂਦੀ ਹੈ । ਪਿੰਡ ਦੇ ਸਾਰੇ ਲੋਕ ਤੇਜੇ ਨੂੰ ਮਿੰਦੋ ਤੋਂ ਪਿੰਡ ਦੇ ਬੰਦਿਆ ਦੇ ਨਿੱਜੀ ਕੰਮ ਕਰਵਾਉਣ ਵਾਸਤੇ ਕਹਿੰਦੇ ਨੇ ਤੇ ਝੂਠੇ ਰਿਸ਼ਤੇ ਵਿੱਚ ਫਸਿਆ ਹੋਇਆ ਤੇਜਾ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਦੇ ਕੰਮ ਕਰਵਾਉਣ ਲਈ ਮਿੰਦੋ ਕੋਲ ਗੁਜਾਰਿਸ਼ ਕਰਦੇ ਨੇ । ਝੂਠੇ ਰਿਸ਼ਤੇ ਵਿੱਚ ਫਸੇ ਤੇਜੇ ਨੂੰ ਪਿੰਡ ਵਾਲਿਆਂ ਸਾਹਮਣੇ ਕਿ ਕੁਝ ਕਰਨਾ ਪੈਂਦਾ ਇਹ ਫ਼ਿਲਮ ਦਾ ਇੱਕ ਭਾਗ ਹੈ ਜੋ ਕਿ ਹਾਸਿਆਂ ਦੀਆਂ ਪਟਾਰੀਆਂ ਖੋਲਣ ਵਾਲਾ ਹੈ ।
‘ ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਵਿਚਲੇ ਸੰਗੀਤ ਦੀ ਗੱਲ ਕਰੀਏ ਤਾਂ ਚਰਨਜੀਤ ਅਹੂਜਾ , ਗੁਰਮੀਤ ਸਿੰਘ , ਬਿਰਗੀ ਵੀਰਸ , ਜੈਸੋਨ ਥਿੰਦ & ਆਰ ਡੀ ਬੀਟ ਵਲੋਂ ਦਿੱਤਾ ਗਿਆ ਹੈ ਜਿਹਨਾਂ ਨੂੰ ਕਰਮਜੀਤ ਅਨਮੋਲ, ਗਿਪੀ ਗਰੇਵਾਲ, ਰਾਜਵੀਰ ਜਵੰਦਾ, ਗੁਰਲੇਜ਼ ਅਖਤਰ, ਮੰਨਤ ਨੂਰ, ਨਿੰਜਾ, ਸੰਦੀਪ ਥਿੰਦ ਅਤੇ ਸਿਕੰਦਰ ਸਲੀਮ ਦੁਵਾਰਾ ਗਾਇਆ ਗਿਆ ਹੈ । ਫ਼ਿਲਮ ਵਿੱਚਲੇ ਗਾਣਿਆਂ ਰਾਹੀਂ ਵੀ ਫ਼ਿਲਮ ਵਿਚਲੇ ਪਿਆਰ, ਤਕਰਾਰ ਤੇ ਹਾਸੇ ਦਾ ਅੰਦਾਜਾ ਲੱਗ ਜਾਂਦਾ ਹੈ ।
ਫ਼ਿਲਮ ਵਿੱਚਲੀ ਕਹਾਣੀ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ ਤੇ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੀ ਹੈ । ਸੋ ਪੋਲੀਵੁੱਡ ਦੀ ਖੂਬਸੂਰਤ ਤੇ ਪਰਿਵਾਰਿਕ ਫ਼ਿਲਮ ਨੂੰ ਸਿਨੇਮਾਘਰਾਂ ਵਿੱਚ ਦੇਖਣ ਜਾਓ ਤੇ ਫਿਲ ਪ੍ਰਤੀ ਆਪਣੇ ਵਿਚਾਰ ਸਾਂਝੇ ਕਰੋ ।
PUBLIC REVIEW – MINDO TASEELDARNI