ਫ਼ਿਲਮ ‘ ਮਿੰਦੋ ਤਹਿਸਿਲਦਾਰਨੀ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪੋਲੀਵੁੱਡ ਇੰਡਸਟਰੀ ਵਿਚ ਆਪਣੀ ਅਦਾਕਾਰੀ ਦੀ ਮਿਸਾਲ ਕਾਇਮ ਕਰਨ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ  ਹਨ ਤੇ ਹੁਣ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ‘ ਮਿੰਦੋ ਤਹਿਸੀਲਦਾਰਨੀ ‘ ਨਾਲ ਫਿਰ ਦਰਸ਼ਕਾਂ ਦੇ ਰੂਬਰੂ ਹੋਣ ਆ ਰਹੀ ਹੈ । ਫ਼ਿਲਮ  ‘ ਮਿੰਦੋ ਤਹਿਸੀਲਦਾਰਨੀ ‘ ਵਿੱਚ ਕਵਿਤਾ ਕੌਸ਼ਿਕ ਦੇ ਨਾਲ ਪੋਲੀਵੁੱਡ ਦੇ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿਚ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਈਸ਼ਾ ਰਿਖੀ ਵੀ ਬਤੌਰ ਅਦਾਕਾਰਾ ਨਜ਼ਰ ਆਵੇਗੀ । ਫ਼ਿਲਮ  ‘ ਮਿੰਦੋ ਤਹਿਸੀਲਦਾਰਨੀ ‘ 28 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ।

ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਵਲੋਂ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਅਵਤਾਰ ਸਿੰਘ ਦੁਵਾਰਾ ਆਪਣੀ ਕਲਮ ਰਾਹੀਂ ਲਿਖਿਆ ਗਿਆ ਹੈ ਤੇ ਡਾਇਰੈਕਟ ਵੀ ਖ਼ੁਦ ਅਵਤਾਰ ਸਿੰਘ ਦੁਵਾਰਾ ਹੀ ਕੀਤਾ ਗਿਆ ਹੈ ।  ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ  ਜਵੰਦਾ, ਈਸ਼ਾ ਰਿਖੀ ਤੋਂ ਇਲਾਵਾ ਫ਼ਿਲਮ ਵਿੱਚ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਅਤੇ ਪ੍ਰਕਾਸ਼ ਗਾਧੂ ਵੀ ਆਪਣੀ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ ।

ਫ਼ਿਲਮ ਦੇ ਟ੍ਰੇਲਰ ਵਿੱਚ ਰਾਜਵੀਰ ਜਵੰਦਾ ਨੂੰ 10ਵੀਂ ਪਾਸ ਪੇਂਡੂ ਨੌਜਵਾਨ ਦਿਖਾਇਆ ਗਿਆ ਹੈ ਜੋ ਕਿ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾ ਹੋਣ ਕਰਕੇ ਆਪਣੇ ਵਿਆਹ ਤੋਂ ਪਹਿਲਾ  ਘਰਵਾਲੀ ਨੂੰ ਦੇਖਣਾ ਚਾਹੁੰਦਾ ਹੈ ਤੇ ਇਸੇ ਚੱਕਰ ਵਿੱਚ ਉਹ ਆਪਣੀ ਘਰਵਾਲੀ ਨੂੰ ਦੇਖਣ ਲਈ ਆਪਣੇ ਦੋਸਤ ਕਰਮਜੀਤ ਅਨਮੋਲ ਨਾਲ ਇੱਕ ਵਿਆਹ ਸਮਾਗਮ ਤੇ ਪਹੁੰਚਦਾ ਹੈ ਜਿਥੇ ਰਾਜਵੀਰ ਦੀ ਮੁਲਾਕਾਤ ਈਸ਼ਾ ਰਿਖੀ ਨਾਲ ਹੁੰਦੀ ਹੈ ਅਤੇ ਕਰਮਜੀਤ ਅਨਮੋਲ ਈਸ਼ਾ ਰਿਖੀ ਦੀ ਭੈਣ ਕਵਿਤਾ ਕੌਸ਼ਿਕ ਨੂੰ ਪਸੰਦ ਕਰਨ ਲੱਗ ਜਾਂਦਾ ਹੈ ।

ਟ੍ਰੇਲਰ ਵਿੱਚ ਕਰਮਜੀਤ ਅਨਮੋਲ ਨੂੰ ਤੇਜਾ ਸਿੰਘ ਦਾ ਰੋਲ ਨਿਭਾਉਂਦੇ ਦਿਖਾਇਆ ਗਿਆ ਹੈ ਓਥੇ ਹੀ ਕਵਿਤਾ ਨੂੰ ਮਹਿੰਦਰ ਕੌਰ ਤਹਿਸਿਲਦਾਰਨੀ ਦੀ ਭੂਮਿਕਾ ਵਿੱਚ ਦਿਖਾਇਆ ਗਿਆ ਹੈ ਜਿਸਨੂੰ ਸਾਰੇ ਮਿੰਦੋ ਤਹਿਸੀਲਦਾਰਨੀ ਦੇ ਨਾਮ ਨਾਲ ਜਾਣਦੇ ਤੇ ਬਲਾਉਂਦੇ ਹਨ । ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਤੇਜਾ ਆਪਣੇ ਪਿਤਾ ਨੂੰ  ਮਿੰਦੋ ਤਹਿਸੀਲਦਾਰਨੀ ਤੇ ਆਵਦੇ ਰਿਸ਼ਤੇ ਬਾਰੇ ਝੂਠ ਬੋਲਦਾ ਹੈ ਤੇ ਸਾਰੇ ਪਿੰਡ ਵਿੱਚ ਓਹਨਾ ਦੇ ਕਾਲਪਨਿਕ ਰਿਸ਼ਤੇ ਦੀ ਅਫਵਾਹ ਫੈਲ ਜਾਂਦੀ ਹੈ । ਪਰ ਤੇਜੇ ਨੂੰ ਮਿੰਦੋ ਬਾਰੇ ਕੁਜ ਪਤਾ ਨਹੀਂ ਹੁੰਦਾ ਇਸੇ ਦੋਰਾਨ ਮਿੰਦੋ ਤੇਜੇ ਦੇ ਪਿੰਡ ਤਹਿਸੀਲਦਾਰ ਦੇ ਰੂਪ ਵਿੱਚ ਆ ਜਾਂਦੀ ਹੈ । ਪਿੰਡ ਦੇ ਸਾਰੇ ਲੋਕ ਤੇਜੇ ਨੂੰ ਮਿੰਦੋ ਤੋਂ ਪਿੰਡ ਦੇ ਬੰਦਿਆ ਦੇ ਨਿੱਜੀ ਕੰਮ ਕਰਵਾਉਣ ਵਾਸਤੇ ਕਹਿੰਦੇ ਨੇ ਤੇ ਝੂਠੇ ਰਿਸ਼ਤੇ ਵਿੱਚ ਫਸਿਆ ਹੋਇਆ ਤੇਜਾ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਦੇ ਕੰਮ ਕਰਵਾਉਣ ਲਈ ਮਿੰਦੋ ਕੋਲ ਗੁਜਾਰਿਸ਼ ਕਰਦੇ ਨੇ । ਝੂਠੇ ਰਿਸ਼ਤੇ ਵਿੱਚ ਫਸਿਆ ਤੇਜਾ ਪਿੰਡ ਵਾਲਿਆਂ ਸਾਹਮਣੇ ਆਪਣੇ ਕਾਲਪਨਿਕ ਰਿਸ਼ਤੇ ਦਾ ਸੱਚ ਲੁਕੋ ਸਕੇਗਾ ਜਾਂ ਝੂਠੇ ਰਿਸ਼ਤੇ ਨੂੰ ਸੱਚੇ ਰਿਸ਼ਤੇ ਵਿੱਚ ਬਦਲਦਾ ਹੈ ਇਹ ਤਾਂ 28 ਜੂਨ ਨੂੰ ਸਿਨੇਮਾਘਰਾਂ ਵਿੱਚ ਹੀ ਪਤਾ ਲੱਗੇਗਾ ।

Comments

comments

Post Author: Jasdeep Singh Rattan