ਫ਼ਿਲਮ ‘ ਨਾਢੂ ਖਾਂ ‘ ਹੋਈ ਸਿਨੇਮਾਘਰਾਂ ਵਿੱਚ ਰਿਲੀਜ਼ ।

ਦਰਸ਼ਕਾਂ ਵੱਲੋਂ ਹਮੇਸ਼ਾ ਪੰਜਾਬੀ ਸਿਨੇਮਾ ਨੂੰ  ਪਿਆਰ ਦਿੱਤਾ ਜਾਂਦਾ ਹੈ ਪੰਜਾਬੀ ਸਿਨੇਮਾ ਦਰਸ਼ਕਾਂ ਲਈ ਹਰ ਹਫਤੇ ਕੁਝ ਨਵਾਂ ਲੈ ਕੇ ਹਾਜ਼ਰ ਹੋ ਰਿਹਾ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਹੀ ਪਾਲੀਵੁੱਡ ਵਿੱਚ ਇਸ ਹਫ਼ਤੇ ਵੀ ਸਿਨੇਮਾ ਘਰਾਂ ਵਿੱਚ ਨਵੀਂ ਫ਼ਿਲਮ ਰਿਲੀਜ਼ ਕੀਤੀ ਗਈ ਹੈ ਜਿਸ ਦਾ ਨਾਮ ਹੈ ਨਾਢੂ ਖਾਨ । ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ ।
ਲਾਊਡ ਰੋਡ ਫਿਲਮ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ  ਵੱਲੋਂ ਪੇਸ਼ ਕੀਤੀ ਗਈ ਇਸ ਫ਼ਿਲਮ ਨੂੰ ਇਮਰਾਨ ਸ਼ੇਖ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਸ ਫ਼ਿਲਮ ਦੇ ਪ੍ਰੋਡਿਊਸਰ ਹਰਪ੍ਰੀਤ ਸਿੰਘ ਦੇਵਗਨ, ਅੰਚਿਤ ਗੋਇਲ ਅਤੇ ਰਕੇਸ਼ ਦਈਆ ਹਨ। ਫਿਲਮ ਦੀ ਕਹਾਣੀ ਨੂੰ ਸੁਖਜਿੰਦਰ ਸਿੰਘ ਬੱਬਲ ਨੇ ਲਿਖਿਆ ਹੈ । ਫਿਲਮ ਵਿੱਚ ਹਰੀਸ਼ ਵਰਮਾ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ ਐੱਨ ਸ਼ਰਮਾ, ਮਨਿੰਦਰਜੀਤ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੋਣੀ, ਰੁਪਿੰਦਰ ਰੂਪੀ ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੁੂ, ਮਹਾਂਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਅਤੇ ਚਾਚਾ ਬਿਸ਼ਨਾ ਵੀ ਆਪਣੇ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਨੇ ।
ਫ਼ਿਲਮ ਦੀ ਕਹਾਣੀ ਪਿਆਰ ਤੇ ਪਹਿਲਵਾਨੀ ਦੇ ਆਲੇ ਦੁਆਲੇ ਘੁੰਮਦੀ ਹੈ । ਫਿਲਮ ਦੇ ਸਿਰਲੇਖ ਨਾਢੂ ਖਾਨ ਬਣਨਾ ਚਾਹੁੰਦੇ ਹਰੀਸ਼ ਵਰਮਾ ਨੇ ਆਪਣੀ ਅਦਾਕਾਰੀ ਨੂੰ ਫ਼ਿਲਮ ਵਿਚ ਬੇਹੱਦ ਨਿਖਾਰ ਕੇ ਪੇਸ਼ ਕੀਤਾ ਹੈ ਉੱਥੇ ਹੀ ਵਾਮਿਕਾ ਗੱਬੀ ਵੱਲੋਂ ਨਿਭਾਏ ਗਏ ਇੱਕ ਸੋਹਣੀ ਤੇ ਸੁਨੱਖੀ ਮੁਟਿਆਰ ਦੇ ਕਿਰਦਾਰ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ਵਿਚਲੇ ਸਾਰੇ ਹੀ  ਅਦਾਕਾਰਾਂ ਨੇ ਬਹੁਤ ਹੀ ਵਧੀਆ ਅਦਾਕਾਰੀ ਨਾਲ ਫਿਲਮ ਵਿਚ ਰੋਲ ਅਦਾ ਕੀਤਾ ਹੈ । ਬਨਿੰਦਰ ਬੰਨੀ ਵੱਲੋਂ ਇਸ ਫ਼ਿਲਮ ਵਿੱਚ ਨਿਭਾਏ ਗਏ ਰੋਲ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ । ਬੀ ਐਨ ਸ਼ਰਮਾ ਫ਼ਿਲਮ ਵਿੱਚ ਹਰੀਸ਼ ਵਰਮਾ ਦੇ ਪਿਤਾ ਦਾ ਰੋਲ ਨਿਭਾ ਰਹੇ ਨੇ ਜਦੋਂ ਕਿ ਬਨਿੰਦਰ ਬੰਨੀ ਹਰੀਸ਼ ਦੇ ਜਿਗਰੀ ਯਾਰ ਹਨ ।

ਫ਼ਿਲਮ ਵਿੱਚ ਕਾਮੇਡੀ ਭਾਵੁਕਤਾ ਦੇ ਨਾਲ ਨਾਲ ਇੱਕ ਚੰਗਾ ਸੁਨੇਹਾ ਵੀ ਦਿਖਾਇਆ ਗਿਆ ਹੈ । ਫ਼ਿਲਮ ਵਿਚਲੇ ਸੰਗੀਤ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ । ਫ਼ਿਲਮ ਦਾ ਸੰਕਲਪ ਇੱਕ ਵੱਖਰਾ ਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਫ਼ਿਲਮ ਨਾਢੂ ਖਾਂ ਸਿਨਮਾਘਰਾਂ ਵਿੱਚ ਸਫ਼ਲਤਾ ਨਾਲ ਚੱਲ ਰਹੀ ਹੈ । ਆਸ ਕਰਦੇ ਹਾਂ ਕਿ ਇਹ ਫ਼ਿਲਮ ਪਾਲੀਵੁੱਡ ਇੰਡਸਟਰੀ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾਵੇਗੀ ।

Comments

comments

Post Author: Jasdeep Singh Rattan