ਫ਼ਿਲਮ ‘ ਛੜਾ ‘ ਦਾ ਨਵਾਂ ਗਾਣਾ ‘ ਟੋਮੀ ‘ ਦਾ ਹੋਇਆ ਰਿਲੀਜ਼ ।

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ ਛੜਾ ‘ ਦੇ ਟ੍ਰੇਲਰ , ਗਾਣਿਆਂ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ । ਇਸੇ ਨਾਲ ਹੀ  ‘ ਛੜਾ ‘ ਦਾ ਕੌਨਟੈਸਟ ਵੀ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਨਾਮ ਹੈ ਛੜਾਪੰਤੀ ਹੋਈ ਸ਼ੁਰੂ ਜਿਸ ਵਿੱਚ ਛੜਾ ਫ਼ਿਲਮ ਦਾ ਸਨੈਪ ਚੈਟ ਲੇਂਜ਼ ਨਾਲ ਸੋਸ਼ਲ ਮੀਡਿਆ ਤੇ ਆਪਣੀਆਂ ਵੀਡੀਓ ਸ਼ੇਅਰ ਕਰ ਸਕਦੇ ਨੇ । ਤੇ ਇਸ ਕੌਨਟੈਸਟ ਦਾ ਦਰਸ਼ਕ ਪੂਰਾ ਮਜਾ ਲੈ ਰਹੇ ਨੇ । ਹੁਣ ਗੱਲ ਕਰਾਂਗੇ ਫ਼ਿਲਮ ‘ ਛੜਾ ‘  ਫ਼ਿਲਮ ਵਿੱਚਲੇ ਗਾਣਿਆਂ ਬਾਰੇ ਜੋ ਕਿ ਅੱਜਕਲ੍ਹ ਹਰ ਜਗ੍ਹਾ ਭੰਗੜਾ ਪਵਾ ਰਹੇ ਨੇ । ਤੇ ਇਸੇ ਤਰਾਂ ਇਕ ਹੋਰ ਗਾਣਾ ‘ ਟੋਮੀ ‘ ਵੀ ਰਿਲੀਜ਼ ਹੋ ਚੁੱਕਾ ਹੈ ।

ਫ਼ਿਲਮ ਦੇ ਗਾਣੇ ‘ ਟੋਮੀ ‘  ਨੂੰ ਰਾਜ ਰਣਜੋਧ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਗਾਇਆ ਹੈ ਤੇ ਗਾਣੇ ਦੇ ਬੋਲ ਵੀ ਰਾਜ ਰਣਜੋਧ ਦੀ ਕਲਮ ਵਲੋਂ ਲਿਖੇ ਗਏ ਨੇ । ਗਾਣੇ ਦਾ ਸੰਗੀਤ ਜੇ ਐਸ ਐਲ ਸਿੰਘ ਦੁਵਾਰਾ ਦਿੱਤਾ ਗਿਆ ਹੈ । ਫ਼ਿਲਮ ਵਿੱਚਲੇ ਇਸ ਗਾਣੇ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਬਤੋਰ ਅਦਾਕਾਰਾ ਸੋਨਮ ਬਾਜਵਾ ਨੂੰ ਲਿਆ ਗਿਆ ਹੈ ਜੋ ਕਿ ਇਸ ਗਾਣੇ ਵਿੱਚ ਆਪਣੀ ਅਦਾਕਾਰੀ ਤੇ ਡਾਨਸ ਨਾਲ ਚਾਰ ਚੰਦ ਲਗਾ ਰਹੀ ਹੈ । ਦਿਲਜੀਤ ਦੋਸਾਂਝ ਦਾ ਸਵੈਗ ਤੇ ਡਾਨਸ ਇਸ ਗਾਣੇ ਵਿੱਚ ਵੀ ਪੂਰਾ ਪੂਰਾ ਨਜ਼ਰ ਆ ਰਿਹਾ ਹੈ । ਗਾਣੇ ਵਿੱਚਲੇ ਬੋਲ ਸੋਨਮ ਬਾਜਵਾ ਦੇ ਪਤਲੇ ਲੱਕ ਉਤੇ ਖੂਬ ਜੱਚ ਰਿਹਾ ਹੈ ।

‘ ਏ ਐਂਡ ਏ ਅਡਵਾਈਜਰ ‘ ਤੇ ‘ ਬਰਾਤ ਫ਼ਿਲਮ ‘ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਦੁਆਰਾ ਲਿਖਿਆ ਗਿਆ ਹੈ ਅਤੇ ਡਾਇਰੈਕਟ ਵੀ ਜਗਦੀਪ ਸਿੱਧੂ ਦੁਆਰਾ ਹੀ ਕੀਤੀ ਗਈ ਹੈ । ਫ਼ਿਲਮ ਦੇ ਪ੍ਰੋਡਿਊਸਰ ਅਮਿਤ ਭੱਲਾ, ਅਤੁਲ ਭੱਲਾ ,ਅਨੁਰਾਗ ਸਿੰਘ ,ਅਮਨ ਗਿੱਲ ਤੇ ਪਵਨ ਗਿੱਲ ਹਨ । ਫ਼ਿਲਮ ‘ ਛੜਾ ‘ ਵਿੱਚ ਦਿਲਜੀਤ ਨਾਲ ਨੀਰੂ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ । ਫ਼ਿਲਮ ‘ ਛੜਾ ‘ 21 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ  ਫਿਲਮ ‘ ਛੜਾ ‘  ਦੀ ਪ੍ਰੀ ਬੁਕਿੰਗ ਲਈ ਸਟਾਰਟ ਹੋ ਚੁੱਕੀ ਹੈ ।

Comments

comments

Post Author: Jasdeep Singh Rattan