ਗੋਲ ਗੱਪੇ ਆਉਣ ਵਾਲੀ ਪੰਜਾਬੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸਰਾਸ ਦੀ ਦੁਨੀਆਂ ਦੀ ਪੂਰੀ ਸੈਰ ਕਰਵਾਏਗੀ। ਪੂਰੇ ਪ੍ਰੋਜੈਕਟ ਨੂੰ ਜਾਨਵੀ ਟੈਲੀਫਿਲਮਸ, ਟ੍ਰਾਈਫਲੈਕਸ ਇੰਟਰਟੇਨਮੈਂਟ ਐਲ ਐਲ ਪੀ ਅਤੇ ਸੋਹਮ ਰੌਕਸਟਾਰ ਇੰਟਰਟੇਨਮੈਂਟ ਦੁਆਰਾ ਪੇਸ਼ ਕੀਤਾ ਜਾਵੇਗਾ।
ਕਈ ਵਾਰੀ ਅਸੀਂ ਫ਼ਿਲਮੀ ਅਦਾਕਾਰਾ ਨੂੰ ਕਿਸੇ ਫ਼ਿਲਮ ਵਿਚ ਵਿਸ਼ੇਸ਼ ਰੂਪ ਵਿਚ ਆਪਣੀ ਭੂਮਿਕਾ ਨਿਭਾਉਂਦੇ ਦੇਖਿਆ ਹੈ ਜਿਸ ਵਿਚ ਉਹਨਾਂ ਦੇ ਦੋਸਤ ਮੁੱਖ ਭੂਮਿਕਾ ਨਿਭਾਉਂਦੇ ਨੇ। ਬਿੰਨੂ ਢਿੱਲੋਂ ਦੀ ਆਉਣ ਵਾਲੀ ਫ਼ਿਲਮ ਗੋਲ ਗੱਪੇ ਵਿਚ ਵੀ ਸੁਪਰਸਟਾਰ ਗਿੱਪੀ ਗਰੇਵਾਲ ਸਾਨੂੰ ਕੈਮਿਓ ਕਰਦੇ ਨਜ਼ਰ ਆ ਸਕਦੇ ਹਨ। ਕਲਾਕਾਰ ਗਿੱਪੀ ਗਰੇਵਾਲ ਨੇ ਫ਼ਿਲਮ ਗੋਲ ਗੱਪਾ ਦੇ ਸੈੱਟ ਤੇ ਸਾਰਿਆਂ ਨਾਲ ਸ਼ਾਨਦਾਰ ਸਮਾਂ ਬਿਤਾਇਆ।
ਹੁਣ ਫ਼ੈਨ ਫ਼ਿਲਮ ਨੂੰ ਲੈ ਕੇ ਹੋਰ ਵੀ ਉਤਸੁਕ ਹੋ ਗਏ ਹਨ ਕਿ ਗਿੱਪੀ ਗਰੇਵਾਲ ਫ਼ਿਲਮ ਗੋਲ ਗੱਪੇ ਦੇ ਸੈੱਟ ਤੇ ਕਿਉਂ ਗਏ। ਕਿ ਉਹ ਫ਼ਿਲਮ ਵਿਚ ਆਪਣੀ ਅਦਾਕਾਰੀ
ਦਿਖਾਉਣਗੇ ? ਕਿ ਉਹ ਇਸ ਫ਼ਿਲਮ ਵਿਚ ਕੈਮਿਓ ਕਰ ਰਹੇ ਹਨ ? ਜਾਂ ਫਿਰ ਇਸ ਫ਼ਿਲਮ ਵਿਚ ਉਹਨਾਂ ਦਾ ਕੋਈ ਗੀਤ ਹੋਵੇਗਾ? ਖੈਰ ਇਹ ਸਵਾਲ ਤਾਂ ਹੀ ਸਪਸ਼ਟ ਹੋਣਗੇ ਜਦੋ ਇਸ ਫ਼ਿਲਮ ਬਾਰੇ ਵਧੇਰੇ ਜਾਣਕਾਰੀ ਨੂੰ ਸਾਂਝਾ ਕੀਤਾ ਜਾਵੇਗਾ।
ਫ਼ਿਲਮ ਵਿੱਚ ਬਿਨੂੰ ਢਿੱਲੋਂ, ਰਜਤ ਬੇਦੀ, ਇਹਾਨਾ ਢਿੱਲੋਂ, ਨਵਨੀਤ ਢਿੱਲੋਂ ਅਤੇ ਬੀ.ਐਨ.ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਦਿਖਾਈ ਦੇਣਗੇ। ਫ਼ਿਲਮ ‘ਗੋਲਗੱਪੇ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਜਾਵੇਗਾ ਅਤੇ ਇਸ ਸਾਰੇ ਪ੍ਰੋਜੈਕਟ ਦਾ ਨਿਰਮਾਣ ਮਾਨਿਕ ਬੇਦੀ, ਬੰਟੀ ਰਾਘਵ, ਇਲਾ ਬੇਦੀ ਦੱਤਾ, ਵਿਕਾਸ ਅਗਰਵਾਲ, ਪੰਕਜ
ਕੇਸ਼ਰੂਵਾਲਾ ਅਤੇ ਦੀਪਕ ਮੁਕੁਟ ਕਰ ਰਹੇ ਹਨ।
ਫ਼ਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ਵਲੋਂ ਕੀਤੀ ਜਾਵੇਗੀ।