ਜ਼ਿੰਦਗੀ ਦੀ ਅਟੱਲ ਸੱਚਾਈ ਮੌਤ ਨੂੰ ਬਿਆਨ ਕਰਦੀ ਫਿਲਮ ਮਿੱਟੀ ਦਾ ਬਾਵਾ

ਸਿਨੇਮਾ ਹਮੇਸ਼ਾਂ ਸਭ ਤੋਂ ਉੱਤਮ ਮਾਧਿਅਮ ਰਿਹਾ ਹੈ ਜਿਸ ਨੇ ਨਾ ਸਿਰਫ ਸਾਡੇ ਸਮਾਜ ਦੀ ਹਕੀਕਤ ਨੂੰ ਪ੍ਰਦਰਸ਼ਿਤ
ਕੀਤਾ ਬਲਕਿ ਸਥਿਤੀਆਂ ਨਾਲ ਨਜਿੱਠਣ ਦਾ ਵੀ ਸਭ ਤੋਂ ਵਧੀਆ ਰਾਹ ਦਿਖਾਇਆ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਯਥਾਰਥਵਾਦੀ ਵਿਸ਼ਿਆਂ ਤੇ
ਕਈ ਫਿਲਮਾਂ ਬਣੀਆਂ ਹਨ। ਹੁਣ ਅਗਲੀ ਫ਼ਿਲਮ ਜੋ ਇਸ ਸੂਚੀ ਵਿੱਚ ਦਾਖਲ ਹੋਈ ਹੈ ਉਹ ਹੈ ‘ਮਿੱਟੀ ਦਾ ਬਾਵਾ’।

ਫ਼ਿਲਮ ‘ਮਿੱਟੀ ਦਾ ਬਾਵਾ’ ਦੀ ਪਹਿਲੀ ਝਲਕ ਤੋਂ, ਇੰਜ ਜਾਪਦਾ ਹੈ ਕਿ ਇਹ ਫ਼ਿਲਮ ਇਕ ਅਜਿਹੀ ਕਹਾਣੀ ਨੂੰ ਦਰਸਾਏਗੀ ਜਿਸ ਵਿੱਚ ਪੰਜਾਬੀ ਦੇ
ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ ਅਤੇ ਫ਼ਿਲਮ ਦੀ ਕਹਾਣੀ ਤੁਹਾਨੂੰ ਭਾਵਨਾਵਾਂ ਦੇ ਇਕ ਰੋਮਾਂਚਕ ਸਫ਼ਰ ਤੇ ਲੈ ਜਾਵੇਗੀ। ਇਸ ਫ਼ਿਲਮ ਵਿੱਚ
ਨਛੱਤਰ ਗਿੱਲ, ਰਜ਼ਾ ਮੁਰਾਦ, ਤਰਸੇਮ ਪਾਲ, ਸ਼ਿਵਇੰਦਰ ਮਾਹਲ, ਬੀ ਐਨ ਸ਼ਰਮਾ, ਜਰਨੈਲ ਸਿੰਘ, ਤੇਜੀ ਸੰਧੂ, ਹਰਜੀਤ ਵਾਲੀਆ, ਅਮ੍ਰਿਤਪਾਲ
ਸਿੰਘ ਬਿੱਲਾ, ਲਿਲੀਪੁਟ, ਬੀਰਬਲ, ਅਨੁਪ੍ਰਿਯਾ ਅਤੇ ਲੱਖਮੀ ਕਲੋਚ ਅਤੇ ਕਈ ਹੋਰ ਦਿਗਜ ਕਲਾਕਾਰ ਸ਼ਾਮਿਲ ਹਨ।

ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ
ਹੈ। ਹਰੀ ਅਰਜੁਨ ਅਤੇ ਗੁਰਮੀਤ ਸਿੰਘ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ।ਹਰਦੇਵ ਸਿੰਘ ਅਤੇ ਸਰਦੀਪ ਸਿੰਘ ਨੇ ਇਸ ਫਿਲਮ ਦੇ ਗੀਤ
ਲਿਖੇ ਹਨ। ‘ਮਿੱਟੀ ਦਾ ਬਾਵਾ, ਪ੍ਰਸ਼ਾਂਤ ਮਲਿਕ ਦੀ ਪੇਸ਼ਕਾਰੀ ਹੈ। ਰਾਜੂ ਗੱਖੜ ਇਸ ਫਿਲਮ ਦੇ ਕੋ-ਪ੍ਰੋਡੂਸਰ ਹਨ।

ਹਾਲ ਹੀ ਵਿੱਚ, ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਚੰਡੀਗੜ੍ਹ ਵਿੱਚ ਫਿਲਮ ਦੀ ਪਹਿਲੀ ਝਲਕ, ਟ੍ਰੇਲਰ ਅਤੇ ਸੰਗੀਤ
ਲੌਂਚ ਕੀਤਾ। ਉਨ੍ਹਾਂ ਤੋਂ ਇਲਾਵਾ ਸਮਾਜ ਦੀਆਂ ਕਈ ਨਾਮਵਰ ਸ਼ਖਸੀਅਤਾਂ ਇਸ ਸਮਾਰੋਹ ਵਿੱਚ ਸ਼ਾਮਲ ਹੋਈਆਂ।

ਇਸ ਮੌਕੇ ਫ਼ਿਲਮ ਦੇ ਡਾਇਰੈਕਟ ਕੇ.ਐੱਸ. ਮਲਹੋਤਰਾ ਨੇ ਕਿਹਾ, “ਇਹ ਫਿਲਮ ਕੋਈ ਪ੍ਰਵਚਨ ਦੇਣ ਵਾਲੀ ਨਹੀਂ ਹੋਵੇਗੀ ਬਲਕਿ ਸਮਾਜ ਦਾ ਸ਼ੀਸ਼ਾ
ਦਿਖਾਏਗੀ। ਫ਼ਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਮੈਂ ਹਮੇਸ਼ਾਂ ਕੁਝ ਅਜਿਹਾ ਬਣਾਉਣਾ ਚਾਹੁੰਦਾ ਸੀ ਜਿਸ ਨਾਲ ਹਰ
ਕੋਈ ਜੁੜੇ ਅਤੇ ਅਸੀਂ ਇਸ ਫ਼ਿਲਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਵਿੱਤਰ ਅਵਸਰ ਨੂੰ ਸਮਰਪਿਤ ਕਰ ਰਹੇ ਹਾਂ। ”

ਗਾਇਕ ਨਛੱਤਰ ਗਿੱਲ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਇਹ ਫ਼ਿਲਮ ਕੋਈ ਅਜਿਹੀ ਕਹਾਣੀ ਨਹੀਂ ਹੈ ਜੋ ਤੁਸੀਂ ਕਦੇ ਸੁਣੀ ਨਾ
ਹੋਵੇ ਬਲਕਿ ਜਿਸ ਤਰੀਕੇ ਨਾਲ ਇਸ ਨੂੰ ਪੇਸ਼ ਕੀਤਾ ਹੈ ਉਹ ਯਕੀਨਨ ਬਹੁਤ ਹੀ ਅਲੱਗ ਹੈ ਜਿਸ ਤਰੀਕੇ ਨਾਲ ਇਸ ਫ਼ਿਲਮ ਨੂੰ ਬਣਾਇਆ ਗਿਆ ਹੈ
ਉਹ ਦਰਸ਼ਕਾਂ ਨੂੰ ਆਕਰਸ਼ਿਤ ਕਰਗੀ। ਮੈਂ ਬਹੁਤ ਖੁਸ਼ ਹਾਂ ਕਿ ਮੈਂਨੂੰ ਅਜਿਹੀ ਸ਼ਾਨਦਾਰ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਪੂਰੀ ਟੀਮ ਨੇ
ਬਹੁਤ ਮਿਹਨਤ ਕੀਤੀ ਹੈ ਅਤੇ ਮੈਂ ਜਾਣਦਾ ਹਾਂ ਕਿ ਲੋਕ ਇਸ ਪ੍ਰੋਜੈਕਟ ਨੂੰ ਜ਼ਰੂਰ ਪਸੰਦ ਕਰਨਗੇ।”

ਇਹ ਫ਼ਿਲਮ 18 ਅਕਤੂਬਰ 2019 ਨੂੰ ਰਿਲੀਜ਼ ਹੋਵੇਗੀ।

Comments

comments