ਸੋਨੀਆ ਮਾਨ ਕਰਨਗੇ ਹਿਮੇਸ਼ ਰੇਸ਼ਮੀਆ ਦੀ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ

ਪੰਜਾਬ ਹੁਨਰ ਦੀ ਖਾਨ ਹੈ ਅਤੇ ਹੁਣ ਇਹ ਸਾਬਿਤ ਹੋ ਚੁੱਕਾ ਹੈ ਜਿਸਦੀ ਪ੍ਰਸ਼ੰਸਾ ਪੂਰਾ
ਸੰਸਾਰ ਕਰ ਰਿਹਾ ਹੈ। ਦਿਲਜੀਤ ਦੋਸਾਂਝ, ਜੱਸੀ ਗਿੱਲ, ਬਾਦਸ਼ਾਹ, ਹਾਰਡੀ ਸੰਧੂ ਜਿਹੇ
ਅਦਾਕਾਰਾਂ ਅਤੇ ਡਾਇਰੈਕਟਰ ਅਰਵਿੰਦਰ ਖੈਰਾ, ਸੰਗੀਤਕਾਰ ਬੀ ਪ੍ਰਾਕ ਜਿਹੇ ਹੁਨਰਾਂ ਨੇ
ਯਕੀਨਨ ਪੰਜਾਬੀਆਂ ਨੂੰ ਵਿਸ਼ਵ ਦੇ ਨਕਸ਼ੇ ਤੇ ਉਜਾਗਰ ਕੀਤਾ ਹੈ।  ਅਤੇ ਹੁਣ ਪੰਜਾਬ ਨੂੰ  ਮਾਣ
ਕਰਾਉਣ ਲਈ ਅਦਾਕਾਰਾ ਸੋਨੀਆ ਮਾਨ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹਨ।
ਇਸ ਫਿਲਮ ਦਾ ਟਾਇਟਲ ਹੈ ‘ਹੈਪੀ ਹਾਰਡੀ ਐਂਡ ਹੀਰ’।
ਇਹਨਾਂ ਨੇ ਹਾਲ ਹੀ ਵਿੱਚ ਰਿਤਿਕ ਰੋਸ਼ਨ ਦੇ ਨਾਲ ਇੱਕ ਮਰਾਠੀ ਫਿਲਮ ‘ਰੁਦੀਯੰਤ੍ਰ’ ਵਿੱਚ
ਇੱਕ ਇੱਕ ਭੂਮਿਕਾ ਚ ਨਜ਼ਰ ਆਏ।  ਇਸ ਤੋਂ ਅਲਾਵਾ, ਸੋਨੀਆ ਮਾਨ ਕਈ ਸੁਪਰ ਹਿੱਟ
ਪੰਜਾਬੀ ਗਾਣਿਆਂ ਦੀ ਵੀਡੀਓ ਚ ਨਜ਼ਰ ਆਏ ਜਿਵੇਂ ਕਿ ਸਿੱਧੂ ਮੂਸੇਵਾਲਾ ਦਾ ‘ਟੋਚਨ’,
ਅਤੇ ਰੇਡੀ ਫਾਰ ਮਾਈ ਵਿਆਹ’ ਰਫਤਾਰ ਦੇ ਨਾਲ। ਉਹਨਾਂ ਨੇ ਸਾਊਥ ਦੀ ਫਿਲਮ ਵਿੱਚ ਵੀ
ਕੰਮ ਕੀਤਾ ਹੈ।
ਸੋਨੀਆ ਮਾਨ ਦੇ ਨਾਲ, ਬਾਲੀਵੁੱਡ ਦੇ ਬਹੁ-ਗੁਣੀ ਗਾਇਕ-ਅਦਾਕਾਰ-ਸੰਗੀਤਕਾਰ ਹਿਮੇਸ਼
ਰੇਸ਼ਮੀਆ ਮੁੱਖ ਕਿਰਦਾਰ ਨਿਭਾਉਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਰਾਕਾ ਨੇ।
ਇਹ ਫਿਲਮ ਪੀ ਵਾਈ ਏਕਸ ਅਤੇ ਐਚ ਆਰ ਮਿਊਜ਼ਿਕ ਦੀ ਪੇਸ਼ਕਸ਼ ਹੈ। ਦੀਪਸ਼ਿਖਾ ਦੇਸ਼ਮੁਖ ਨੇ
ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।
ਇਹ ਫਿਲਮ ਇੱਕ ਮਿਊਜ਼ਿਕਲ ਰੋਮਾਂਸ ਹੋਵੇਗੀ ਜਿਸ ਵਿੱਚ ਹਿਮੇਸ਼ ਰੇਸ਼ਮੀਆ ਦੋਹਰਾ ਕਿਰਦਾਰ
ਨਿਭਾ ਰਹੇ ਹਨ। ਅਤੇ ਸੋਨੀਆ ਮਾਨ ਜੋ ਕਿ ਹੀਰ ਦੇ ਕਿਰਦਾਰ ਚ ਹਨ।  ਇਹ ਲੱਗਦਾ ਹੈ ਕਿ
ਹੀਰ ਦਾ ਟਾਇਟਲ ਸੋਨੀਆ ਮਾਨ ਨਾਲ ਬਾਖੂਬੀ ਜੱਚਦਾ ਹੈ ਜਿਸਦਾ ਮਤਲਬ ਹੈ ਖੂਬਸੂਰਤ ਪੰਜਾਬੀ
ਮੁਟਿਆਰ।  ਇਸ ਤੋਂ ਪਹਿਲਾਂ ਵੀ ਸੋਨੀਆ ਮਾਨ ਜੋਰਡਨ ਸੰਧੂ ਦੇ ਗੀਤ ਹੀਰ ਸਲੇਟੀ ਚ ਨਜ਼ਰ
ਆ ਚੁਕੇ ਹਨ।
ਇਹ ਪੰਜਾਬ ਦੀ ਖੂਬਸੂਰਤ ਅਤੇ ਹੁਨਰਮੰਦ ਅਦਾਕਾਰਾ ਇੱਕ ਬਹੁਤ ਹੀ ਵਧੀਆ ਦਿਲ ਦੀ ਵੀ
ਮਲਿਕਾ ਹਨ। ਇਹ ਸ਼ੁਰੂ ਤੋਂ ਹੀ ਸਮਾਜਿਕ ਕਾਰਕੁਨ ਰਹੇ ਹਨ, ਜਿਵੇਂ ਕਿ ਸਮਾਇਲ ਸੰਸਥਾ ਜੋ
ਬੱਚਿਆਂ ਦੀ ਪੜਾਇ ਚ ਯੋਗਦਾਨ ਦਿੰਦੀ ਹੈ ਅਤੇ ਸਵੱਚ ਭਾਰਤ ਅਭਿਆਨ ਦੇ ਬ੍ਰਾਂਡ ਅੰਬੈਸਡਰ
ਹੋਣਾ। ਸੋਨੀਆ ਮਾਨ ਬਹੁਤ ਹੀ ਧਾਰਮਿਕ ਹਨ ਜਿਵੇਂ ਕਿ ਉਹਨਾਂ ਨੂੰ ਅਕਸਰ ਸਾਈਂ ਦਰਗਾਹ
ਤੇ ਦੇਖਿਆ ਗਿਆ ਹੈ। ਹਾਲ ਹੀ ਚ ਉਹਨਾਂ ਨੇ ਪੰਜਾਬ ਚ ਦਰਖ਼ਤ ਲਗਾ ਕਰ ਹਰਿਆਲੀ ਚ ਵੀ
ਯੋਗਦਾਨ ਦਿੱਤਾ।
ਇਸ ਫਿਲਮ ਦਾ ਸੰਗੀਤ ਟਿਪਸ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਵੇਗਾ।
ਇਸ ਫਿਲਮ ਦਾ ਸ਼ੂਟ ਗ੍ਲਾਸਗਲੋ ਦੀ ਸਕੋਟੀਸ਼  ਸ਼ਹਿਰ ਵਿੱਚ ਹੋਇਆ ਹੈ। ਅਤੇ ਸਤੰਬਰ ਵਿੱਚ
ਰਿਲੀਜ਼ ਹੋਵੇਗੀ। ਫਿਲਮ ਦੀ ਸਹੀ ਰਿਲੀਜ਼ ਮਿਤੀ ਦੀ ਜਲਦ ਹੀ ਘੋਸ਼ਣਾ ਕੀਤੀ ਜਾਵੇਗੀ।

Comments

comments