ਸਿੱਪੀ ਗਿੱਲ ਤਿਆਰ ਹਨ ਆਪਣੇ ਅਗਲੇ ਸ਼ਿਕਾਰ ਦੇ ਲਈ – ਮ ਰਜਾਣੇ

ਪੰਜਾਬੀ ਇੰਡਸਟਰੀ ਵਿਚ ਇਕ ਅਜਿਹੇ ਅਭਿਨੇਤਾ-ਗਾਇਕ ਹਨ ਜਿਹਨਾਂ ਨੇ ਆਪਣੀ ਕਿਸਮਤ ਮਿਹਨਤ ਨਾਲ ਬਣਾਈ ਹੈ ਅਤੇ ਸਾਰੇ ਪਾਸੇ ਤੋਂ ਪ੍ਰਸੰਸਾ ਪ੍ਰਾਪਤ ਕੀਤੀ ਹੈ ਉਹ ਹਨ ਸਿੱਪੀ ਗਿੱਲ। ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਆਪਣੇ ਨਾਮ ਕੀਤੀਆਂ ਹਨ ਜਿਵੇਂ ਕਿ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਜੱਦੀ ਸਰਦਾਰ’, ਟਾਈਗਰ, ਆਦਿ। ਉਹਨਾਂ ਦੀ ਖਾਸ ਗੱਲ ਇਹ ਹੈ ਕਿ ਉਹ ਜਾਂਦੇ ਹਨ ਕਿ ਉਹਨਾਂ ਦੇ ਪ੍ਰਸ਼ੰਸਕ ਕੀ ਚਾਹੁੰਦੇ ਹਨ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ‘ਮਰਜਾਣੇ’ ਨਾਮ ਦੀ ਇੱਕ ਫ਼ਿਲਮ ਲੈ ਕੇ ਆ ਰਹੇ ਹਨ।

ਆਪਣੀ ਆਉਣ ਵਾਲੀ ਫ਼ਿਲਮ ਬਾਰੇ ਗੱਲ ਕਰਦਿਆਂ ਸਿੱਪੀ ਗਿੱਲ ਨੇ ਕਿਹਾ, “ਮੈਂ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਾਲਾਂ ਤੋਂ ਬਿਨਾਂ ਸ਼ਰਤ ਪਿਆਰ ਕੀਤਾ ਹੈ। ‘ਮਰਜਾਣੇ’ ਇਕ ਨਵਾਂ ਸੰਕਲਪ ਹੈ ਜਿਸ ਤੇ ਅਸੀਂ ਪਿਛਲੇ ਕੁਝ ਸਮੇਂ ਤੋਂ ਬੜੀ ਮਿਹਨਤ ਨਾਲ ਕੰਮ ਕਰ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਮੇਰੇ ਪ੍ਰਸ਼ੰਸਕ ਸਾਡੇ ਕੰਮ ਪਸੰਦ ਕਰਨਗੇ। ਸਾਡੀ ਫ਼ਿਲਮ ‘ਮਰਜਾਣੇ’ ਨੂੰ ਉਹ ਉਨ੍ਹਾ ਹੀ ਪਿਆਰ ਦੇਣਗੇ ਜਿਨ੍ਹਾਂ ਅੱਜ ਤਕ ਮੇਰੇ ਗਾਣਿਆਂ ਨੂੰ ਦਿੱਤਾ ਹੈ। ”

ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਸਰਬਪਾਲ ਸਿੰਘ, ਅਮ੍ਰਿਤਪਾਲ ਸਿੰਘ ਅਤੇ ਜਸਪ੍ਰੀਤ ਕੌਰ ਬਹੁਤ ਖੁਸ਼ ਸਨ ਅਤੇ ਸਿੱਪੀ ਗਿੱਲ ਨਾਲ ਕੰਮ ਕਰਨ ਲਈ ਹੋਰ ਵੀ ਉਤਸ਼ਾਹਿਤ ਸਨ। ਉਨ੍ਹਾਂ ਨੇ ਕਿਹਾ, “ਸਿੱਪੀ ਗਿੱਲ ਇਕ ਗਾਇਕ ਅਤੇ ਕਲਾਕਾਰ ਹੈ ਜੋ ਆਪਣੀ ਕਲਾ ਦੇ ਅਨੁਕੂਲ ਰਿਹਾ ਹੈ। ਉਹ ਸਭ ਕੁਝ ਸੋਚ-ਸਮਝ ਕੇ ਕਰਦੇ ਹਨ ਅਤੇ ਫਿਰ ਉਹਨਾਂ ਦੇ ਪ੍ਰਸ਼ੰਸ਼ਕ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਨੇ। ਇਹ ਇਕ ਵੱਡੀ ਸਾਂਝੇਦਾਰੀ ਹੈ। ਫ਼ਿਲਮ ‘ਮਰਜਾਣੇ’ ਦੇ ਨਾਲ ਅਸੀਂ ਤਿਆਰ ਹਾਂ ਕੁਝ ਵਧੀਆ ਅਤੇ ਰੋਮਾਂਚਿਕ ਲੈ ਕੇ ,ਅਸੀਂ ਇਸ ਨੂੰ ਇਕ ਵਾਰ ਦਰਸ਼ਕਾਂ ਦੀ ਨਜ਼ਰ ਤੋਂ ਦੇਖ ਰਹੇ ਹਾਂ ਤੇ ਸਾਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਫ਼ਿਲਮ ਬਹੁਤ ਪਸੰਦ ਅਵਗੀ। ”

ਜੋਰਾ 10 ਨੰਬਰੀਆ ਫੇਮ ਅਮਰਦੀਪ ਸਿੰਘ ਗਿੱਲ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਉਹਨਾਂ ਨੇ ਕਿਹਾ, “ਮੈਨੂੰ ਉਹ ਵਿਸ਼ੇ ਅਤੇ ਥੀਮ ਤੇ ਕੰਮ ਕਰਨਾ ਪਸੰਦ ਹੈ ਜੋ ਕੁਝ ਨਵਾਂ ਪੇਸ਼ ਕਰਨ। ‘ਮਰਜਾਣੇ’ ਲਈ ਮੇਰੇ ਵਿਜ਼ਨ ਨੂੰ ਵਿਵੇਕ ਅਤੇ ਸਿੱਪੀ ਦੋਵਾਂ ਨੇ ਸਮਰਥਨ ਦਿੱਤਾ ਜਿਨ੍ਹਾਂ ਨੇ ਪੂਰੀ ਯਾਤਰਾ ਦੌਰਾਨ ਮੇਰਾ ਸਾਥ ਦਿੱਤਾ। ਅਸੀਂ ਇਕ ਟੀਮ ਵਜੋਂ ਕੰਮ ਕੀਤਾ ਅਤੇ ਮੈਨੂੰ ਯਕੀਨ ਹੈ ਕਿ ‘ ਮਰਜਾਣੇ ‘ਇਕ ਵੱਡੀ ਹਿੱਟ ਹੋਵੇਗੀ।

ਫ਼ਿਲਮ ਦੀ ਪ੍ਰਮੁੱਖ ਅਦਾਕਾਰਾ ਪ੍ਰੀਤ ਕਮਲ ਨੇ ਕਿਹਾ, “ਮੈਂ ਪਹਿਲਾਂ ਵੀ ਤਿੰਨ ਫਿਲਮਾਂ ਕਰ ਚੁੱਕੀ ਹਾਂ। ਮੈਂ ਐਮੀ ਵਿਰਕ ਦੇ ਨਾਲ ਸਾਬ ਬਹਾਦਰ ਵਿਚ ਕੰਮ ਕੀਤਾ ਅਤੇ ਇਸਤੋਂ ਇਲਾਵਾ ਦੋ ਹਿੰਦੀ ਫਿਲਮਾਂ ਵਿਚ ਵੀ। ਮੇਰੀ ਦੂਜੀ ਪੰਜਾਬੀ ਫ਼ਿਲਮ ਹੋਣ ਦੇ ਕਾਰਨ ਮੈਂ ਸੱਚਮੁੱਚ ਉਤਸ਼ਾਹਿਤ ਹਾਂ ਅਤੇ ਇਸਦਾ ਇੰਤਜ਼ਾਰ ਕਰ ਰਹੀ ਹਾਂ। ਅਜਿਹੇ ਤਜ਼ਰਬੇਕਾਰ ਲੋਕਾਂ ਅਤੇ ਅਜਿਹੀ ਮਿਹਨਤੀ ਟੀਮ ਨਾਲ ਕੰਮ ਕਰਕੇ ਮੈਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ ਅਤੇ ਮੈਂ ਉਮੀਦ ਕਰਦੀ ਹਾਂ ਕਿ ਲੋਕ ਫ਼ਿਲਮ ਅਤੇ ਫ਼ਿਲਮ ਵਿਚ ਕੀਤੇ ਮੇਰੇ ਕੰਮ ਨੂੰ ਪਸੰਦ ਕਰਨਗੇ।”

‘ਮਰਜਾਣੇ ‘ਨੂੰ ਵਿਵੇਕ ਓਹਰੀ, ਸਰਬਪਾਲ ਸਿੰਘ, ਅਮ੍ਰਿਤਪਾਲ ਸਿੰਘ ਅਤੇ ਜਸਪ੍ਰੀਤ ਕੌਰ ਅਤੇ ਰਾਇਲ ਪੰਜਾਬ ਫ਼ਿਲਮਜ਼ ਨੇ ਪ੍ਰੋਡਿਊਸ ਕੀਤਾ ਹੈ ਜੋ ਫਿਲਮ ਦਾ ਸਹਿ-ਨਿਰਮਾਣ ਕਰ ਰਹੇ ਹਨ। ਇਸ ਫ਼ਿਲਮ ਪ੍ਰੀਤ ਕਮਲ ਮੁੱਖ ਭੂਮਿਕਾ ਵਿੱਚ ਸਿੱਪੀ ਗਿੱਲ ਦੇ ਨਾਲ ਨਜ਼ਰ ਆਉਣਗੇ ਜਦੋਂਕਿ ਅਮਰਦੀਪ ਸਿੰਘ ਗਿੱਲ ਇਸ ਦਾ ਨਿਰਦੇਸ਼ਨ ਕਰਨਗੇ, ਅਤੇ ਇਹ 10th July 2020 ਵਿੱਚ ਆ ਰਹੀ

Comments

comments