‘ ਵੂਮੈਨ ਡੇ ‘ ਤੇ ਦਰਸ਼ਕਾਂ ਨੂੰ ਫ਼ਿਲਮ ‘ ਗੁੱਡੀਆ ਪਟੋਲੇ ‘ ਦੇ ਰੂਪ ਵਿੱਚ ਮਿਲਿਆ ਤੋਹਫ਼ਾ ।

8 ਮਾਰਚ ਦਾ ਦਿਨ ਜਾਣੀ ਕਿ ‘ ਵੂਮੈਨ ਡੇ ‘ ਜੋ ਕਿ ਸਾਰੇ ਸੰਸਾਰ ਦੀਆਂ ਔਰਤਾਂ ਨੂੰ ਸਮਰਪਿੱਤ ਹੁੰਦਾ ਹੈ । ਇਸੇ ਹੀ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਤੇ ਔਰਤ ਦੀ ਸਖਸ਼ੀਅਤ ਨੂੰ ਦਰਸਾਉਂਦੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਰਿਲੀਜ਼ ਕੀਤੀ ਗਈ ਹੈ । ਫ਼ਿਲਮ ਦੇ ਨਾਮ ਦੀ ਤਰ੍ਹਾਂ ਹੀ ਫ਼ਿਲਮ ਦੀਆਂ ਅਦਾਕਾਰਾਂ ਵੀ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਗੁੱਡੀਆਂ ਹੀ ਹਨ । ਤੇ ਇਹਨਾਂ ਗੁੱਡੀਆ ਨਾਲ ਹੀ ਫ਼ਿਲਮ ਦੀ ਕਹਾਣੀ ਵਿੱਚ ਜੋਸ਼ ਤੇ ਖੂਬਸੂਰਤੀ ਪੈਦਾ ਹੁੰਦੀ ਹੈ ।

ਫ਼ਿਲਮ ‘ ਗੁੱਡੀਆ ਪਟੋਲੇ ‘ ਵਿੱਚ ਸੋਨਮ ਬਾਜਵਾ , ਤਾਨੀਆ, ਗੁਰਨਾਮ ਭੁੱਲਰ ਤੇ ਨਿਰਮਲ ਰਿਸ਼ੀ ਵੱਲੋਂ ਮੁੱਖ ਕਿਰਦਾਰ ਨਿਭਾਇਆ ਗਿਆ ਹੈ । ਫ਼ਿਲਮ ਦੀ ਕਹਾਣੀ ਸੋਨਮ ਬਾਜਵਾ ਤੇ ਤਾਨੀਆ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਕੈਨੇਡਾ ਦੀਆਂ ਵਸਨੀਕ ਹਨ ਤੇ ਇੰਡੀਆ ਆਪਣੇ ਨਾਨਕੇ ਪਿੰਡ ਮਿਲਣ ਤੇ ਪੰਜਾਬ ਘੁੰਮਣ ਆਈਆਂ ਹਨ ਜਿੱਥੇ ਓਹਨਾ ਦੀ ਮੁਲਾਕਾਤ ਫ਼ਿਲਮ ਦੇ ਹੀਰੋ ਗੁਰਨਾਮ ਭੁੱਲਰ ਨਾਲ ਹੁੰਦੀ ਹੈ । ਫ਼ਿਲਮ ਵਿੱਚ ਨਿਰਮਲ ਰਿਸ਼ੀ ਵੱਲੋਂ ਸੋਨਮ ਤੇ ਤਾਨੀਆ ਦੀ ਨਾਨੀ ਦਾ ਰੋਲ ਨਿਭਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਪੂਰੀ ਜਾਣ ਭਰੀ ਹੋਈ ਹੈ । ਫ਼ਿਲਮ ਦੀ ਕਹਾਣੀ ਨੂੰ ਇਹਨਾਂ ਚਾਰਾਂ ਦੇ ਕਿਰਦਾਰਾਂ ਨੇ 4 ਚੰਨ ਲਾਏ ਹੋਏ ਹਨ ।

ਪਾਲੀਵੁੱਡ ਵੱਲੋਂ ‘ ਵੋਮੈਨ ਡੇ ‘ ਤੇ ਔਰਤਾਂ ਨੂੰ ਇਸ ਫ਼ਿਲਮ ਦੇ ਰੂਪ ਵਿੱਚ ਬਹੁਤ ਵਧੀਆ ਤੋਹਫ਼ਾ ਦਿੱਤਾ ਗਿਆ ਹੈ ਕਿਉਂਕਿ ਪਾਲੀਵੁੱਡ ਵਿੱਚਲੀ ਇਹ ਇਕਲੌਤੀ ਅਜਿਹੀ ਫ਼ਿਲਮ ਹੈ ਜਿਸਦਾ ਸੰਕਲਪ ਤੇ ਕਹਾਣੀ ਔਰਤਾਂ ਦੁਆਲੇ ਘੁੰਮਦੀ ਹੈ । ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਤਾਨੀਆ ਤੇ ਨਿਰਮਲ ਰਿਸ਼ੀ ਨੇ ਬਾਕਮਾਲ ਅਦਾਕਾਰੀ ਨਾਲ ਔਰਤਾਂ ਦੇ ਨਾਲ ਨਾਲ ਸਾਰੇ ਦਰਸ਼ਕਾਂ ਨੂੰ ਵੀ ਖੂਬਸੂਰਤ ਤੋਹਫ਼ਾ ਦਿੱਤਾ ਹੈ । ਫ਼ਿਲਮ ਵਿੱਚ ਇਹਨਾਂ ਤਿੰਨਾਂ ਤੋਂ ਇਲਾਵਾ ਇੱਕ ਅਹਿਮ ਕਿਰਦਾਰ ਨਿਭਾ ਰਹੇ ਗੁਰਨਾਮ ਭੁੱਲਰ ਦੀ ਅਦਾਕਾਰੀ ਵੀ ਸ਼ਲਾਂਘਾਯੋਗ ਹੈ, ਜਿਹਨਾਂ ਨੇ ਇਸ ਫ਼ਿਲਮ ਰਾਹੀਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਦਰਸ਼ਕਾਂ ਦੇ ਦਿਲ ਜਿੱਤੇ ।

ਫ਼ਿਲਮ ‘ ਗੁੱਡੀਆ ਪਟੋਲੇ ‘ ਨੂੰ ਐਮੀ ਵਿਰਕ ਦੇ ਪ੍ਰੋਡਕਸ਼ਨ ਹਾਊਸ ‘ ਵਿਲੇਜਰਸ ਫ਼ਿਲਮ ਸਟੂਡੀਓ ‘ ਵੱਲੋਂ ਪੇਸ਼ ਕੀਤਾ ਗਿਆ ਹੈ । ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ ਤੇ ਵਿਜੈ ਕੁਮਾਰ ਅਰੋੜਾ ਵੱਲੋਂ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ । ਫ਼ਿਲਮ ਨੂੰ ਨਵ ਵਿਰਕ ਤੇ ਭਗਵੰਤ ਵਿਰਕ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ਵਿੱਚਲੇ ਹੋਰ ਅਦਾਕਾਰਾ ਦੀ ਗੱਲ ਕਰੀਏ ਤਾਂ ਰੁਪਿੰਦਰ ਰੂਪੀ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ ਵੱਲੋਂ ਕਿਰਦਾਰ ਨਿਭਾਇਆ ਗਿਆ ਹੈ । ਫ਼ਿਲਮ ਦਾ ਸੰਗੀਤ ਵੀ ਰੈਕਸ, ਸੁੱਖੀ ਮਿਊਜੀਕਲ ਡਾਕਟਰ ਤੇ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ । ਫ਼ਿਲਮ ਦੇ ਸਾਰੇ ਗਾਣਿਆ ਨੂੰ ਹੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਪਰ ਸਭ ਤੋਂ ਜਿਆਦਾ ਪਸੰਦ ਕੀਤਾ ਗਿਆ ਗਾਣਾ ਫ਼ਿਲਮ ਦਾ ਟਾਈਟਲ ਟਰੈਕ ਹੈ ਜਿਸਨੂੰ ਗੁਰਨਾਮ ਭੁੱਲਰ ਦੁਆਰਾ ਲਿਖਿਅਾ ਤੇ ਗਾਇਆ ਗਿਆ ਹੈ ।

ਜੇ ਇੱਥੇ ਗੱਲ ਕਰੀਏ ਐਮੀ ਵਿਰਕ ਦੇ ਪ੍ਰੋਡਕਸ਼ਨ ਹਾਊਸ ਦੀ ਤਾਂ ਐਮੀ ਵਿਰਕ ਨੇ ਔਰਤਾਂ ਉਪਰ ਬਣਾਈ ਇਸ ਫ਼ਿਲਮ ਰਾਹੀਂ ਸ਼ਲਾਂਘਾਯੋਗ ਕਦਮ ਚੁੱਕਿਆ ਹੈ । ਫ਼ਿਲਮ ‘ ਗੁੱਡੀਆ ਪਟੋਲੇ ‘ ਨੂੰ ਇੰਡੀਆ ਵਿੱਚ ‘ ਇਨ ਹਾਊਸ ਗਰੁੱਪ ‘ ਵੱਲੋਂ ਤੇ ਵਿਦੇਸ਼ਾ ਵਿੱਚ ‘ ਰਿਦਮ ਬੁਆਏਜ਼ ‘ ਵੱਲੋ ਡਿਸਟਰੀਬਿਓਟ ਕੀਤਾ ਗਿਆ ਹੈ । ਇਹ ਫ਼ਿਲਮ ਸਿਨੇਮਾਘਰਾਂ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ ਤੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ । ਫ਼ਿਲਮ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਜਿਹਨਾਂ ਨੇ ਪਾਲੀਵੁੱਡ ਨੂੰ ਅਜਿਹੀ ਫ਼ਿਲਮ ਦਿੱਤੀ ।

Comments

comments