ਰੱਬ ਦਾ ਰੇਡੀਓ 2 ਦਾ ਪਹਿਲਾ ਟੀਜ਼ਰ ਹੋਇਆ ਰਲੀਜ਼

ਫਿਲਮ ਵਿਚ ਤਰਸੇਮ ਜੱਸੜ ਅਤੇ ਸਿੰਮੀ ਚਹਿਲ ਨਿਭਾਉਣਗੇ ਮੁੱਖ ਕਿਰਦਾਰ

ਚੰਡੀਗੜ੍ਹ 11 ਫਰਵਰੀ 2019. ਕਿਸੇ ਬਲਾਕਬਸਟਰ ਫਿਲਮ ਦਾ ਸਿਕਉਲ ਬਣਾਉਣਾ ਹਿੱਟ ਫਿਲਮ ਬਣਾਉਣ ਦਾ ਅਜਮਾਇਆ ਹੋਇਆ ਫਾਰਮੂਲਾ ਹੈ । ਪਰ
ਅੱਜਕਲ ਦੇ ਟਰੈਂਡ ਨੂੰ ਦੇਖੀਏ ਤਾਂ ਸਿਕਉਲ ਫ਼ਿਲਮਾਂ ਪਿਛਲੀ ਕਹਾਣੀ ਤੋਂ ਕੁਝ ਅਲੱਗ ਕੰਸੈਪਟ ਨੂੰ ਲੈ ਕੇ ਬਣਾਈਆਂ ਜਾ ਰਹੀਆਂ ਹਨ । ਇਸ ਚਲਣ ਨੂੰ ਤੋੜਦੇ ਹੋਏ
। ਪਿਛਲੀ ਕਹਾਣੀ ਜਿਥੋਂ ਖਤਮ ਹੋਈ ਸੀ ਓਥੋਂ ਹੀ ਅਗਲਾ ਕਿੱਸਾ ਸ਼ੁਰੂ ਕਰਦੇ ਹੋਏ । ਤਰਸੇਮ ਜੱਸੜ ਅਤੇ ਸਿੰਮੀ ਚਹਿਲ ਦੀ 2018 ਦੀ ਹਿੱਟ ਫਿਲਮ ‘ਰੱਬ ਦਾ
ਰੇਡੀਓ ‘ ਤਿਆਰ ਹੈ ਸਿਕਉਲ ‘ਰੱਬ ਦਾ ਰੇਡੀਓ 2 ‘ ਦੇ ਨਾਲ ।

ਇਸ ਲੀਡ ਜੋੜੀ ਦੇ ਨਾਲ ‘ਰੱਬ ਦਾ ਰੇਡੀਓ 2 ‘ ਵਿਚ ਬੀ ਐਨ ਸ਼ਰਮਾ ,ਅਵਤਾਰ ਗਿੱਲ ,ਨਿਰਮਲ ਰਿਸ਼ੀ ,ਜਗਜੀਤ ਸੰਧੂ ,ਹਾਰਬੀ ਸੰਘਾ,ਗੁਰਪ੍ਰੀਤ ਭੰਗੂ ,ਸ਼ਿਵੇਂਦਰ
ਮਾਹਲ,ਸੁਨੀਤਾ ਧੀਰ,ਤਾਨਿਆਂ ਅਤੇ ਬਲਜਿੰਦਰ ਕੌਰ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਇਹ ਫਿਲਮ ਮਨਪ੍ਰੀਤ ਜੌਹਲ ਨੇ ਵੇਹਲੀ ਜਨਤਾ
ਫਿਲ੍ਮ੍ਸ ਲੇਬਲ ਦੇ ਤਹਿਤ ਆਸ਼ੂ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਦੇ ਨਾਲ ਮਿਲ ਕੇ ਪ੍ਰਡਿਊਸ ਕੀਤੀ ਹੈ । ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ
ਹੈ । ਜੱਸ ਗਰੇਵਾਲ ਨੇ ਫਿਲਮ ਦੀ ਕਹਾਣੀ ਲਿਖੀ ਹੈ । ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਦੇ ਅੰਤਰਗਤ ਰਲੀਜ਼ ਹੋਵੇਗਾ ।

ਫਿਲਮ ਦਾ ਟੀਜ਼ਰ ਹਾਲ ਹੀ ਵਿਚ ਵੇਹਲੀ ਜਨਤਾ ਰਿਕਾਰਡਸ ਦੇ ਆਫੀਸ਼ੀਅਲ ਯੂ ਟਿਊਬ ਚੈਨਲ ਤੇ ਰਲੀਜ਼ ਹੋਇਆ । ਫਿਲਮ ਦੀ ਕਹਾਣੀ ਓਥੋਂ ਹੀ ਸ਼ੁਰੂ ਹੋਵੇਗੀ
ਜਿਥੋਂ ਰੱਬ ਦਾ ਰੇਡੀਓ ਵਿੱਚੋ ਖਤਮ ਹੋਈ ਸੀ। ਇਸ ਵਾਰ ਇਹ ਮਨਜਿੰਦਰ ਅਤੇ ਗੁੱਡੀ ਦੇ ਵਿਆਹ -ਸਬੰਧ ਤੇ ਅਧਾਰਿਤ ਹੈ ।

ਫਿਲਮ ਦੇ ਲੀਡ ਅਦਾਕਾਰ ਤਰਸੇਮ ਜੱਸੜ ਨੇ ਕਿਹਾ ,” ਰੱਬ ਦਾ ਰੇਡੀਓ ਮੇਰੇ ਦਿਲ ਦੇ ਬਹੁਤ ਕਰੀਬ ਹੈ । ਇਸਨੇ ਮੈਨੂੰ ਇਕ ਅਭਿਨੇਤਾ ਦੇ ਰੂਪ ਵਿਚ ਪਹਿਚਾਣ
ਦਵਾਈ । ਅਤੇ ਦਰਸ਼ਕਾਂ ਤੋਂ ਮਿਲੀ ਪ੍ਰਤੀਕਿਰਿਆ ਦੇਖ ਕੇ ਅਸੀਂ ਖੁਦ ਨੂੰ ਬਹੁਤ ਭਾਗਾਵਾਲੇ ਮੰਨਦੇ ਹਾਂ । ਹੁਣ ‘ਰੱਬ ਦਾ ਰੇਡੀਓ 2 ‘ ਵਿਚ ਅਸੀਂ ਆਪਣੀ ਬੇਹਤਰੀਨ
ਕੋਸ਼ਿਸ਼ ਕੀਤੀ ਹੈ ਕਿ ਅਸੀਂ ਦਰਸ਼ਕਾਂ ਦੀ ਉਮੀਦ ਤੇ ਖਰੇ ਉਤਰ ਸਕੀਏ । ਮੈਨੂੰ ਉਮੀਦ ਕਿ ਹਮੇਸ਼ਾ ਦੀ ਤਰ੍ਹਾਂ ਲੋਕ ਮੇਰੇ ਕੰਮ ਨੂੰ ਪਸੰਦ ਕਰਨਗੇ । ”

‘ਰੱਬ ਦਾ ਰੇਡੀਓ 2 ‘ ਦੀ ਮੁੱਖ ਅਦਾਕਾਰ ਸਿੰਮੀ ਚਹਿਲ ਨੇ ਕਿਹਾ ,”ਗੁੱਡੀ ਇਕ ਅਜਿਹਾ ਕਿਰਦਾਰ ਹੈ ਜਿਸਨੇ ਮੈਨੂੰ ਇਕ ਅਭਿਨੇਤਰੀ ਦੇ ਰੂਪ ਵਿਚ ਹੀ ਨਹੀਂ ਬਲਕਿ
ਇਨਸਾਨ ਦੇ ਰੂਪ ਵਿਚ ਵੀ ਵਿਕਸਤ ਹੋਣ ਵਿਚ ਮਦਦ ਕੀਤੀ ਹੈ । ਤੇ ਮੈਂ ਦੁਬਾਰਾ ਇਸਨੂੰ ਵੱਡੇ ਪਰਦੇ ਤੇ ਨਿਭਾਉਣ ਲਈ ਉਤਸਾਹਿਤ ਹਾਂ ,ਇਸ ਵਾਰ ਗੁੱਡੀ ਕੁਝ
ਸਮਝਦਾਰ ਅਤੇ ਪਰਿਪੱਕ ਹੋ ਗਈ ਹੈ ਪਰ ਉਸਦੀ ਪਹਿਲਾ ਵਾਲੀ ਮਾਸੂਮੀਅਤ ਅਜੇ ਵੀ ਬਰਕਰਾਰ ਹੈ। ਮੈਨੂੰ ਉਮੀਦ ਕਿ ‘ਰੱਬ ਦਾ ਰੇਡੀਓ 2 ‘ ਲੋਕ ਦੇ ਦਿਲ ਵਿਚ
ਆਪਣੀ ਜਗ੍ਹਾ ਜਰੂਰ ਬਣਾਵੇਗੀ । ”

“ਅਸੀਂ ਹਮੇਸ਼ਾ ਹੀ ਚੰਗੇ ਕੰਮ ਨੂੰ ਪ੍ਰੋਸਾਹਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ । ਰੱਬ ਦਾ ਰੇਡੀਓ ਵਰਗੀ ਕਲਾਸਿਕ ਫਿਲਮ ਦਾ ਸਿਕਉਲ ਬਣਾਉਣਾ ਕੁਝ ਜੋਖ਼ਮ ਭਰਿਆ
ਹੋ ਸਕਦਾ ਹੈ, ਪਰ ਹਰ ਵਾਰ ਦੀ ਤਰ੍ਹਾਂ ਸਾਨੂੰ ਆਪਣੇ ਕੰਮ ਅਤੇ ਕੰਸੈਪਟ ਤੇ ਪੂਰਾ ਭਰੋਸਾ ਹੈ । ਹੁਣ ਬਸ ਅਸੀਂ ਇਹੀ ਚਾਉਂਦੇ ਹਾਂ ਕਿ ਦਰਸ਼ਕ ਇਸਨੂੰ ਬਾਹਾਂ ਖਿਲਾਰ
ਕੇ ਸਵੀਕਾਰ ਕਰਨ “,ਫਿਲਮ ਦੇ ਨਿਰਮਾਤਾ ਮਨਪ੍ਰੀਤ ਜੌਹਲ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਕਿਹਾ ।

ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਨੇ ਕੀਤਾ ਹੈ । ‘ਰੱਬ ਦਾ ਰੇਡੀਓ 2 ‘ 29 ਮਾਰਚ 2019 ਨੂੰ ਰਲੀਜ਼ ਹੋਵੇਗੀ ।

Comments

comments