ਭਾਰਤ ਪੰਜਾਬ ਦੇ ਸ਼ਹਿਰ ਫਰੀਦਕੋਟ ਦੇ ਨਾਮ ਤੇ ਬਣੀ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ 14 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਜਿਸ ਵਿੱਚ ਰੋਸ਼ਨ ਪ੍ਰਿੰਸ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ । 14 ਜੂਨ ਨੂੰ ਪੰਜਾਬੀ ਇੰਡਸਟਰੀ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਈਆਂ ਹਨ ਜਿਸ ਵਿੱਚ ਰੋਸ਼ਨ ਪ੍ਰਿੰਸ ਦੀ ‘ ਮੁੰਡਾ ਫਰੀਦਕੋਟੀਆ ‘ ਤੇ ਰਾਜਵੀਰ ਜਵੰਦਾ ਦੀ ਫ਼ਿਲਮ ‘ ਜਿੰਦ ਜਾਨ ‘ ਸ਼ਾਮਿਲ ਹਨ । ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਅਤੇ ਰਾਜਵੀਰ ਜਵੰਦਾ ਦੀਆਂ ਫ਼ਿਲਮਾਂ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਕੀ ਹੁਣ ਖ਼ਤਮ ਹੋ ਚੁੱਕਾ ਹੈ ।
ਦਿਲਮੋਰ ਫ਼ਿਲਮ ਪ੍ਰਾਈਵੇਟ ਲਿਮਿਟੇਡ ਵੱਲੋਂ ਪੇਸ਼ ਕੀਤੀ ਗਈ ਇਸ ਫਿਲਮ ਨੂੰ ਮਨਦੀਪ ਸਿੰਘ ਚਹਿਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜਦੋਂ ਕਿ ਫ਼ਿਲਮ ਦੇ ਪ੍ਰੋਡਿਊਸਰ ਦਲਜੀਤ ਸਿੰਘ ਥਿੰਦ ਅਤੇ ਮੋਂਟੀ ਸਿੱਕਾ ਹਨ । ਫ਼ਿਲਮ ਦੀ ਕਹਾਣੀ ਅੰਜਲੀ ਖੁਰਾਣਾ ਦੁਆਰਾ ਲਿਖੀ ਗਈ ਹੈ । ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਵਿੱਚ ਰੋਸ਼ਨ ਪ੍ਰਿੰਸ ਦੇ ਨਾਲ ਸ਼ਰਨ ਕੌਰ ਤੇ ਨਵਪ੍ਰੀਤ ਬੰਗਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਏ । ਫ਼ਿਲਮ ਵਿਚਲੇ ਹੋਰ ਅਦਾਕਾਰਾਂ ਦੀ ਗੱਲ ਕਰੀਏ ਤਾਂ ਮੁਕਲ ਦੇਵ, ਕਰਮਜੀਤ ਅਨਮੋਲ, ਬੀ ਐੱਨ ਸ਼ਰਮਾ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਸੁਮਿਤ ਗੁਲਾਟੀ, ਰੁਪਿੰਦਰ ਰੂਪੀ, ਜਤਿੰਦਰ ਕੌਰ, ਸੰਨੀ ਗਿੱਲ, ਪੂਨਮ ਸੂਦ, ਅੰਮ੍ਰਿਤ ਔਲਖ , ਏਕਤਾ, ਬੀ ਪੀ ਸਿੰਘ, ਦੀਪ ਸਹਿਗਲ, ਰੋਸ ਕੌਰ, ਦੀਪਾਲੀ ਮੋਂਗਾ, ਲੱਕੀ ਧਾਲੀਵਾਲ, ਇੰਦਰ ਬਾਜਵਾ, ਵੰਦਨਾ ਚੰਡੇਲ, ਅਮਰਜੀਤ ਸਰਾਂ, ਬਾਲੀ ਬਲਜੀਤ, ਜੱਸੀ, ਪੂਜਾ ਗੁਪਤਾ, ਜੈਸਿਕਾ ਕੌਰ, ਸੁਰਭੀ, ਪ੍ਰਿਆ, ਪ੍ਰਗਟ ਸਮਰਾਓ, ਅੰਮ੍ਰਿਤ ਤੇਜਾ, ਏ ਕੇ ਸਿੰਘ ਮਘਾਣੀਆਂ, ਹਰਪਿੰਦਰ ਪਿਉਰੀ, ਧੰਨਾ ਅਮਲੀ, ਗੋਨੀ ਸਾਗੂ, ਨਗਿੰਦਰ ਗੱਖੜ, ਅੰਜੂ ਕਪੂਰ, ਦਲੇਰ ਸਿੰਘ ਅਤੇ ਕਮਲ ਬੋਪਾਰਾਏ ਨੇ ਵੀ ਫ਼ਿਲਮ ਵਿੱਚ ਆਪਣੀ ਭੂਮਿਕਾ ਨਿਭਾਈ ਹੈ ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਇਸ ਵਿੱਚ ਰੌਸ਼ਨ ਪ੍ਰਿੰਸ ਨੂੰ ਭਾਰਤ ਪੰਜਾਬ ਦੇ ਫਰੀਦਕੋਟ ਸ਼ਹਿਰ ਦਾ ਦਿਖਾਇਆ ਗਿਆ ਹੈ ਜੋ ਆਪਣੇ ਸ਼ਹਿਰ ਨੂੰ ਬਹੁਤ ਪਿਆਰ ਕਰਦਾ ਹੈ । ਫਰੀਦ ਦਾ ਕਿਰਦਾਰ ਨਿਭਾ ਰਹੇ ਰੋਸ਼ਨ ਪ੍ਰਿੰਸ ਦੇ ਘਰਦੇ ਉਸ ਦਾ ਵਿਆਹ ਕੈਨੇਡਾ ਦੀ ਕੁੜੀ ਨਾਲ ਤਹਿ ਕਰ ਦਿੰਦੇ ਨੇ ਜਿਸ ਤੋਂ ਪ੍ਰੇਸ਼ਾਨ ਫਰੀਦ ਸ਼ਰਾਬ ਪੀਂਦਾ ਹੈ ਤੇ ਇਕ ਟਰੱਕ ਵਿੱਚ ਬੈਠ ਜਾਂਦਾ ਹੈ ਜੋ ਕਿ ਉਸ ਨੂੰ ਪਾਕਿਸਤਾਨ ਫਰੀਦਕੋਟ ਵਿਖੇ ਲੈ ਆਉਂਦਾ ਹੈ । ਗਲਤੀ ਨਾਲ ਪਾਕਿਸਤਾਨ ਦੇ ਫ਼ਰੀਦਕੋਟ ਸ਼ਹਿਰ ਵਿੱਚ ਆਏ ਫਰੀਦ ਕਾਰਨ ਫ਼ਿਲਮ ਦੀ ਕਹਾਣੀ ਵਿੱਚ ਬਦਲਾਵ ਆਉਂਦਾ ਹੈ । ਭਾਰਤ ਪਾਕਿਸਤਾਨ ਵਿਚਲੇ ਫਰੀਦਕੋਟ ਸ਼ਹਿਰ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਦਿਖਾਉਂਦੀ ਇਸ ਫ਼ਿਲਮ ਵਿੱਚ ਗਲਤੀ ਨਾਲ ਪਾਕਿਸਤਾਨ ਦੇ ਫਰੀਦਕੋਟ ਸ਼ਹਿਰ ਪਹੁੰਚਿਆ ਰੋਸ਼ਨ ਰੌਸ਼ਨ ਪ੍ਰਿੰਸ ਗੂੰਗਾ ਹੋਣ ਦਾ ਨਾਟਕ ਕਰਕੇ ਪਾਕਿਸਤਾਨ ਵਿੱਚ ਹੀ ਠਹਿਰਾਵ ਕਰਦਾ ਹੈ ਜਿੱਥੇ ਉਸ ਦੀ ਮੁਲਾਕਾਤ ਬੀਐੱਨ ਸ਼ਰਮਾ ਕਰਮਜੀਤ ਅਨਮੋਲ ਤੇ ਨਵਪ੍ਰੀਤ ਨਾਲ ਹੁੰਦੀ ਹੈ ਜਿਥੇ ਉਸਨੂੰ ਨਵਪ੍ਰੀਤ ਨਾਲ ਪਿਆਰ ਹੋ ਜਾਂਦਾ ਹੈ ।
ਫਰੀਦ ਤੇ ਮਰੀਅਮ ਦੇ ਪਿਆਰ ਵਿੱਚ ਦੋ ਦੇਸ਼ ਆ ਜਾਂਦੇ ਹਨ । ਫਰੀਦ ਤੇ ਮਰੀਅਮ ਦੀ ਪਿਆਰ ਕਹਾਣੀ ਦਾ ਅੰਤ ਕੀ ਹੁੰਦਾ ਹੈ ਇਹ ਤੇ ਕੀ ਕੀ ਮੁਸੀਬਤਾਂ ਦਾ ਸਾਹਮਣਾ ਇਸ ਜੋੜੀ ਨੂੰ ਕਰਨਾ ਪੈਂਦਾ ਇਹ ਫ਼ਿਲਮ ਦੇਖਣ ਤੇ ਹੀ ਪਤਾ ਚੱਲੇਗਾ ਸੋ ਮੁੰਡਾ ਫਰੀਦਕੋਟੀਆ 14 ਜੂਨ 2019 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ । ਕਾਮੇਡੀ ਅਤੇ ਮਨੋਰੰਜਨ ਨਾਲ ਭਰਪੂਰ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਹੱਦ ਪਸੰਦ ਕੀਤੀ ਜਾ ਰਹੀ ਹੈ ।
ਰੋਸ਼ਨ ਪ੍ਰਿੰਸ ਦੀ ਫ਼ਿਲਮ ‘ ਮੁੰਡਾ ਫਰੀਦਕੋਟੀਆ ‘ ਸਿਨੇਮਾਘਰਾਂ ਵਿੱਚ ਹੋਈ ਰਿਲੀਜ਼ ।
previous post