ਪੰਜਾਬੀ ਫ਼ਿਲਮ ਇੰਡਸਟਰੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ । ਹਰ ਹਫ਼ਤੇ ਇਕ ਨਵੀਂ ਫ਼ਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਜਿਸ ਦਾ ਕਨਸੈਪਟ ਤੇ ਕਹਾਣੀ ਵੱਖਰੀ ਹੁੰਦੀ ਹੈ । ਐਸੇ ਹੀ ਵੱਖਰੇ ਕਨਸੈਪਟ ਨੂੰ ਦਰਸਾਉਂਦੀ ਫ਼ਿਲਮ ‘ 15 ਲੱਖ ਕਦੋਂ ਆਉਗਾ ‘ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ । ਇਸ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਉਹ ਬਾਕੀ ਫ਼ਿਲਮਾਂ ਨਾਲੋਂ ਵੱਖਰੀ ਹੈ, ਰਵਿੰਦਰ ਗਰੇਵਾਲ ਤੇ ਪੂਜਾ ਵਰਮਾ ਇਸ ਫ਼ਿਲਮ ਦੇ ਮੁੱਖ ਕਿਰਦਾਰ ਹਨ ਇਹਨਾਂ ਦਾ ਸਾਥ ਦਿੰਦੇ ਨਜ਼ਰ ਆਉਣਗੇ ਹੌਬੀ ਧਾਲੀਵਾਲ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ ਤੇ ਪੋਲੀਵੁੱਡ ਦੇ ਹੋਰ ਬਹਿਤਰੀਨ ਅਦਾਕਾਰ ।
ਇਹ ਗੱਲ ਤਾਂ ਸਾਫ ਹੈ ਕਿ ਇਸ ਫ਼ਿਲਮ ਦੀ ਕਹਾਣੀ ਬਾਕੀ ਫ਼ਿਲਮਾਂ ਨਾਲੋਂ ਬਹੁਤ ਵੱਖਰੀ ਹੈ । ‘ 15 ਲੱਖ ਕਦੋਂ ਆਉਗਾ ‘ ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਰਵਿੰਦਰ ਗਰੇਵਾਲ ਪੈਸਿਆਂ ਦਾ ਭਰਿਆ ਬੈਗ ਲੈਕੇ ਖੜੇ ਹਨ ਤੇ ਸਾਰਿਆਂ ਦੀ ਮੁਸਕਰਾਹਟ ਇਹ ਦੱਸ ਰਹੀ ਹੈ ਕਿ 15 ਲੱਖ ਓਹਨਾ ਹੱਥ ਆ ਚੁੱਕਿਆ । ਇਹ 15 ਲੱਖ ਓਹਨਾ ਹੱਥ ਕਿਵੇਂ ਆਉਂਦਾ ਤੇ ਉਸ ਪਿੱਛੇ ਕਿ ਰਾਜ ਹੈ ਇਸ ਦੇ ਆਲੇ ਦੁਆਲੇ ਫ਼ਿਲਮ ਦੀ ਕਹਾਣੀ ਘੁੰਮੇਗੀ ਜਿਸ ਨੂੰ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ । ਇਸ ਫ਼ਿਲਮ ਨੂੰ ‘ ਫ੍ਰਾਈਡੇ ਰਸ਼ ਮੋਸ਼ਨ ਪਿਕਚਰ ‘ ਦੁਆਰਾ ਪੇਸ਼ ਕੀਤਾ ਗਿਆ ਹੈ, ਜਿਹਨਾਂ ਨੇ ਪਿਛਲੇ ਦਿਨੀ ਪੋਲੀਵੁੱਡ ਨੂੰ ਇੱਕ ਬਹਿਤਰੀਨ ਅਰਥਪੂਰਵਕ ਫ਼ਿਲਮ ‘ ਓ ਅ ‘ ਦੇ ਰੂਪ ਵਿੱਚ ਦਿੱਤੀ । ਇਹ ਗੱਲ ਪੱਕੀ ਹੈ ਕਿ ਇਹ ਪ੍ਰੋਡਕਸ਼ਨ ਹਾਊਸ ਦਰਸ਼ਕਾਂ ਨੂੰ ਇਕ ਵਧੀਆ ਮੈਸੇਜ ਵਾਲੀ ਫ਼ਿਲਮ ਦੇਵੇਗਾ ।
ਰੁਪਾਲੀ ਗੁਪਤਾ ਦੁਆਰਾ ਪ੍ਰੋਡਿਊਸ ਕੀਤੀ ਇਸ ਫ਼ਿਲਮ ਦੇ ਮਨਪ੍ਰੀਤ ਬਰਾੜ ਨਿਰਦੇਸ਼ਕ ਹਨ ਤੇ ਫ਼ਿਲਮ ਦੀ ਕਹਾਣੀ ਸੁਰਮੀਤ ਮਾਵੀ ਦੁਆਰਾ ਲਿਖੀ ਗਈ ਹੈ । ਫ਼ਿਲਮ ਦਾ ਸੰਗੀਤ ਜੇ ਕੀ, ਜੱਗੀ ਸਿੰਘ ਤੇ ਡੀ ਜੇ ਡਸਟਰ ਦੁਆਰਾ ਦਿੱਤਾ ਗਿਆ ਹੈ ਤੇ ਫ਼ਿਲਮ ਦੇ ਗਾਣਿਆਂ ਨੂੰ ਰਵਿੰਦਰ ਗਰੇਵਾਲ ਤੇ ਰਣਜੀਤ ਬਾਵਾ ਨੇ ਆਪਣੀ ਅਵਾਜ ਨਾਲ ਸਜਾਇਆ ਹੈ । ਪੰਜਾਬੀ ਸਿਨੇਮਾਂ ਦਰਸ਼ਕਾਂ ਲਈ ਅਜਿਹੇ ਬਹੁਤ ਸਾਰੇ ਸਬਜੈਕਟ ਤੇ ਕਨਸੈਪਟ ਲੈਕੇ ਆ ਰਿਹਾ ਹੈ ਜਿਹਨਾਂ ਨੂੰ ਦਰਸ਼ਕਾਂ ਵੱਲੋਂ ਵੀ ਚੰਗਾ ਰਿਸਪੌਂਸ ਮਿਲ ਰਿਹਾ ਹੈ । ਸਾਲ 2019 ਦੇ ਤਕਰੀਬਨ ਹਰ ਹਫ਼ਤੇ ਇਕ ਪੰਜਾਬੀ ਫ਼ਿਲਮ ਰਿਲੀਜ਼ ਹੋਣੀ ਹੈ ਉਸੇ ਲਿਸਟ ਵਿੱਚੋ ‘ 15 ਲੱਖ ਕਦੋਂ ਆਉਗਾ ‘ ਫ਼ਿਲਮ ਰਿਲੀਜ਼ ਹੋਏਗੀ ਮਾਰਚ 2019 ਨੂੰ ਜਿਸ ਨੂੰ ਸਿਨੇਮਾਘਰਾਂ ਵਿੱਚ ਦੇਖਣ ਦਾ ਇੰਤਜਾਰ ਹੈ ।