ਭਾਈ ਗੁਰਪ੍ਰੀਤ ਸਿੰਘ ਸ਼ਿਮਲੇਵਾਲੇ ਅਤੇ ਉਹਨਾਂ ਦੀ ਮਾਤਾ ਜੀ ਦਾ ਸੋਸ਼ਲ ਮੀਡਿਆ ਦੇ ਫੈਲੇ ਵਿਵਾਦ

ਹਰ ਰੋਜ ਸੋਸ਼ਲ ਮੀਡਿਆ ਉੱਤੇ ਕਈ ਮੁੱਦੇ ਉਠਦੇ ਹਨ ਪਰ ਅੱਜ ਜਿਹੜੇ ਮੁੱਦੇ ਦੀ ਗੱਲ ਕਰਨ ਜਾ ਰਿਹਾ ਉਹ ਹੈ ਭਾਈ ਗੁਰਪ੍ਰੀਤ ਸਿੰਘ ਸ਼ਿਮਲੇਵਾਲੇ ਅਤੇ ਉਹਨਾਂ ਦੀ ਮਾਤਾ ਜੀ ਦਾ ਸੋਸ਼ਲ ਮੀਡਿਆ ਦੇ ਫੈਲੇ ਵਿਵਾਦ ਦੀ

ਕੁੱਝ ਦਿਨ ਪਹਿਲਾ ਸੋਸ਼ਲ ਮੀਡਿਆ ਉੱਤੇ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਤਾ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕੇ ਮੇਰੇ ਪੁੱਤਰ ਨੇ ਮੈਨੂੰ ਇਕ ਸਾਲ ਤੋਂ ਘਰੋਂ ਕੱਢ ਦਿੱਤਾ ।

ਫਿਰ ਉਸ ਗੱਲ ਦਾ ਸ਼ਪਸ਼ਟੀਕਰਨ ਦਿੰਦਿਆ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕੇ ਮਾਤਾ ਜੀ ਨੂੰ ਗੁਮਰਾਹ ਕੀਤਾ ਜਾ ਰਿਹਾ ਮੈ ਬਹੁਤ ਵਾਰ ਮਾਤਾ ਜੀ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਮਾਤਾ ਜੀ ਨੇ ਮਨਾ ਕਰ ਦਿੱਤਾ ਕਿ ਉਹ ਇਥੋਂ ਨਹੀਂ ਜਾਣਗੇ । ਇਹ ਸਾਰਾ ਸਪਸ਼ਟੀਕਰਨ ਉਹਨਾਂ ਨੇ ਆਪਣੀਆਂ ਮਾਸੀਆਂ ਨਾਲ ਬੈਠ ਕੇ ਦਿੱਤਾ ਕਿ ਉਹਨਾਂ ਨੇ ਕਦੀ ਵੀ ਮਾਤਾ ਜੀ ਨੂੰ ਘਰ ਆਉਣ ਤੋਂ ਨਹੀਂ ਰੋਕਿਆ।

ਗੁਰਪ੍ਰੀਤ ਸਿੰਘ ਦੀ ਉਸ ਵੀਡੀਓ ਥੱਲੇ ਮਾਤਾ ਜੀ ਦੀਆ ਟਿਕਟੋਕ ਵੀਡੀਓ ਵੀ ਕਮੇੰਟ੍ਸ ਵੱਜੋਂ ਆਈਆਂ ਜਿਨ੍ਹਾਂ ਵਿੱਚ ਨਾ ਤਾਂ ਮਾਤਾ ਜੀ ਨੇ ਗਾਤਰਾ ਪਾਇਆ ਹੋਇਆ ਸੀ ਅਤੇ ਨਾ ਹੀ ਉਹ ਏਨੇ ਮਾੜੇ ਹਾਲਤ ਵਿੱਚ ਲੱਗਦੇ ਸਨ ਜਿੰਨਾ ਉਹ ਵਾਇਰਲ ਕੀਤੀਆ ਵੀਡਿਓ ਦੇ ਵਿੱਚ ਕਹਿ ਰਹੇ ਸਨ ਕਿਊਕਿ ਟਿਕਟੋਕ ਵੀਡੀਓ ਵਿੱਚ ਉਹਨਾਂ ਦੇ ਸੋਨੇ ਦੇ ਗਹਿਣੇ ਅਤੇ ਮਹਿੰਗੇ ਸੂਟ ਪਾਏ ਵੀ ਸਾਫ ਦੇਖੇ ਜਾ ਸਕਦੇ ਹਨ ਅਤੇ ਕੁੱਝ ਸਮੇ ਬਾਅਦ ਹੀ ਉਸ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਜਿਥੋਂ ਇਹ ਵੀਡਿਓਜ਼ ਮਿਲ ਰਹੀਆਂ ਹਨ।

ਫਿਰ ਮਾਤਾ ਜੀ ਦੀ ਦੂਸਰੀ ਵੀਡੀਓ ਸਾਹਮਣੇ ਆਉਂਦੀ ਹੈ ਕਟਾਣੀ ਸਾਹਿਬ ਤੋਂ ਜਿੱਥੇ ਮਾਤਾ ਜੀ ਨੇ ਕਿਹਾ ਕਿ ਗੁਰਪ੍ਰੀਤ ਉਹਨਾਂ ਨੂੰ ਇਕ ਕਮਰਾ ਦੇ ਦੇਵੇ ਅਤੇ ਫਿਰ ਆਪਣੀ ਤੀਸਰੀ ਵੀਡਿਓ ਵਿੱਚ ਡੈਲੀਪੋਸਟ ਨਾਲ ਇੰਟਰਵਿਊ ਦਰਮਿਆਨ ਉਹਨਾਂ ਨੇ ਕਿਹਾ ਮੈਨੂੰ ਡਰ ਲੱਗਦਾ ਮੈ ਗੁਰਪ੍ਰੀਤ ਨਾਲ ਨਹੀਂ ਜਾਣਾ ਭਾਵੇ ਉਹ ਮੈਨੂੰ ਲੈਣ ਵੀ ਆਵੇ । ਇਹਨਾਂ ਸਭ ਵੀਡੀਓ ਦੇ ਵਿੱਚ ਮਾਤਾ ਜੀ ਦੇ ਬਦਲਦੇ ਬਿਆਨਾਂ ਅਤੇ ਟਿਕਟੋਕ ਦੀਆ ਵੀਡੀਓ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਸੱਚਮੁੱਚ ਉਹਨਾਂ ਦੇ ਮਾਤਾ ਜੀ ਬੋਲ ਰਹੇ ਸਨ ਜਾ ਫਿਰ ਇਸ ਪਿੱਛੇ ਕਿਸੇ ਦੀ ਸਾਜਿਸ਼ ਹੈ . ਕਿਉਕਿ ਇੱਕ ਘਰ ਦੀ ਲੜਾਈ ਨੂੰ ਲੈਕੇ ਇੱਕ ਮਾਂ ਦਾ ਸੋਸ਼ਲ ਮੀਡਿਆ ਤੇ ਆਉਣਾ ਕੋਈ ਛੋਟੀ ਗੱਲ ਨਹੀਂ ਹੋ ਸਕਦੀ । ਇਸ ਦਰਮਿਆਨ ਇਹ ਵੀ ਪਤਾ ਲੱਗਾ ਕੇ ਗੁਰਪ੍ਰੀਤ ਸਿੰਘ ਆਪਣੇ ਮਾਤਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਨਾ ਹੀ ਉਹਨਾਂ ਦਾ ਫੋਨ ਚੱਕ ਰਹੇ ਹਨ ਅਤੇ ਨਾ ਹੀ ਮਿਲਣ ਲ਼ਈ ਤਿਆਰ ਸਨ ।
ਫਿਰ ਗੁਰਪ੍ਰੀਤ ਸਿੰਘ ਨੇ ਸੰਗਤ ਦੀ ਸਹਾਇਤਾ ਨਾਲ ਮਾਤਾ ਜੀ ਨੂੰ ਲੱਭਿਆ ਅਤੇ ਭਾਈ ਦਯਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲਿਆ ਨਾਲ ਮਾਤਾ ਜੀ ਨਾਲ ਗੱਲਬਾਤ ਕਰਨ ਲਈ ਗਏ ਪਰ ਮਾਤਾ ਜੀ ਨੇ ਉਹਨਾਂ ਨਾਲ ਜਾਨ ਤੋਂ ਇਨਕਾਰ ਕਰ ਦਿੱਤਾ ਅਤੇ ਦੂਜੇ ਪਾਸੇ ਲੋਕਾਂ ਵੱਲੋਂ ਉਹਨਾਂ ਨੂੰ ਪ੍ਰੇਸ਼ਾਨੀਜਨਕ ਕਾਲ ਅਤੇ ਲਾਹਨਤ ਆਉਣ ਲਗਿਆ ਸਨ
ਜਿਸ ਨੇ ਗੁਰਪ੍ਰੀਤ ਸਿੰਘ ਨੂੰ ਮਾਨਸਿਕ ਤੋਰ ਤੇ ਕਾਫੀ ਪ੍ਰੇਸ਼ਾਨ ਕੀਤਾ ਅਤੇ ਫਿਰ ਗੁਰਪ੍ਰੀਤ ਸਿੰਘ ਦੀ ਇੱਕ ਵੀਡੀਓ ਆਈ ਜਿਸ ਵਿੱਚ ਉਹ ਭਾਵੁਕ ਸਨ ਅਤੇ ਕੁੱਝ ਗ਼ਲਤ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਸਨ ਜਿਥੇ ਪੁਲਿਸ ਵੱਲੋਂ ਉਹਨਾਂ ਦਾ ਨੰਬਰ ਟਰੈਕ ਕਰਕੇ ਉਹਨਾਂ ਨੂੰ ਰੋਕਿਆ ਗਿਆ।

ਭਾਈ ਗੁਰਪ੍ਰੀਤ ਸਿੰਘ ਦੀ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂ ਲੱਗਾ ਕੇ ਸਾਨੂ ਇਸ ਮਸਲੇ ਦੀ ਜੜ੍ਹ ਤਕ ਜਾਣਾ ਚਾਹੀਦਾ ਅਤੇ ਪੜਤਾਲ ਕਰਨੀ ਚਾਹੀਦੀ ਹੈ ਕਿਉਕਿ ਇੱਕ ਗੁਰੂ ਕੇ ਕੀਰਤਨੀਏ ਦਾ ਸਾਰਾ ਕਰੀਅਰ ਦਾਹ ਤੇ ਲੱਗ ਚੁੱਕਾ ਸੀ।

ਭਾਈ ਗੁਰਪ੍ਰੀਤ ਸਿੰਘ ਆਪਣੀ ਉਸ ਵੀਡਿਓ ਦੇ ਵਿੱਚ ਦੋ ਨਾਮ ਲਾਏ ਸਨ ਜਿਨ੍ਹਾਂ ਵਿੱਚੋ ਇੱਕ ਨਾਮ ਸੀ ਮਨਮੋਹਨ ਸਿੰਘ ਵਿੱਕੀ ਅਤੇ ਦੂਸਰਾ ਮਨਮੋਹਨ ਸਿੰਘ ਮੋਹਣੀ ਜਿਨ੍ਹਾਂ ਵੱਲੋਂ ਮਾਤਾ ਜੀ ਨੂੰ ਗੁਮਰਾਹ ਕਰਕੇ ਇਹ ਸਭ ਕਰਵਾਇਆ ਜਾ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾ ਉਹਨਾਂ ਵੱਲੋਂ ਮਨਮੋਹਨ ਸਿੰਘ ਵਿੱਕੀ ਦੇ ਖਿਲਾਫ SSP ਮੋਹਾਲੀ ਨੂੰ ਇੱਕ ਸ਼ਿਕਾਇਤ ਦਿਤੀ ਗਈ ਸੀ ਜਿਸ ਵਿੱਚ ਵਿੱਕੀ ਨੇ ਉਹਨਾਂ ਦੀ ਇੱਕ ਨਕਲੀ ਕਾਲ ਰਿਕਾਡਿੰਗ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਦੋ ਸਾਈਬਰ ਕ੍ਰਾਈਮ ਸੈੱਲ ਵੱਲੋਂ ਉਹ ਵੀਡੀਓ ਬਾਰੇ ਪੜਤਾਲ ਕੀਤੀ ਤਾ ਪਤਾ ਲੱਗਾ ਕੇ ਉਸ ਪਿੱਛੇ ਮਨਮੋਹਨ ਸਿੰਘ ਵਿੱਕੀ ਦਾ ਹੱਥ ਸੀ ਜਿਸ ਦੀ ਪਿੱਛਲੇ 3-4 ਮਹੀਨਿਆਂ ਤੋਂ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ । ਜਿਸ ਵੱਲੋਂ ਇਸ ਸਭ ਨੂੰ ਦਬਾਉਣ ਲਈ ਗੁਰਪ੍ਰੀਤ ਸਿੰਘ ਜੀ ਦੀ ਮਾਤਾ ਨੂੰ ਮੋਹਰਾ ਬਣਾ ਕੇ ਇਸ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਆਪਣੇ ਕੇਸ ਨੂੰ ਦਬਾਉਣ ਲਈ ਇਹ ਕੋਸ਼ਿਸ਼ ਕੀਤੀ ਗਈ ਸੀ। ਕਿਉਕਿ ਮਨਮੋਹਨ ਸਿੰਘ ਵਿੱਕੀ ਹੋਰ ਕੋਈ ਨੀ ਗੁਰਪ੍ਰੀਤ ਸਿੰਘ ਦੇ ਮਾਮੇ ਦਾ ਮੁੰਡਾ ਹੈ।

ਗੁਰਪ੍ਰੀਤ ਸਿੰਘ ਦੀ ਵੀਡੀਓ ਵਿੱਚ ਦੂਸਰਾ ਨਾਮ ਸਾਹਮਣੇ ਆਇਆ ਮਨਮੋਹਨ ਸਿੰਘ ਮੋਹਣੀ ਜਿਨ੍ਹਾਂ ਦਾ ਸਕੂਲ ਭਾਈ ਗੁਰਪ੍ਰੀਤ ਸਿੰਘ ਦੇ ਲੁਧਿਆਣੇ ਵਾਲੇ ਘਰ ਦੇ ਨਾਲ ਹੈ ਅਤੇ ਮੋਹਣੀ ਨੇ ਗੁਰਪ੍ਰੀਤ ਸਿੰਘ ਤੋਂ ਉਹ ਪ੍ਰਾਪਰਟੀ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਗੁਰਪ੍ਰੀਤ ਸਿੰਘ ਨੇ ਮਨਾ ਕਰ ਦਿੱਤਾ । ਮਨਮੋਹਨ ਸਿੰਘ ਨੇ ਆਪਣੇ ਸਕੂਲ ਦੇ ਨਾਲ ਲੱਗਦੀ ਹਰ ਪ੍ਰਾਪਰਟੀ ਖਰੀਦ ਲਈ ਸੀ ਪਰ ਉਹ ਗੁਰਪ੍ਰੀਤ ਸਿੰਘ ਦੇ ਘਰ ਨੂੰ ਨਹੀਂ ਖਰੀਦ ਪਾ ਰਿਹਾ ਸੀ ਅਤੇ ਨਾ ਹੀ ਉਹਨਾਂ ਨੂੰ ਬਣਦਾ ਮੂਲ ਦੇ ਰਿਹਾ ਸੀ . ਕਾਬਿਲੇਗੌਰ ਹੈ ਕੇ ਮੋਹਣੀ ਦਾ ਕਹਿਣਾ ਸੀ ਕੇ ਇਹ ਪ੍ਰੋਪਰਟੀ ਉਸ ਨੇ ਗੁਰਪ੍ਰੀਤ ਸਿੰਘ ਨੂੰ ਦਾਨ ਵਿੱਚ ਦਿੱਤੀ ਅਤੇ ਸਿਰਫ 46000 ਰੁਪਏ ਲੈਕੇ ਉਸ ਨੂੰ ਰਿਜਿਸਟਰੀ ਕਰ ਦਿੱਤੀ ਪਰ ਰਜਿਸਟਰੀ ਦੇ ਕਾਜਤਾ ਤੋਂ ਇਹ ਸਾਬਿਤ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਨੇ ਇਹ ਜਾਇਦਾਤ ਮੋਹਣੀ ਦੇ ਪਿਤਾ ਪਾਸੋ ਬੈਂਕ ਲੋਂਨ ਦੇ ਨਾਲ ਬਣਦੀ ਰਕਮ ਦੇ ਕੇ ਖਰੀਦੀ ਇਹਨਾਂ ਹੀ ਨਹੀਂ ਮੋਹਣੀ ਵਲੋਂ ਉਹਨਾਂ ਦੇ ਮਕਾਨ ਦੇ ਨਾਲ ਲੱਗਦੀ ਗਲੀ ਦੇ ਨਾਲਦੇ ਮਕਾਨਾਂ ਨੂੰ ਵੀ ਖਰੀਦ ਕੇ ਗਲੀ ਤੇ ਵੀ ਕਬਜਾ ਕਰ ਲਿਆ ਗਿਆ ਅਤੇ ਉਹਨਾਂ ਦੇ ਘਰ ਦੇ ਬਾਹਰ ਸੀਵਰੇਜ ਪੈਣ ਤੋਂ ਵੀ ਰੋਕ ਦਿੱਤਾ ਗਿਆ । ਜਿਸ ਨਾਲ ਘਰ ਦੀਆ ਟੋਇਲੇਟ ਭਰ ਗਈਆਂ ਅਤੇ ਬਾਅਦ ਵਿੱਚ ਉਹਨਾਂ ਨੂੰ ਭਰਿਆ ਖੁਇਆ ਵੀ ਨਹੀਂ ਪੱਟਣ ਦਿੱਤੀਆਂ ਗਈਆਂ। ਇਸ ਹੱਦ ਤੱਕ ਗੁਰਪਰੀਤ ਸਿੰਘ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਜਦੋ ਗੁਰਪ੍ਰੀਤ ਸਿੰਘ ਮੋਹਾਲੀ ਸ਼ਿਫਟ ਹੋਇਆ ਤਾਂ ਉਸ ਨੇ ਮਾਤਾ ਜੀ ਨੂੰ ਇੱਕ ਬੈਂਕ ਅਕਾਊਂਟ ਖੁਲਵਾਕੇ ਪੈਸੇ ਵੀ ਪਾਉਣੇ ਸੁਰੂ ਕੀਤੇ ਅਤੇ ਮਾਤਾ ਜੀ ਨੂੰ ਆਪਣੇ ਵਲ ਕਰਨ ਦੀ ਕੋਸਿ਼ਸ਼ ਕੀਤੀ ਇਹਨਾਂ ਹੀ ਨਹੀਂ ਉਸ ਨੇ ਨਵੇਂ ਬਣੇ ਉਸ ਮਕਾਨ ਨੂੰ ਕਮਜ਼ੋਰ ਦੱਸਕੇ ਗਿਰਵਉਣ ਦੀ ਵੀ ਕੋਸਿ਼ਸ਼ ਕੀਤੀ ਕਿਉਂਕਿ ਗੁਰਪ੍ਰੀਤ ਉਸ ਨੂੰ ਪ੍ਰੋਪਰਟੀ ਵੇਚਣ ਲਈ ਤਿਆਰ ਨਹੀਂ ਸੀ

ਇਹਨਾਂ ਹੀ ਨਹੀਂ ਉਹਨਾਂ ਵੱਲੋਂ ਮਾਤਾ ਜੀ ਨੂੰ ਗੁੰਮਰਾਹ ਕਰਕੇ ਪ੍ਰਾਪਰਟੀ ਦੇ ਦੋ ਕੇਸ ਗੁਰਪ੍ਰੀਤ ਸਿੰਘ ਦੀ ਮਾਤਾ ਵਲੋਂ ਪਵਾਏ ਗਏ ਜਿਸ ਵਿੱਚ ਗੁਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਦੀ ਪਤਨੀ ਪ੍ਰਭਜੀਤ ਕੌਰ 12 ਸਾਲ ਦੀ ਦੀ ਪੋਤਰੀ ਅਨੰਤਪ੍ਰੀਤ ਅਤੇ 7 ਸਾਲ ਦੇ ਪੋਤੇ ਸਚਕਿਰਤ ਦੇ ਖਿਲਾਫ ਦਸੰਬਰ ਦੇ ਕੇਸ ਦਰਜ ਕੀਤੇ ਗਏ ਤਾਂਜੋ ਬੱਚੇ ਵੀ ਪ੍ਰੋਪੇਟੀ ਉੱਤੇ ਹਕ਼ ਨਾ ਜਮਾ ਸਕਣ ਪਰ ਕੇਸ ਦੇ ਪੇਪਰ ਦੇਖ ਕੇ ਪਤਾ ਲੱਗਾ ਕੇ ਇਹ ਕੈਸ ਮਾਤਾ ਜੀ ਵਲੋਂ ਨਹੀਂ ਬਲਕਿ ਕਿਸੇ ਹੋਰ ਵਲੋਂ ਕੀਤਾ ਗਿਆ ਕਿਉਕਿ ਕੈਸ ਦੇ ਪੇਪਰ ਵਿੱਚ ਮਾਤਾ ਜੀ ਦੇ ਪਤੀ ਦਾ ਨਾਮ ਅਤੇ ਉਹਨਾਂ ਦੀ ਪੋਤੀ ਦਾ ਨਾਮ ਹੀ ਗ਼ਲਤ ਸੀ ਅਤੇ ਕੇਸ ਦੇ ਪੇਪਰ ਅੰਗਰੇਜ਼ੀ ਵਿੱਚ ਸਨ ਪਰ ਮਾਤਾ ਜੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਸਿਰਫ ਉਹਨਾਂ ਦੇ ਦਸਤਖਤ ਹੀ ਉਹਨਾਂ ਕਾਗਜਾਂ ਉੱਤੇ ਸਨ ਜੋ ਕਿ ਧੋਖੇ ਨਾਲ ਕਰਵਾਏ ਗਏ ਸਨ ।

ਇਹਨਾਂ ਸਭ ਤੋਂ ਇਹ ਸਾਫ ਪਤਾ ਲੱਗਦਾ ਹੈ ਕੇ ਇਹ ਸਾਰੀ ਚਾਲ ਗੁਰਪ੍ਰੀਤ ਸਿੰਘ ਨੂੰ ਫਸਾਉਣ ਦੇ ਲਈ ਕੀਤੀ ਗਈ ਅਤੇ ਉਹਨਾਂ ਦੀ ਮਾਤਾ ਜੀ ਨੂੰ ਇਸ ਦਾ ਮੋਹਰਾ ਬਣਾਇਆ ਗਿਆ ।
ਗੁਰਪ੍ਰੀਤ ਸਿੰਘ ਦੀ ਮਾਤਾ ਜੀ ਦਾ ਕਹਿਣਾਂ ਕਿ ਉਹਨਾਂ ਨੂੰ ਇਕ ਸਾਲ ਤੋਂ ਘਰੋ ਕੱਢਿਆ । ਪਰ ਰਿਸਤੇਦਾਰਾ ਦਾ ਕਹਿਣਾ ਕਿ ਗੁਰਪ੍ਰੀਤ ਦੇ ਮੋਹਾਲੀ ਸ਼ਿਫਟ ਹੋਣ ਤੋ 4 ਮਹੀਨੇ ਤੱਕ ਮਾਤਾ ਜੀ ਉਸ ਘਰ ਵਿੱਚ ਸਨ ਫਿਰ ਉਸਤੋ ਬਾਅਦ ਉਹ ਆਪਣੀ ਧੀ ਕੋਲ ਗਏ ਸਨ।
ਕਿਸੇ ਨਾਲ ਲਾਗਦਾਠ ਕੱਢਣ ਅਤੇ ਆਪਣਾ ਫਾਇਦਾ ਕਰਨ ਲਈ ਇਨਸਾਨ ਇਹਨਾਂ ਹੋਸ਼ ਗਵਾ ਬੈਠਦਾ ਕਿ ਇਨਸਾਨੀ ਰਿਸ਼ਤਿਆਂ ਨੂੰ ਹੀ ਸ਼ਰਮਸਾਰ ਕਰ ਦਿੰਦਾ

Comments

comments