ਬੈਨੇਟ ਦੋਸਾਂਝ ਨੇ ਆਪਣਾ ਅਗਲਾ ਗੀਤ ‘ਵਾਹਿਗੁਰੂ’ ਕੀਤਾ ਰੱਬ ਨੂੰ ਸਮਰਪਿਤ

ਭਾਰਤ ਦੇ ਪਹਿਲੇ ਰਾਇਜ਼ਿੰਗ ਸਟਾਰ ‘ਬੈਨੇਟ ਦੋਸਾਂਝ’ ਕਦੇ ਵੀ ਆਪਣੀ
ਵਿਲੱਖਣਤਾ ਸਾਬਿਤ ਕਰਨ ਦਾ ਮੌਕਾ ਨਹੀਂ ਗਵਾਉਂਦੇ। ਉਦਾਸ ਗੀਤ ‘ਸਹਾਰਾ’ ਤੋਂ ਆਪਣੇ ਕਰਿਅਰ
ਦੀ ਸ਼ੁਰੂਆਤ ਕਰਨ ਤੋਂ ਬਾਅਦ ਬੀਟ ਨੰਬਰ ‘ਸੀਰੀਅਸ’ ਅਤੇ ਉਸਤੋਂ ਬਾਅਦ ਇਕ ਪੁਰਾਣੇ ਗੀਤ ‘ਜੀਣਾ
ਜੀਣਾ ਰੀਡਕਸ’ ਨਾਲ ਉਹਨਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਉਹ ਇੱਥੇ ਮਿਊਜ਼ਿਕ
ਇੰਡਸਟਰੀ ਉੱਪਰ ਰਾਜ ਕਰਨ ਲਈ ਹਨ। ਹਿੱਟ ਤੇ ਹਿੱਟ ਗਾਣੇ ਦੇਣ ਅਤੇ ਅਲੱਗ ਤੋਂ ਬਾਅਦ ਹੁਣ
‘ਬੈਨੇਟ ਦੋਸਾਂਝ’ ਨੇ ਆਪਣਾ ਪਹਿਲਾ ਧਾਰਮਿਕ ਗੀਤ ‘ਵਾਹਿਗੁਰੂ’ ਰਿਲੀਜ਼ ਕੀਤਾ ਹੈ।
ਗੀਤ ਨੂੰ ਲਿਖਿਆ ਸੰਜੀਵ ਚਤੁਰਵੇਦੀ ਨੇ ਹੈ। ਇਰੋਸ ਮਿਊਜ਼ਿਕ ਦੇ ਲੇਬਲ ਤੋਂ ਇਸ ਗੀਤ ਨੂੰ
ਮਿਊਜ਼ਿਕ ਸੰਜੀਵ ਅਤੇ ਅਜੈ ਦੁਆਰਾ ਦਿੱਤਾ ਗਿਆ ਹੈ। ਕਾਸ਼ੀ ਕਸ਼ੱਪ ਇਸ ਗੀਤ ਦੇ ਮਿਊਜ਼ਿਕ
ਪ੍ਰੋਡਿਊਸਰ ਹਨ। ਬੈਨੇਟ ਦੋਸਾਂਝ ਤੋਂ ਇਲਾਵਾ ਇਸ ਗੀਤ ਵਿੱਚ ਮਨਾਲੀ ਚਤੁਰਵੇਦੀ ਅਤੇ ਇਸ਼ਰਤ ਨੇ
ਆਪਣੀ ਆਵਾਜ਼ ਦਿੱਤੀ ਹੈ। ਗੀਤ ਨੂੰ ਡਾਇਰੈਕਟ ਕ੍ਰਿਸ਼ਿਕਾ ਲੁੱਲਾ ਨੇ ਕੀਤਾ ਹੈ।
ਆਪਣੇ ਗਾਣੇ ਦੀ ਰਿਲੀਜ਼ ਦੇ ਮੌਕੇ ਤੇ ਬੈਨੇਟ ਦੋਸਾਂਝ ਨੇ ਕਿਹਾ,  “ਸਭ ਤੋਂ ਪਹਿਲਾਂ ਮੈਂ ਆਪਣੇ ਫੈਨਸ
ਦਾ ਧੰਨਵਾਦ ਕਰਦਾ ਹਾਂ ਜੋ ਮੇਰੇ ਹਰ ਕੰਮ ਨੂੰ ਇਹਨਾਂ ਪਿਆਰ ਦਿੰਦੇ ਹਨ। ਮੈਂ ਪਰਮਾਤਮਾ ਦਾ ਦ੍ਰਿੜ
ਵਿਸ਼ਵਾਸੀ ਹਾਂ ਕਿ ਜੋ ਵੀ ਮੈਂ ਅੱਜ ਹਾਂ ਅਤੇ ਅੱਜ ਤੱਕ ਪ੍ਰਾਪਤ ਕੀਤਾ ਹੈ ਉਹ ਸਭ ਉਸ ਪਰਮਾਤਮਾ
ਕਰਕੇ ਹੀ ਹਾਂ। ਇਸ ਲਈ, ‘ਵਾਹਿਗੁਰੂ’ ਗੀਤ ਸਿਰਫ਼ ਉਸ ਨੂੰ ਸਮਰਪਿਤ ਹੈ ਅਤੇ ਮੈਂਨੂੰ ਬਹੁਤ
ਖੁਸ਼ੀ ਹੈ ਕਿ ਮੇਰੀ ਟੀਮ ਨੇ ਮੇਰੇ ਤੇ ਵਿਸ਼ਵਾਸ਼ ਦਿਖਾਇਆ ਤੇ ਮੈਂਨੂੰ ਇਸ ਗੀਤ ਨੂੰ ਗਾਉਣ ਦਾ
ਮੌਕਾ ਮਿਲਿਆ। ਅਤੇ ਮੈਂਨੂੰ ਉਮੀਦ ਹੈ ਕਿ ਲੋਕ ਇਸ ਗੀਤ ਨੂੰ ਪਸੰਦ ਕਰਨਗੇ।
ਗਾਣੇ ਦੇ ਡਾਇਰੈਕਟਰ ਕ੍ਰਿਸ਼ਿਕਾ ਲੂਲਾ ਨੇ ਕਿਹਾ, “ਬੈਨੇਟ ਦੋਸਾਂਝ ਨੇ ਹਮੇਸ਼ਾ ਹੀ ਆਪਣੀ
ਕਾਬਿਲੀਅਤ ਅਤੇ ਵਿਲੱਖਣਤਾ ਸਾਬਿਤ ਕੀਤੀ ਹੈ। ਇਸ ਲਈ ਜਦੋਂ ਇਸ ਗਾਣੇ ਦਾ ਵਿਚਾਰ ਆਇਆ
ਤਾਂ ਸਾਡੇ ਦਿਮਾਗ ਵਿੱਚ ਬੈਨੇਟ ਦਾ ਹੀ ਨਾਮ ਆਇਆ। ਗਾਣੇ ਦੇ ਬੋਲ ਅਤੇ ਸੰਗੀਤ ਵੀ ਬਹੁਤ ਹੀ ਸ਼ਾਂਤ
ਅਤੇ ਰੂਹਾਨੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਗਾਣਾ ਜਿਆਦਾ ਤੋਂ ਜਿਆਦਾ ਦਰਸ਼ਕਾਂ ਤੱਕ
ਪਹੁੰਚੇਗਾ ਅਤੇ ਦਰਸ਼ਕਾਂ ਨੂੰ ਬਹੁਤ ਪਸੰਦ ਆਏਗਾ। “
‘ਵਾਹਿਗੁਰੂ’ ਗੀਤ ਦੀ ਵੀਡੀਓ 13 ਮਈ 2019 ਨੂੰ ਐਰੋਸ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ
ਤੇ ਰਿਲੀਜ਼ ਹੋ ਚੁੱਕੀ ਹੈ।

Comments

comments

Post Author: Jasdeep Singh Rattan