‘ ਬਲੈਕੀਆ ‘ ਦੀ ਕਾਮਜਾਬੀ ਤੋਂ ਬਾਅਦ ਦੇਵ ਖਰੌੜ ਤਿਆਰ ਨੇ ਆਪਣੀ ਨਵੀ ਫ਼ਿਲਮ ‘ ਡੀ ਐਸ ਪੀ ਦੇਵ ‘ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਕਾਬਜ ਹੋਣ ਲਈ ।

ਪਾਲੀਵੁੱਡ ਇੰਡਸਟਰੀ ਦੇ ਐਕਸ਼ਨ ਹੀਰੋ ਦੇਵ ਖਰੌੜ ਦਿਨ ਬ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਸਿਖਰਾਂ ਤੇ ਲੈ ਕੇ ਜਾਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦਰਸ਼ਕਾਂ ਨੂੰ ਹਮੇਸ਼ਾ ਹੀ ਦੇਵ ਖਰੌੜ ਦੀਆਂ ਫ਼ਿਲਮਾਂ ਦੀ ਉਡੀਕ ਰਹਿੰਦੀ ਹੈ ਤੇ ਉਹ ਹਮੇਸ਼ਾ ਇਸ ਉਡੀਕ ਦਾ ਆਪਣੀਆਂ  ਫ਼ਿਲਮਾਂ ਰਾਹੀਂ ਮੁੱਲ ਮੋੜਦੇ ਨੇ । ਇਸੇ ਤਰ੍ਹਾਂ ਹੀ ਆਪਣੇ ਦਰਸ਼ਕਾਂ ਲਈ ਇੱਕ ਨਵੀਂ ਫ਼ਿਲਮ ‘ ਡੀ ਐਸ ਪੀ ਦੇਵ ‘ ਦੇ ਰੂਪ ਵਿੱਚ ਦੇਵ ਖਰੌੜ ਇੱਕ ਵਾਰ ਫੇਰ ਦਰਸ਼ਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਨ ਲਈ ਤਿਆਰ ਹੈ। ਫ਼ਿਲਮ ‘ ਡੀ ਐਸ ਪੀ ਦੇਵ ‘ 5 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ  ।
ਡ੍ਰੀਮ ਰਿਆਲਿਟੀ ਮੂਵੀਜ਼ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਨੂੰ ਮਨਦੀਪ ਬੈਨੀਪਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜਦਕਿ ਰਵਨੀਤ ਕੌਰ ਚਾਹਲ ਅਤੇ ਰਾਜੇਸ਼ ਕੁਮਾਰ ਫਿਲਮ  ‘ ਡੀਐੱਸਪੀ ਦੇਵ ‘ ਦੇ ਪ੍ਰੋਡਿਊਸਰ ਹਨ । ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਹੈ ਜਦਕਿ ਇਸ ਦੇ ਡਾਇਲਾਗ ਗੁਰਪ੍ਰੀਤ ਭੁੱਲਰ ਵੱਲੋਂ ਦਿੱਤੇ ਗਏ ਨੇ । ਫ਼ਿਲਮ ਵਿੱਚ ਦੇਵ ਖਰੌੜ ਤੋਂ ਇਲਾਵਾ ਮਹਿਰੀਨ ਪੀਰਜ਼ਾਦਾ, ਮਾਨਵ ਵਿੱਜ, ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਸਵਿੰਦਰ ਮਹਿਲ, ਨੀਤਾ ਮਹਿੰਦਰਾ, ਤਰਸੇਮ ਪਾਲ, ਲੱਖਾ ਲਹਿਰੀ, ਮਹਾਂਵੀਰ ਭੁੱਲਰ, ਸੁਖਵਿੰਦਰ ਰਾਜ ਅਤੇ ਰਾਮ ਔਜਲਾ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ ।
ਫ਼ਿਲਮ ਨੂੰ ਗੁਰਮੀਤ ਸਿੰਘ ਅਤੇ ਲਾਡੀ ਗਿੱਲ ਨੇ ਸੰਗੀਤ ਦਿੱਤਾ ਹੈ ਜਿਸ ਨੂੰ ਨਛੱਤਰ ਗਿੱਲ, ਮੰਨਤ ਨੂਰ, ਹਿੰਮਤ ਸੰਧੂ ਅਤੇ ਕਮਲ ਖ਼ਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗਾਇਆ ਹੈ ਤੇ ਹੈਪੀ ਰਾਏਕੋਟੀ ਤੇ ਗਿੱਲ ਰੌਂਤਾ ਵੱਲੋਂ ਇਸ ਦੇ ਬੋਲ ਲਿਖੇ ਗਏ ਹਨ ।
ਫ਼ਿਲਮ ਦੇ ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫ਼ਿਲਮ ਵੀ ਦੇਵ ਦੀਆਂ ਪਿਛਲੀਆਂ ਫ਼ਿਲਮਾਂ ਵਾਂਗ ਐਕਸ਼ਨ ਫ਼ਿਲਮ ਹੀ ਹੈ ਅਤੇ  ਡੀਐੱਸਪੀ ਦੇਵ ਪੁਲੀਸ ਦੀ ਵਰਦੀ ਵਿੱਚ ਕਾਫ਼ੀ ਜੱਚ ਰਹੇ ਹਨ । 2 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਵੀ ਜਲਦ ਹੀ ਦਰਸ਼ਕਾਂ ਸਾਹਮਣੇ ਹਾਜ਼ਰ ਹੋ ਜਾਵੇਗਾ । ਪਿੱਛਲੀ ਦਿਨੀ ਦੇਵ ਦੀ ਫ਼ਿਲਮ ‘ ਬਲੈਕੀਆ ‘ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਦੇਵ ਖਰੋੜ ਦੀਆਂ ਪਿਛਲੀਆਂ ਫਿਲਮਾਂ ਵਾਂਗੂ ਇਹ ਫਿਲਮ ਵੀ ਸੁਪਰਹਿੱਟ ਹੋਵੇਗੀ ।

Comments

comments