ਜ਼ੀ ਸਟੂਡੀਓ ਨੇ ਨਾਓਟੀ ਮੈਨ ਪ੍ਰੋਡਕਸ਼ਨਸ, ਇੰਫੈਂਟਰੀ ਪਿਕਚਰਸ ਅਤੇ ਡ੍ਰੀਮਇਟਆਤਾ ਏੰਟਰਟੇਨਮੇੰਟ, ਦੇ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਕਾਲਾ ਸ਼ਾਹ
ਕਾਲਾ’ ਦਾ ਟ੍ਰੇਲਰ ਰਿਲੀਜ਼ ਕੀਤਾ। ਇਹ ਟ੍ਰੇਲਰ ਜ਼ੀ ਸਟੂਡੀਓਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਅਮਰਜੀਤ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਸਰਗੁਣ ਮੇਹਤਾ, ਬਿੰਨੂ ਢਿੱਲੋਂ ਅਤੇ ਜੋਰਡਨ ਸੰਧੂ ਮੁੱਖ ਕਿਰਦਾਰਾਂ ਵਿੱਚ ਹਨ। ਕਾਲਾ ਸ਼ਾਹ ਕਾਲਾ ਇੱਕ ਰੋਮਾੰਟਿਕ ਕਾਮੇਡੀ ਫਿਲਮ ਹੈ ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ।
ਇਹ ਫਿਲਮ ਪਹਿਲੀ ਵਾਰ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਨੂੰ ਵੱਡੇ ਪਰਦੇ ਤੇ ਇਕੱਠੇ ਪੇਸ਼ ਕਰ ਰਹੀ ਹੈ।
ਅਦਾਕਾਰ ਬਿੰਨੂ ਢਿੱਲੋਂ ਨੇ ਕਿਹਾ, “ਅਕਸਰ ਇਹ ਕਿਹਾ ਜਾਂਦਾ ਹੈ ਕਿ ਪਹਿਲਾ ਪ੍ਰਭਾਵ ਹੀ ਆਖ਼ਿਰੀ ਪ੍ਰਭਾਵ ਹੈ ਪਰ ਪਹਿਲੀ ਝਲਕ ਚ ਤਾਂ ਤੁਸੀਂ ਸਿਰਫ ਕਿਸੀ ਦੇ ਰੂਪ ਨੂੰ ਹੀ ਦੇਖ ਸਕਦੇ ਹੋ। ਪਰ ਇੱਕ ਆਦਮੀ ਚ ਉਸਦੇ ਰੂਪ ਤੋਂ ਜਿਆਦਾ ਵੀ ਬਹੁਤ ਕੁਝ ਹੁੰਦਾ ਹੈ। ਕਾਲਾ ਸ਼ਾਹ ਕਾਲਾ ਵੀ ਰੂਪ ਰੰਗ ਦੀ ਇਸੇ ਧਾਰਨਾ ਨੂੰ ਤੋੜੇਗੀ ਅਤੇ ਇੱਕ ਅੰਡਰ ਡੋਗ ਦੀ ਕਹਾਣੀ ਦੱਸੇਗੀ ਜੋ ਕਿ ‘ਪਰਫ਼ੇਕਟ ਸੁੰਦਰਤਾ’ ਤੋਂ ਪਰੇ ਹੈ। ਫਿਲਮ ਦਾ ਟ੍ਰੇਲਰ ਆ ਚੁੱਕਾ ਹੈ ਅਤੇ ਮੈਂਨੂੰ ਯਕੀਨ ਹੈ ਕਿ ਲੋਕ ਇਸ ਅੰਡਰ ਡੋਗ ਦੀ ਕਹਾਣੀ ਜਾਣਨ ਨੂੰ ਜਰੂਰ ਉਤਸੁਕ ਹੋਣਗੇ। ਪੂਰੀ ਕਹਾਣੀ ਤੁਹਾਨੂੰ ਦੇਖਣ ਨੂੰ ਮਿਲੇਗੀ 14 ਫਰਵਰੀ ਨੂੰ।
ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ, “ਕਾਲਾ ਸ਼ਾਹ ਕਾਲਾ ਫਿਲਮ ਇਸ ਗੱਲ ਨੂੰ ਦੁਬਾਰਾ ਜ਼ਾਹਿਰ ਕਰੇਗੀ ਕਿ ਪਿਆਰ ਸਿਰਫ ਸੂਰਤ ਨਾਲ ਹੀ ਨਹੀਂ ਹੁੰਦਾ ਬਲਕਿ ਦਿਲ ਨਾਲ ਹੁੰਦਾ ਹੈ। ਕੀ ਅਸੀਂ ਸਭ ਨੇ ਇਹ ਪਹਿਲਾਂ ਨਹੀਂ ਸੁਣਿਆ ? ਪਰ ਇਹ ਫਿਲਮ ਤੁਹਾਨੂੰ ਇੱਕ ਭਰੀ ਜੱਫੀ ਵਰਗੀ ਲੱਗੇਗੀ, ਪਿਆਰ ਦਾ ਸਹੀ ਅਰਥ ਦਿਖਾਵੇਗੀ ਅਤੇ ਦਰਸ਼ਕਾਂ ਦੇ ਚੇਹਰੇ ਤੇ ਇੱਕ ਮੁਸਕਾਨ ਲੈਕੇ ਆਵੇਗੀ। ਟ੍ਰੇਲਰ ਦੇ ਲੌਂਚ ਦੇ ਨਾਲ ਅਸੀਂ ਇਹ ਜ਼ਾਹਿਰ ਕਰ ਦਿੱਤਾ ਹੈ ਕਿ ਸਾਡਾ ਉਦੇਸ਼ ਮਨੋਰੰਜਨ ਕਰਨਾ ਹੈ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਸਾਨੂੰ ਮਿਲਣ 14 ਫਰਵਰੀ ਨੂੰ ਆਪਣੇ ਨਜ਼ਦੀਕੀ ਸਿਨੇਮਾਘਰਾਂ ਤੱਕ ਜਰੂਰ ਆਉਣਗੇ।“ ਫਿਲਮ ਦੇ ਬਾਰੇ ਚ ਗੱਲ ਕਰਦੇ ਹੋਏ, ਜ਼ੀ ਸਟੂਡੀਓਸ ਦੇ ਸੀ ਈ ਓ ਸ਼ਰੀਕ ਪਟੇਲ ਨੇ ਕਿਹਾ, “ਸਾਡੀ ਆਉਣ ਵਾਲੀ ਫਿਲਮ ਹੈ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਜੋ ਕਿ ਇੱਕ ਦਿਲ ਛੂ ਲੈਣ ਵਾਲੀ ਕਹਾਣੀ ਹੈ ਅਤੇ ਨਾਲ ਹੀ ਇੱਕ ਬਹੁਤ ਜਰੂਰੀ ਸੰਦੇਸ਼ ਵੀ ਦਿੰਦੀ ਹੈ। ਇਸਦੀ ਮਸ਼ਹੂਰ ਸਟਾਰ ਕਾਸਟ ਨੇ ਬੇਹਤਰੀਨ ਕੰਮ ਕੀਤਾ ਹੈ। ਮੈਂਨੂੰ ਉਮੀਦ ਹੈ ਕਿ ਇਹ ਮਜ਼ੇਦਾਰ ਅਤੇ ਨਿਰਾਲਾ ਟ੍ਰੇਲਰ ਫਿਲਮ ਦੀ ਕਹਾਣੀ ਦਾ ਕੁਝ ਅਨੁਮਾਨ ਦੇਵੇਗਾ ਅਤੇ ਲੋਕ ਇਸ ਨੂੰ ਦੇਖਣ ਨੂੰ ਉਤਸ਼ਾਹਿਤ ਹੋਣਗੇ।“
ਕਾਲਾ ਸ਼ਾਹ ਕਾਲਾ ਦਾ ਟ੍ਰੇਲਰ ਜ਼ੀ ਸਟੂਡੀਓਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ ਅਤੇ ਇਹ ਫਿਲਮ 14 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।