ਫ਼ਿਲਮ ‘ ਝੱਲੇ ‘ ਰਾਹੀਂ ਇਕ ਵਾਰ ਫਿਰ ਇਕੱਠਿਆਂ ਨਜ਼ਰ ਆਉਣਗੇ ਫਿਰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ।

ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਪੰਜਾਬੀ ਫਿਲਮ ਇੰਡਸਟਰੀ ਦੇ ਅਜਿਹੇ ਸੁਪਰ ਸਟਾਰ ਹਨ ਜਿਨ੍ਹਾਂ ਨੇ ਹਰ ਪੰਜਾਬੀ ਦੇ ਦਿਲ ਵਿੱਚ ਆਪਣੀ ਇੱਕ ਅਹਿਮ ਜਗ੍ਹਾ ਬਣਾਈ ਹੋਈ ਹੈ ਜਿਸ ਦਾ ਸਬੂਤ ਦਰਸ਼ਕ ਬਿੰਨੂ ਢਿੱਲੋਂ ਅਤੇ ਸਰਗੁਨ ਮਹਿਤਾ ਦੀਆਂ ਫ਼ਿਲਮਾਂ ਨੂੰ ਪਿਆਰ ਦੇ ਕੇ ਦਿੰਦੇ ਹਨ । ਜੇਕਰ ਗੱਲ ਕਰੀਏ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਦੀ ਜੋੜੀ ਦੀ ਤਾਂ ਇਸ ਜੋੜੀ ਨੇ ਫ਼ਿਲਮ ‘ ਕਾਲਾ ਸ਼ਾਹ ਕਾਲਾ ‘ ਵਿੱਚ ਇਕੱਠਿਆਂ ਕੰਮ ਕੀਤਾ ਸੀ ਅਤੇ ਉਹ ਫ਼ਿਲਮ ਬਾਕਸ ਆਫਿਸ ਤੇ ਸੁਪਰਹਿੱਟ ਹੋਈ ਸੀ । 14 ਫਰਵਰੀ 2019 ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੁਵਾਰਾ ਦਰਸ਼ਕਾਂ ਸਾਹਮਣੇ ਬਹੁਤ ਵਧੀਆ ਅਤੇ ਖੂਬਸੂਰਤ ਸੰਕਲਪ ਪੇਸ਼ ਕੀਤਾ ਸੀ ਤੇ ਇੱਕ ਵਾਰ ਫਿਰ ਇਹ ਜੋੜੀ ਫ਼ਿਲਮ ‘ ਝੱਲੇ ‘ ਰਾਹੀਂ  ਦਰਸ਼ਕਾ ਦੇ ਰੂਬਰੂ ਹੋਣ ਜਾ ਰਹੀ ਹੈ ।

ਬਿੰਨੂ ਢਿੱਲੋਂ ਪ੍ਰੋਡਕਸ਼ਨ ਅਤੇ ਡ੍ਰੀਮਯਤਾ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਅਨਾਊਂਸਮੈਂਟ ਮਾਰਚ ਦੇ ਅਖੀਰਲੇ ਹਫ਼ਤੇ ਵਿੱਚ ਕਰ ਦਿੱਤੀ ਗਈ ਸੀ ਜਿਸ ਵਿੱਚ ਫਿਲਮ ਦੀ ਰਿਲੀਜ਼ਿੰਗ ਡੇਟ ਅਤੇ ਅਦਾਕਾਰਾਂ ਬਾਰੇ ਦਸਿਆ ਗਿਆ ਸੀ ਅਤੇ ਹੁਣ ਇਸ ਫਿਲਮ ਦੇ ਨਾਮ ਅਤੇ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ ।  ਫ਼ਿਲਮ ‘ ਝੱਲੇ ‘  ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦਿਖਾਈ ਦੇਣਗੇ ਫ਼ਿਲਮ ‘ ਝੱਲੇ ‘ ਨੂੰ ਅਮਰਜੀਤ ਸਿੰਘ ਦੁਆਰਾ ਲਿਖਿਆ  ਗਿਆ ਹੈ ਅਤੇ ਡਾਇਰੈਕਟ ਵੀ ਖੁਦ ਅਮਰਜੀਤ ਦੁਆਰਾ ਹੀ ਕੀਤਾ ਜਾਵੇਗਾ ।

ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਦੁਆਰਾ ਲਿਖੇ ਗਏ ਹਨ । ਫ਼ਿਲਮ ਨੂੰ ਪ੍ਰੋਡਿਊਸ ਬਿਨੂੰ ਢਿੱਲੋਂ ਪ੍ਰੋਡਕਸ਼ਨ, ਡ੍ਰੀਮਯਤਾ ਪ੍ਰੋਡਕਸ਼ਨ ਅਤੇ ਮਨੀਸ਼ ਵਾਲੀਆ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ । ਫਿਲਹਾਲ ਫ਼ਿਲਮ ਦੀ ਹੋਰ ਸਟਾਰ ਕਾਸਟ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ । ਫ਼ਿਲਮ ‘ ਝੱਲੇ ‘ 11 ਅਕਤੂਬਰ 2019 ਨੂੰ ਸੰਸਾਰ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ ।

ਫ਼ਿਲਮ ‘ ਕਾਲਾ ਸ਼ਾਹ ਕਾਲਾ ‘ ਦੀ ਟੀਮ ਦੁਵਾਰਾ ਬਣਾਈ ਜਾ ਰਹੀ ਫ਼ਿਲਮ ‘ ਝੱਲੇ ‘ ਤੋਂ ਵੀ ਬਾਕਸ ਆਫ਼ਿਸ ਤੇ ਧਮਾਲ ਪਵਾਉਣ ਦੀ ਆਸ ਕਰਦੇ ਹਾਂ ਤੇ ਜਿਸ ਤਰਾਂ ਫ਼ਿਲਮ ‘ ਕਾਲਾ ਸ਼ਾਹ ਕਾਲਾ ‘ ਵਿੱਚ ਨਾਲ ਇਸ ਜੋੜੀ ਨੇ ਆਪਣੀ ਅਦਾਕਾਰੀ ਦੀ ਵਾਹ ਵਾਹ ਖੱਟੀ ਓਸੇ ਤਰਾਂ ਹੀ ਇਸ ਫ਼ਿਲਮ ਰਾਹੀਂ ਵੀ ਆਪਣੇ ਝੱਲੇਪਣ  ਨਾਲ ਦਰਸ਼ਕਾਂ ਨੂੰ ਖੁਸ਼ ਕਰਨਗੇ ।

Comments

comments