ਫ਼ਿਲਮ ‘ ਛੜਾ ‘ ਦਾ ਪਹਿਲਾ ਪੋਸਟਰ ਹੋਇਆ ਰਿਲੀਜ਼, ਟ੍ਰੇਲਰ ਆ ਰਿਹਾ 20 ਮਈ ਨੂੰ ।

ਦਿਲਜੀਤ ਦੋਸਾਂਝ ਹਮੇਸ਼ਾ ਆਪਣੇ ਦਰਸ਼ਕਾਂ ਲਈ ਕੁਝ ਵੱਖਰਾ ਤੇ ਨਵਾਂ ਲੈ ਕੇ ਆਉਂਦੇ ਰਹੇ ਨੇ ਅਤੇ ਆਪਣੇ ਫੈਨਜ਼ ਦੀ ਪਸੰਦ ਦਾ ਵੀ ਖ਼ਾਸ ਤੌਰ ਤੇ ਧਿਆਨ ਰੱਖਦੇ ਨੇ। ਏਸੇ ਤਰ੍ਹਾਂ ਆਪਣੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਦਿਲਜੀਤ ਆਪਣੀ ਨਵੀਂ ਫ਼ਿਲਮ ‘ ਛੜਾ ‘ ਨਾਲ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋ ਰਹੇ ਨੇ । ਫ਼ਿਲਮ ‘ ਛੜਾ ‘ ਦੀ ਪਹਿਲੀ ਝਲਕ ਵੀ ਪੋਸਟਰ ਰਾਹੀਂ ਸਾਹਮਣੇ ਆਈ ਚੁੱਕੀ ਹੈ ।
‘ ਏ ਐਂਡ ਏ ਅਡਵਾਈਜਰ ‘ ਤੇ ‘ ਬਰਾਤ ਫ਼ਿਲਮ ‘ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਦੁਆਰਾ ਲਿਖਿਆ ਗਿਆ ਹੈ ਅਤੇ ਡਾਇਰੈਕਟ ਵੀ ਜਗਦੀਪ ਸਿੱਧੂ ਦੁਆਰਾ ਹੀ ਕੀਤੀ ਗਈ ਹੈ । ਫ਼ਿਲਮ ਦੇ ਪ੍ਰੋਡਿਊਸਰ ਅਮਿਤ ਭੱਲਾ, ਅਤੁਲ ਭੱਲਾ ,ਅਨੁਰਾਗ ਸਿੰਘ ,ਅਮਨ ਗਿੱਲ ਤੇ ਪਵਨ ਗਿੱਲ ਹਨ । ਫ਼ਿਲਮ ‘ ਛੜਾ ‘ ਵਿੱਚ ਦਿਲਜੀਤ ਨਾਲ ਨੀਰੂ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ ।
ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਤੇ ਰੰਗਾਰੰਗ ਪੋਸਟਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਜਿਸ ਵਿੱਚ ਦਿਲਜੀਤ ਦੇ ਇੱਕ ਹੱਥ ਵਿੱਚ ਇੱਕ ਨਿੱਕਾ ਜਿਹਾ ਗੁੱਡਾ ਹੈ ਤੇ ਦੂਜੇ ਹੱਥ ਵਿੱਚ ਇੱਕ ਗੁੱਡੀ ਹੈ ਜਿਸ ਵੱਲ ਕੈਲੀ ਦਰਸਾਇਆ ਗਿਆ ਹੈ । ਫ਼ਿਲਮ ਦਾ ਪੋਸਟਰ ਬਹੁਤ ਹੀ ਦਿਲਚਸਪ ਦਿੱਖ ਰਿਹਾ ਹੈ ਤੇ ਫ਼ਿਲਮ ਨੂੰ ਦੇਖਣ ਦੀ ਉਤਸੁਕਤਾ ਵੀ ਵਧਾ ਰਿਹਾ ਹੈ ।
ਨੀਰੂ ਬਾਜਵਾ ਤੇ ਦਿਲਜੀਤ ਦੀ ਜੋੜੀ ਨੂੰ ਹਮੇਸ਼ਾ ਹੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਸ ਜੋੜੀ ਨੇ ਪੋਲੀਵੁਡ ਦੀਆਂ ਕਈ ਫ਼ਿਲਮ ਵਿਚ ਇਕੱਠੇ ਕੰਮ ਕੀਤਾ ਹੈ ਤੇ ਇਹਨਾਂ ਦੇ ਕੰਮ ਨੂੰ ਦਰਸ਼ਕਾਂ ਵਲੋਂ ਪਸੰਦ ਵੀ ਕੀਤਾ ਜਾਂਦਾ ਹੈ । ਦਰਸ਼ਕ ਹਮੇਸ਼ਾ ਇਸ ਜੋੜੀ ਨੂੰ ਇਕੱਠਿਆਂ ਦੇਖਣ ਦੀ ਉਡੀਕ ‘ਚ ਰਹਿੰਦੇ ਨੇ ।  ਫ਼ਿਲਮ ਦਾ ਟ੍ਰੇਲਰ 20 ਮਈ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾ ਵੀ ਦਿਲਜੀਤ ਤੇ ਨੀਰੂ ਵੱਲੋਂ ਦਰਸ਼ਕਾਂ ਲਈ ‘ ਛੜਾ ‘ ਦੇ ਰੰਗਾਰੰਗ ਪ੍ਰੋਗਰਾਮ ਦੀਆਂ ਵੀਡਿਓ ਬਣਾ ਕੇ ਸਾਝੀਆਂ ਕੀਤੀਆਂ ਸਨ ਜੋ ਖੂਬਸੂਰਤ ਦੇ ਨਾਲ ਨਾਲ ਮਨੋਰੰਜਨ ਤੇ ਕਾਮੇਡੀ ਦਾ ਸੁਮੇਲ ਨੇ । ਫ਼ਿਲਮ ‘ ਛੜਾ ‘ 21 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ 20 ਮਈ ਨੂੰ ਇਸਦਾ ਟ੍ਰੇਲਰ ਦਰਸ਼ਕਾਂ ਲਈ ਰੰਗਾਰੰਗ ਪ੍ਰੋਗਰਾਮ ਲੈ ਕੇ ਆ ਰਿਹਾ ਹੈ ।

Comments

comments

Post Author: Jasdeep Singh Rattan