ਪਹਿਲਵਾਨੀ ਨੂੰ ਦਰਸਾਉਂਦੀ ਫ਼ਿਲਮ ‘ ਨਾਢੂ ਖਾਂ ‘ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਮਿਲ ਰਿਹਾ ਚੰਗਾ ਹੁੰਗਾਰਾ ।

ਸਾਲ 2019 ਦੇ ਸ਼ਰੂਆਤ ਤੋਂ ਹੀ ਪੰਜਾਬੀ ਫ਼ਿਲਮ ਇੰਡਸਟਰੀ  ਕਾਫ਼ੀ ਕਾਮਜਾਬੀ ਹਾਸਿਲ ਕਰ ਰਹੀ ਹੈ ਜਿਥੇ ਪੋਲੀਵੁਡ ਵਿੱਚ ਇੱਕ ਤੋਂ ਬਾਅਦ ਇੱਕ ਫ਼ਿਲਮ ਰਿਲੀਜ਼ ਹੋ ਰਹੀ ਹੈ ਓਥੇ ਹੀ ਦੂਜੇ ਪਾਸੇ ਨਵੇਂ ਸਿਰਲੇਖ ਤੇ ਨਵੇਂ ਅਦਾਕਾਰਾਂ ਨਾਲ ਕਈ ਹੋਰ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ । 26 ਅਪ੍ਰੈਲ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ ਨਾਢੂ ਖਾਂ ‘ ਵੀ ਇਸੇ ਫ਼ਿਲਮੀ ਕਤਾਰ ਦਾ ਹਿੱਸਾ ਹੈ ਜਿਸਦਾ ਟ੍ਰੇਲਰ ਦਰਸ਼ਕਾਂ ਸਾਹਮਣੇ ਆ ਚੁੱਕਾ ਹੈ । ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਹਨ ।
ਲਾਉਡ ਰੋਡ ਫ਼ਿਲਮਜ਼ ਐਂਡ ਮਿਊਜ਼ਿਕ ਟਾਇਮਸ ਵਲੋਂ ਪੇਸ਼ ਕੀਤੀ ਜਾਨ ਵਾਲੀ ਇਸ ਫ਼ਿਲਮ ਦੀ ਕਹਾਣੀ ਨੂੰ ਸੁਖਜਿੰਦਰ ਸਿੰਘ ਬੱਬਲ ਵਲੋਂ ਲਿਖਿਆ ਗਿਆ ਹੈ ।
ਇਮਰਾਨ ਸ਼ੇਖ ਵਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅੰਚਿਤ ਗੋਇਲ ਅਤੇ ਰਾਕੇਸ਼ ਦਹੀਆ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ਵਿੱਚ ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਤੋਂ ਇਲਾਵਾ ਬੀ ਐਨ ਸ਼ਰਮਾ, ਬਨਿੰਦਰਜੀਤ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ , ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਅਤੇ ਚਾਚਾ ਬਿਸਨਾ ਵੀ ਆਪਣਾ ਕਿਰਦਾਰ ਨਿਭਾ ਰਹੇ ਹਨ ।
ਫ਼ਿਲਮ ਦੇ ਟ੍ਰੇਲਰ ਗੱਲ ਕਰੀਏ ਤਾਂ ਫ਼ਿਲਮ ਵਿੱਚ ਪੁਰਾਣੇ ਜਮਾਨੇ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਸ਼ੁਰੂਆਤ ਵਿੱਚ ਹਰੀਸ਼ ਵਰਮਾ ਨੂੰ ਸ਼ਰਾਰਤੀ ਤੇ ਮਜਾਕੀਆ ਸੁਬਾਹ ਦਾ ਦਿਖਾਇਆ ਗਿਆ ਹੈ ਤੇ ਨਾਲ ਹੀ ਉਸਦੀ ਤੇ ਬਨਿੰਦਰਜੀਤ ਦੀ ਦੋਸਤੀ ਨੂੰ ਵੀ ਦਿਖਾਇਆ ਗਿਆ ਹੈ । ਓਥੇ ਹੀ ਗੱਲ ਕਰੀਏ ਵਾਮੀਕਾ ਗੱਬੀ ਦੀ ਤਾਂ ਉਹ ਫ਼ਿਲਮ ਵਿੱਚ ਬਹੁਤ ਹੀ ਖੂਬਸੂਰਤ ਤੇ ਸਾਧਾਰਨ ਕੁੜੀ ਦਾ ਰੋਲ ਅਦਾ ਕਰ ਰਹੀ ਹੈ । ਫ਼ਿਲਮ ਦੇ ਟ੍ਰੇਲਰ ਵਿੱਚ ਹਰੀਸ਼ ਵਰਮਾ ਤੇ ਵਾਮੀਕਾ ਦੇ ਪਿਆਰ ਨੂੰ ਵੀ ਦਿਖਾਇਆ ਗਿਆ ਹੈ । ਫ਼ਿਲਮ ਦਾ ਸੰਕਲਪ ਪਹਿਲਵਾਨੀ ਦੇ ਇਰਦ ਗਿਰਦ ਹੀ ਘੁੰਮਦਾ ਹੈ ਇਹ ਪਹਿਲਵਾਨੀ ਅਜਾਦੀ ਤੋਂ ਪਹਿਲਾਂ ਦੇ ਸਮੇਂ ਦੀ ਦਿਖਾਈ ਗਈ ਹੈ । ਹਰੀਸ਼ ਵਰਮਾ ਜਿਸਨੂੰ ਰੋਣਕੀ ਤੇ ਮਜਾਕੀਆ ਦਿਖਾਇਆ ਜਾਂਦਾ ਹੈ ਕਹਾਣੀ ਦੇ ਨਵੇਂ ਮੋੜ ਲੈਣ ਤੇ ਇੱਕ ਪਹਿਲਵਾਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ।
ਫ਼ਿਲਮ ‘ ਨਾਢੂ ਖਾਂ ‘ ਫ਼ਿਲਮ ਦਾ ਸੰਕਲਪ ਬਹੁਤ ਵਧੀਆ ਤੇ ਅਲੱਗ ਹੈ ਜਿਸ ਕਾਰਨ ਦਰਸ਼ਕ ਇਸ ਫ਼ਿਲਮ ਦੇ ਟ੍ਰੇਲਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਤੇ ਨਾਲ ਹੀ ਰਿਲੀਜ਼ ਹੋਏ ਗੀਤ ‘ ਮੁਲਤਾਨ ‘ ਨੂੰ ਵੀ ਦਰਸ਼ਕਾਂ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ । ਇੱਥੇ ਦੱਸ ਦਈਏ ਕਿ ਚੜ੍ਹਦੇ ਪੰਜਾਬ ਦੇ ਨਾਲ ਨਾਲ ਲਹਿੰਦੇ ਪੰਜਾਬ ਦੇ ਲੋਕ ਵੀ ਇਸ ਫ਼ਿਲਮ ਦੇ ਗਾਣਿਆਂ ਤੇ ਟ੍ਰੇਲਰ ਨੂੰ ਕਾਫ਼ੀ ਪਿਆਰ ਦੇ ਰਹੇ ਨੇ । 26 ਅਪ੍ਰੈਲ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ । ਹੁਣ ਦੇਖਣਾ ਇਹ ਹੈ ਕਿ ਜਿਸ ਤਰਾਂ ਦਰਸ਼ਕਾਂ ਨੇ ਫ਼ਿਲਮ ‘ ਨਾਢੂ ਖਾਂ ‘ ਤੋਂ ਉਮੀਦਾਂ ਲਾਈਆਂ ਹਨ ਓਹਨਾ ਉਮੀਦਾਂ ਤੇ ਫ਼ਿਲਮ ਕਿੰਨਾ ਕੁ ਖਰਾ ਉਤਰੇਗੀ ।

Comments

comments

Post Author: Jasdeep Singh Rattan