ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਫ਼ਿਲਮ ‘ ਦਿਲ ਦੀਆ ਗੱਲਾਂ ‘ ਹੁਣ ਇਕ ਹਫ਼ਤਾ ਪਹਿਲਾ 3 ਮਈ ਨੂੰ ਹੋਵੇਗੀ ਰਿਲੀਜ਼ ।

ਪਾਲੀਵੁੱਡ ਇੰਡਸਟਰੀ ਵਿੱਚ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਅਨਾਊਂਸਮੈਂਟ ਹੋ ਰਹੀ ਹੈ । ਜਿੱਥੇ ਇਹ ਗੱਲ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਲਈ ਖੁਸ਼ੀ ਦੀ ਗੱਲ ਹੈ ਉੱਥੇ ਹੀ ਫ਼ਿਲਮ ਪ੍ਰੋਡਿਊਸਰਸ ਲਈ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜਿਸ ਹਿਸਾਬ ਨਾਲ ਫ਼ਿਲਮਾਂ ਦੀ ਅਨਾਊਂਸਮੈਂਟ ਹੋ ਰਹੀ ਹੈ ਉਸ ਹਿਸਾਬ ਨਾਲ 2019 ਵਿੱਚ ਤਕਰੀਬਨ ਹਰ ਹਫ਼ਤੇ 2 ਫ਼ਿਲਮਾਂ ਰਿਲੀਜ਼ ਹੋਣਗੀਆਂ । ਸ਼ਾਇਦ ਇਸੇ ਕਾਰਨ ਹੀ ਕਈ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਡੇਟ ਨੂੰ ਬਦਲਿਆ ਜਾ ਰਿਹਾ ਹੈ ।
‌ ਸਪੀਡ ਰਿਕਾਰਡਜ਼ ਤੇ ਪਿਟਾਰਾ ਟੋਕਿਸ ਦੁਆਰਾ ਪੇਸ਼ ਕੀਤੀ ਜਾ ਰਹੀ ਫ਼ਿਲਮ ‘ ਦਿਲ ਦੀਆ ਗੱਲਾਂ ‘ ਜਿਸ ਵਿੱਚ ਮੁੱਖ ਕਿਰਦਾਰ ਵਜੋਂ ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਨਜ਼ਰ ਆਉਣਗੇ, ਦਾ ਕੁੱਝ ਦਿਨ ਪਹਿਲਾਂ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਪਰ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ । ਪਰ ਹੁਣ ਵਾਮੀਕਾ ਗੱਬੀ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾਕੇ ਇਸ ਦੀ ਜਾਣਕਾਰੀ ਦਿੱਤੀ ਕਿ ਹੁਣ ਇਹ ਫ਼ਿਲਮ 3 ਮਈ 2019 ਨੂੰ ਰਿਲੀਜ਼ ਕੀਤੀ ਜਾਵੇਗੀ । ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪਹਿਲਾਂ ਇਸ ਫ਼ਿਲਮ ਨੂੰ 10 ਮਈ 2019 ਨੂੰ ਰਿਲੀਜ਼ ਕੀਤਾ ਜਾਣਾ ਸੀ ।
‌ ਫ਼ਿਲਮ ‘ ਦਿਲ ਦੀਆ ਗੱਲਾਂ ‘ ਦੇ ਨਿਰਦੇਸ਼ਕ ਪਰਮੀਸ਼ ਵਰਮਾ ਅਤੇ ਉਦੈ ਪਰਤਾਪ ਸਿੰਘ ਹਨ ਤੇ ਫ਼ਿਲਮ ਦੀ ਕਹਾਣੀ ਵੀ ਇਹਨਾਂ ਦੁਆਰਾ ਲਿਖੀ ਗਈ ਹੈ । ਟੀਜ਼ਰ ਨੂੰ ਦੇਖਕੇ ਇਹ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ 2 ਪਿਆਰ ਕਰਨ ਵਾਲਿਆਂ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਕਹਾਣੀ ਵਿੱਚ ਉਹਨਾਂ ਦੀਆ ਦਿਲ ਦੀਆ ਗੱਲਾਂ ਨੂੰ ਦਰਸ਼ਾਇਆ ਜਾਵੇਗਾ । ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਇਸ ਫ਼ਿਲਮ ਨੂੰ ਦਿਨੇਸ਼ ਔਲੋਕ, ਰੂਬੀ ਤੇ ਸੰਦੀਪ ਬਾਂਸਲ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ । ਇਸ ਦੇ ਕੋ-ਪ੍ਰੋਡਿਊਸਰਸ ਨੇ ਆਸ਼ੂ ਮੁਨੀਸ਼ ਸਾਹਨੀ, ਅਸ਼ੀਸ਼ ਅਗਰਵਾਲ, ਚਿਰਾਗ ਚੋਪੜਾ ਤੇ ਗੁਰਪ੍ਰੀਤ ਸਿੰਘ ਮਾਹਲ ।
‌ਇਸ ਫ਼ਿਲਮ ਦੇ ਸਾਊਂਡ ਦਿਜ਼ਾਈਨਰ ਪ੍ਰਣਾਮ ਪਨਸਾਰੇ ਨੇ ਤੇ ਬੈਕਗ੍ਰਾਉਂਡ ਸਕੋਰ ਟਰੋਅ ਆਰਿਫ਼ ਦੁਆਰਾ ਦਿੱਤਾ ਗਿਆ ਹੈ । ਪਰਮੀਸ਼ ਵਰਮਾ ਨੂੰ ਇਸ ਤੋਂ ਪਹਿਲਾਂ ਗਾਣਿਆ ਦੀ ਵੀਡਿਉਸ ਤੇ ਫ਼ਿਲਮਾਂ ਵਿੱਚ ਕੁੱਟ ਮਾਰ ਕਰਦੇ ਦੇਖਿਆ ਹੈ, ਫ਼ਿਲਮ ‘ ਦਿਲ ਦੀਆ ਗੱਲਾਂ ‘ ਵਿੱਚ ਪਿਆਰ ਤੇ ਆਪਣੇ ਦਿਲ ਦੀਆ ਗੱਲਾਂ ਕਰਦੇ ਦੇਖਣਾ ਦਿਲਚਸਪ ਹੋਵੇਗਾ । 3 ਮਈ 2019 ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਦੁਨੀਆ ਭਰ ਵਿੱਚ ਉਮਜੀ ਗਰੁੱਪ ਵੱਲੋਂ ਰਿਲੀਜ਼ ਕੀਤਾ ਜਾਵੇਗਾ । ਫ਼ਿਲਮ ‘ ਦਿਲ ਦੀਆ ਗੱਲਾਂ ‘ ਦੀ ਸਾਰੀ ਟੀਮ ਨੂੰ ਫ਼ਿਲਮ ਲਈ ਸ਼ਭਕਾਮਨਾਵਾਂ ।

Comments

comments