‘ਨੇਕਸਟ ਲੈਵਲ’ ਨਾਲ ਸੁਖਬੀਰ ਗਿੱਲ ਦੀ ਪੰਜਾਬੀ ਸੰਗੀਤ ਜਗਤ ਵਿੱਚ ਐਂਟਰੀ

ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸਲੇ ਰਿਕਾਰਡਸ ਦੇ ਗੁਰਲਵ ਸਿੰਘ ਰਾਲੋਟ ਅਤੇ ਕੰਵਰਨਿਹਾਲ ਸਿੰਘ ਗਿੱਲ ਨੇ

ਸੰਘਰਸ਼ ਜਿੰਦਗੀ ਦਾ ਇੱਕ ਹਿੱਸਾ ਹੈ ਅਤੇ ਕਿਸੇ ਵੀ ਫੀਲਡ ਵਿੱਚ ਸਫਲਤਾ ਪਾਉਣ ਲਈ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ। ਪੰਜਾਬੀ ਮਨੋਰੰਜਨ ਜਗਤ ਵੀ ਅਜਿਹੀ ਹੀ ਇੱਕ ਫੀਲਡ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੀ ਕਿਸਮਤ ਅਜਮਾਉਣ ਲਈ ਆਉਂਦੇ ਹਨ। ਪਰ ਉਹਨਾਂ ਵਿੱਚੋਂ ਕੁਝ ਹੀ ਖੁਸ਼ਕਿਸਮਤ ਆਪਣੀ ਐਂਟਰੀ ਦਰਜ਼ ਕਰਵਾਉਣ ਵਿੱਚ ਕਮਯਾਬ ਹੋ ਪਾਉਂਦੇ ਹਨ। ਅਜਿਹਾ ਹੀ ਇੱਕ ਬਾਕਮਾਲ ਡੈਬਿਊ ਕਰ ਰਹੇ ਹਨ ‘ਸੁਖਬੀਰ ਗਿੱਲ’ ਜਿਹਨਾਂ ਨੇ ਹਾਲ ਹੀ ਵਿੱਚ ਆਪਣਾ ਪਹਿਲਾ ਗਾਣਾ ‘ਨੇਕਸਟ ਲੈਵਲ’ ਰਿਲੀਜ਼ ਕੀਤਾ ਹੈ।

ਇਸ ਗੀਤ ਦੇ ਬੋਲ ਲਿਖੇ ਹਨ ਖੁਦ ਸੁਖਬੀਰ ਗਿੱਲ ਨੇ। ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ ਲਵੀਸ ਨੇ ਸਲੇ ਰਿਕਾਰਡਸ ਲੇਬਲ ਤੋਂ। ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪ੍ਰਿੰਸ 810 ਨੇ ਜਿਸ ਵਿੱਚ ਨਜ਼ਰ ਆਉਣਗੇ ਦੀਪਕ ਕਲਾਲ ਅਤੇ ਪੂਜਾ ਭਸੀਨ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਸਲੇ ਰਿਕਾਰਡਸ ਦੇ ਗੁਰਲਵ ਸਿੰਘ ਰਾਲੋਟ ਅਤੇ ਕੰਵਰਨਿਹਾਲ ਸਿੰਘ ਗਿੱਲ ਨੇ। ਆਪਣੇ ਪਹਿਲੇ ਗੀਤ ਨੂੰ ਲੈਕੇ ਆਪਣੀ ਉਤਸੁਕਤਾ ਬਿਆਨ ਕਰਦੇ ਹੋਏ ਗਾਇਕ ਸੁਖਬੀਰ ਗਿੱਲ ਨੇ ਕਿਹਾ, “ਗਾਇਕੀ ਮੇਰਾ ਜਨੂੰਨ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂਨੂੰ ਆਪਣਾ ਜਨੂੰਨ ਪੂਰਾ ਕਰਨ ਦਾ ਮੌਕਾ ਮਿਲਿਆ ਹੈ।

ਭਾਵੇਂ ਕਿ ਮੇਰਾ ਗੀਤ ਸਖੀਆਂ ਦਾ ਜਵਾਬ ਦਰਸ਼ਕਾਂ ਦਾ ਪਿਆਰ ਜਿੱਤਣ ਚ ਕਾਮਯਾਬ ਰਿਹਾ ਪਰ ਆਪਣਾ ਖੁਦ ਦਾ ਗੀਤ ਰਿਲੀਜ਼ ਕਰਨ ਦੀ ਖੁਸ਼ੀ ਅਤੇ ਸੰਤੁਸ਼ਟੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਗੀਤ ਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਜਰੂਰ ਦੇਣਗੇ।“ ਇਸ ਗੀਤ ਦੇ ਡਾਇਰੈਕਟਰ, ਪ੍ਰਿੰਸ 810 ਨੇ ਕਿਹਾ, “ਨੇਕਸਟ ਲੈਵਲ ਗੀਤ ਜਿਵੇਂ ਕਿ ਇਸਦਾ ਨਾਮ ਹੈ ਯਕੀਨ ਨੇਕਸਟ ਲੈਵਲ ਜਾਵੇਗਾ। ਪੂਰੀ ਟੀਮ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ ਖਾਸਕਰ ਦੀਪਕ ਕਲਾਲ ਨਾਲ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਗਾਣਾ ਯਕੀਨਨ ਬ੍ਰੈਕਅਪ ਐਂਥਮ ਬਣੇਗਾ। ਮੈਂ ਉਮੀਦ ਕਰਦਾ ਹਾਂ ਕਿ ਲੋਕ ਸਾਡੀਆਂ ਕੋਸ਼ਿਸ਼ਾਂ ਨੂੰ ਖੁਲ੍ਹੇ ਦਿਲ ਨਾਲ ਅਪਣਾਉਣਗੇ।“ “ਸਲੇ ਰਿਕਾਰਡਸ ਤੇ ਸਾਡੀ ਸਿਰਫ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹੁਨਰ ਨੂੰ ਵਧਾਵਾ ਦੇ ਸਕੀਏ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਪਹਿਲੇ ਹੀ ਪ੍ਰੋਜੈਕਟ ‘ਨੇਕਸਟ ਲੈਵਲ’ ਚ ਅਸੀਂ ਇਹਨੇ ਹੁਨਰਮੰਦ ਕਲਾਕਾਰ ਸੁਖਬੀਰ ਗਿੱਲ ਨਾਲ ਕੰਮ ਕੀਤਾ ਹੈ।

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੁਖਬੀਰ ਗਿੱਲ ਦਾ ਭਵਿੱਖ ਬਹੁਤ ਹੀ ਉਜਵਲ ਹੈ। ਜੇ ਅਸੀਂ ਗੀਤ ‘ਨੇਕਸਟ ਲੈਵਲ’ ਦੀ ਗੱਲ ਕਰੀਏ ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇਗੀ,“ ਸਲੇ ਰਿਕਾਰਡਸ ਦੇ ਗੁਰਲਵ ਸਿੰਘ ਰਾਲੋਟ ਅਤੇ ਕੰਵਰਨਿਹਾਲ ਸਿੰਘ ਗਿੱਲ ਨੇ ਕਿਹਾ। ਸੁਖਬੀਰ ਗਿੱਲ ਦਾ ਪਹਿਲਾ ਗੀਤ ‘ਨੇਕਸਟ ਲੈਵਲ’ ਸਲੇ ਰਿਕਾਰਡਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ 10 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕਾ ਹੈ।

Comments

comments